ਰਾਤ ਦੇ ਸਮੇਂ ਸਲਾਦ 'ਚ ਭੁੱਲ ਕੇ ਖਾਓ ਇਹ ਚੀਜ਼, ਸਰੀਰ ਨੂੰ ਪਹੁੰਚੇਗਾ ਗੰਭੀਰ ਨੁਕਸਾਨ
Saturday, Feb 01, 2025 - 02:32 PM (IST)

ਹੈਲਥ ਡੈਸਕ- ਪਿਆਜ਼ ਨੂੰ ਹਰ ਘਰ 'ਚ ਸਬਜ਼ੀ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਬਿਨਾਂ ਹਰ ਸਬਜ਼ੀ ਅਤੇ ਸਲਾਦ ਅਧੂਰਾ ਮੰਨਿਆ ਜਾਂਦਾ ਹੈ। ਕੱਚਾ ਪਿਆਜ਼ ਸਲਾਦ ਵਿਚ ਆਮ ਵਰਤਣ ਵਾਲੀ ਚੀਜ਼ ਹੈ ਪਰ ਰਾਤ ਨੂੰ ਇਸ ਨੂੰ ਖਾਣ ਨਾਲ ਕੁਝ ਮਾੜੇ ਪ੍ਰਭਾਵ ਹੋ ਸਕਦੇ ਹਨ। ਕਈ ਲੋਕ ਰਾਤ ਨੂੰ ਸਲਾਦ 'ਚ ਕੱਚਾ ਪਿਆਜ਼ ਬੜੇ ਸ਼ੌਕ ਨਾਲ ਖਾਂਦੇ ਹਨ। ਪਰ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਚਾ ਪਿਆਜ਼ ਖਾਣ ਨਾਲ ਉਨ੍ਹਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸ ਰਹੇ ਹਾਂ। ਖਾਸ ਕਰਕੇ ਜਦੋਂ ਤੁਸੀਂ ਰਾਤ ਨੂੰ ਕੱਚਾ ਪਿਆਜ਼ ਖਾਂਦੇ ਹੋ ਤਾਂ ਇਹ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ।
ਇਹ ਵੀ ਪੜ੍ਹੋ-ਤੁਸੀਂ ਜਾਣਦੇ ਹੋ ਬੇਹੱਦ ਜ਼ਿਆਦਾ ਮਟਰ ਖਾਣ ਦੇ ਨੁਕਸਾਨ?
ਕੱਚੇ ਪਿਆਜ਼ ਵਿੱਚ ਰੈਫਿਨੋਜ਼ ਹੁੰਦਾ ਹੈ, ਜੋ ਗੈਸ ਦਾ ਕਾਰਨ ਬਣ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ। ਕੱਚੇ ਪਿਆਜ਼ ਵਿੱਚ ਫਾਈਬਰ ਤੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ ਜੋ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੇ ਹਨ। ਰਾਤ ਨੂੰ ਇਸ ਨੂੰ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਰਾਤ ਦੇ ਖਾਣੇ ਦੌਰਾਨ ਸਲਾਦ 'ਚ ਕੱਚੇ ਪਿਆਜ਼ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ-ਵੋਡਾਫੋਨ ਆਈਡੀਆ ਨੇ ਲਾਂਚ ਕੀਤੇ ਦੋ ਸਸਤੇ ਪਲਾਨ, ਮਿਲੇਗਾ ਸਾਲ ਭਰ ਮੁਫਤ ਕਾਲਿੰਗ ਦਾ ਮਜ਼ਾ
ਨੀਂਦ ਦੀ ਘਾਟ
ਕੱਚੇ ਪਿਆਜ਼ ਵਿੱਚ ਇੱਕ ਕਿਸਮ ਦਾ ਅਮੀਨੋ ਐਸਿਡ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ। ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਮਾਤਰਾ 'ਚ ਖਾਂਦੇ ਹਨ, ਉਨ੍ਹਾਂ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ। ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਖਾਂਦੇ ਹਨ ਉਨ੍ਹਾਂ ਨੂੰ ਰਾਤ ਨੂੰ ਨੀਂਦ ਆਉਣ ਦੀ ਸਮੱਸਿਆ ਹੋਣ ਲੱਗਦੀ ਹੈ।
ਇਹ ਵੀ ਪੜ੍ਹੋ-ਤੁਸੀਂ ਜਾਣਦੇ ਹੋ 'Half Boiled Egg' ਖਾਣ ਦੇ ਫ਼ਾਇਦੇ?
ਐਲਰਜੀ ਦਾ ਖ਼ਤਰਾ
ਕੁਝ ਲੋਕਾਂ ਨੂੰ ਕੱਚੇ ਪਿਆਜ਼ ਪ੍ਰਤੀ ਐਲਰਜੀ ਹੋ ਸਕਦੀ ਹੈ। ਰਾਤ ਨੂੰ ਇਸ ਨੂੰ ਖਾਣ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ। ਦਿਨ ਵੇਲੇ ਕੱਚਾ ਪਿਆਜ਼ ਖਾਣ ਦੀ ਕੋਸ਼ਿਸ਼ ਕਰੋ। ਰਾਤ ਨੂੰ ਕੱਚਾ ਪਿਆਜ਼ ਖਾਣ ਤੋਂ ਪਰਹੇਜ਼ ਕਰੋ ਤਾਂ ਜੋ ਤੁਹਾਡੀ ਸਿਹਤ ਠੀਕ ਰਹੇ।
ਇਹ ਵੀ ਪੜ੍ਹੋ-ਤੁਸੀਂ ਵੀ ਖੂਨ ਨਾ ਬਣਨ ਦੀ ਸਮੱਸਿਆ ਤੋਂ ਪਰੇਸ਼ਾਨ, ਤਾਂ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼
ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਨੁਕਸਾਨਾਂ ਤੋਂ ਬਚਣ ਲਈ ਤੁਸੀਂ ਰਾਤ ਨੂੰ ਕੱਚੇ ਪਿਆਜ਼ ਦੀ ਬਜਾਏ ਪੱਕੇ ਪਿਆਜ਼ ਜਾਂ ਹੋਰ ਸਬਜ਼ੀਆਂ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਦਿਨ ਵਿਚ ਕੱਚਾ ਪਿਆਜ਼ ਖਾਣ ਦੀ ਕੋਸ਼ਿਸ਼ ਕਰ ਸਕਦੇ ਹੋ ਜਦੋਂ ਤੁਹਾਡੀ ਪਾਚਨ ਪ੍ਰਣਾਲੀ ਵਧੇਰੇ ਐਕਟਿਵ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।