Uric acid ਨੂੰ ਜੜ੍ਹੋਂ ਖ਼ਤਮ ਕਰਨਗੇ ਇਹ ਘਰੇਲੂ ਉਪਾਅ, ਪੜ੍ਹੋ ਪੂਰੀ ਖਬਰ

Wednesday, Mar 18, 2026 - 02:56 PM (IST)

Uric acid ਨੂੰ ਜੜ੍ਹੋਂ ਖ਼ਤਮ ਕਰਨਗੇ ਇਹ ਘਰੇਲੂ ਉਪਾਅ, ਪੜ੍ਹੋ ਪੂਰੀ ਖਬਰ

ਹੈਲਥ ਡੈਸਕ - ਖ਼ਰਾਬ ਜੀਵਨ ਸ਼ੈਲੀ ਅਤੇ ਗ਼ਲਤ ਖਾਣ-ਪੀਣ ਕਾਰਨ ਸਰੀਰ 'ਚ ਯੂਰਿਕ ਐਸਿਡ ਦਾ ਵਧਣਾ ਇਕ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਜੇਕਰ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਜਾਵੇ, ਤਾਂ ਇਹ ਜੋੜਾਂ 'ਚ ਸੋਜ, ਪੱਥਰੀ ਅਤੇ ਚੱਲਣ-ਫਿਰਨ 'ਚ ਤਕਲੀਫ਼ ਪੈਦਾ ਕਰ ਸਕਦਾ ਹੈ। ਸਿਹਤ ਮਾਹਰਾਂ ਅਨੁਸਾਰ, ਕੁਝ ਸਾਵਧਾਨੀਆਂ ਅਤੇ ਘਰੇਲੂ ਨੁਸਖ਼ਿਆਂ ਨਾਲ ਇਸ ਨੂੰ ਬਿਨਾਂ ਦਵਾਈਆਂ ਦੇ ਵੀ ਕੰਟਰੋਲ ਕੀਤਾ ਜਾ ਸਕਦਾ ਹੈ।

ਕੀ ਹੁੰਦਾ ਹੈ ਯੂਰਿਕ ਐਸਿਡ?

ਜਦੋਂ ਸਾਡਾ ਸਰੀਰ 'ਪਿਊਰੀਨ' ਨਾਮਕ ਤੱਤ ਨੂੰ ਪਚਾਉਂਦਾ ਹੈ, ਤਾਂ ਯੂਰਿਕ ਐਸਿਡ ਬਣਦਾ ਹੈ। ਆਮ ਤੌਰ 'ਤੇ ਗੁਰਦੇ ਇਸ ਨੂੰ ਫਿਲਟਰ ਕਰਕੇ ਪਿਸ਼ਾਬ ਰਾਹੀਂ ਬਾਹਰ ਕੱਢ ਦਿੰਦੇ ਹਨ, ਪਰ ਜਦੋਂ ਇਸ ਦੀ ਮਾਤਰਾ ਵਧ ਜਾਂਦੀ ਹੈ, ਤਾਂ ਇਹ ਹੱਡੀਆਂ ਦੇ ਜੋੜਾਂ ਵਿਚ ਜਮ੍ਹਾਂ ਹੋਣ ਲੱਗਦਾ ਹੈ।

ਕੁਦਰਤੀ ਤੌਰ 'ਤੇ ਯੂਰਿਕ ਐਸਿਡ ਘਟਾਉਣ ਦੇ ਉਪਾਅ :-

ਭਰਪੂਰ ਪਾਣੀ ਪੀਓ
- ਯੂਰਿਕ ਐਸਿਡ ਨੂੰ ਬਾਹਰ ਕੱਢਣ ਦਾ ਸਭ ਤੋਂ ਸੌਖਾ ਤਰੀਕਾ ਹੈ ਦਿਨ 'ਚ 8 ਤੋਂ 10 ਗਲਾਸ ਪਾਣੀ ਪੀਣਾ। ਪਾਣੀ ਗੁਰਦਿਆਂ ਨੂੰ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਫਿਲਟਰ ਕਰਨ 'ਚ ਮਦਦ ਕਰਦਾ ਹੈ।

ਵਿਟਾਮਿਨ-ਸੀ (C) ਦਾ ਸੇਵਨ 
- ਸੰਤਰਾ, ਆਂਵਲਾ ਅਤੇ ਖ਼ਾਸ ਕਰਕੇ ਨਿੰਬੂ ਪਾਣੀ ਯੂਰਿਕ ਐਸਿਡ ਨੂੰ ਘਟਾਉਣ 'ਚ ਬਹੁਤ ਸਹਾਈ ਹੁੰਦੇ ਹਨ। ਨਿੰਬੂ ਵਿੱਚ ਮੌਜੂਦ ਸਿਟਰਿਕ ਐਸਿਡ ਯੂਰਿਕ ਐਸਿਡ ਨੂੰ ਘੋਲਣ 'ਚ ਮਦਦ ਕਰਦਾ ਹੈ।

ਫਾਈਬਰ ਯੁਕਤ ਭੋਜਨ
- ਆਪਣੀ ਖੁਰਾਕ 'ਚ ਦਲੀਆ, ਓਟਸ, ਬ੍ਰਾਊਨ ਰਾਈਸ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਕਰੋ। ਫਾਈਬਰ ਖੂਨ 'ਚੋਂ ਵਾਧੂ ਯੂਰਿਕ ਐਸਿਡ ਨੂੰ ਸੋਖ ਲੈਂਦਾ ਹੈ।

ਸੇਬ ਦਾ ਸਿਰਕਾ 
- ਇਕ ਗਲਾਸ ਪਾਣੀ 'ਚ ਇਕ ਚਮਚ ਸੇਬ ਦਾ ਸਿਰਕਾ ਮਿਲਾ ਕੇ ਪੀਣ ਨਾਲ ਸਰੀਰ ਦਾ pH ਲੈਵਲ ਸੰਤੁਲਿਤ ਰਹਿੰਦਾ ਹੈ, ਜੋ ਯੂਰਿਕ ਐਸਿਡ ਨੂੰ ਘੱਟ ਕਰਨ 'ਚ ਮਦਦਗਾਰ ਹੈ।

ਪਿਊਰੀਨ ਵਾਲੀਆਂ ਚੀਜ਼ਾਂ ਤੋਂ ਪਰਹੇਜ਼
- ਜੇਕਰ ਯੂਰਿਕ ਐਸਿਡ ਵਧਿਆ ਹੋਇਆ ਹੈ, ਤਾਂ ਲਾਲ ਮੀਟ, ਸਮੁੰਦਰੀ ਭੋਜਨ,  ਦਾਲਾਂ (ਖਾਸ ਕਰਕੇ ਮਾਂਹ ਦੀ ਦਾਲ) ਅਤੇ ਪਨੀਰ ਦੀ ਵਰਤੋਂ ਘੱਟ ਤੋਂ ਘੱਟ ਕਰੋ। 


author

Sunaina

Content Editor

Related News