Health Care: ਦਿਲ ਨੂੰ ਸਿਹਤਮੰਦ ਰੱਖਣ ਲਈ ਪੀਜ਼ੇ ਸਣੇ ਇਨ੍ਹਾਂ ਵਸਤੂਆਂ ਤੋਂ ਬਣਾ ਕੇ ਰੱਖੋ ਦੂਰੀ

Sunday, Jun 27, 2021 - 11:02 AM (IST)

Health Care: ਦਿਲ ਨੂੰ ਸਿਹਤਮੰਦ ਰੱਖਣ ਲਈ ਪੀਜ਼ੇ ਸਣੇ ਇਨ੍ਹਾਂ ਵਸਤੂਆਂ ਤੋਂ ਬਣਾ ਕੇ ਰੱਖੋ ਦੂਰੀ

ਨਵੀਂ ਦਿੱਲੀ- ਤੰਦਰੁਸਤ ਸਰੀਰ ਲਈ ਸਿਹਤਮੰਦ ਦਿਲ ਦਾ ਹੋਣਾ ਬਹੁਤ ਮਹੱਤਵਪੂਰਨ ਹੈ। ਸਾਡੀ ਜੀਵਨ ਸ਼ੈਲੀ ਤੋਂ ਇਲਾਵਾ ਇਹ ਪੂਰੀ ਤਰ੍ਹਾਂ ਸਾਡੀਆਂ ਖਾਣ ਦੀਆਂ ਆਦਤਾਂ 'ਤੇ ਨਿਰਭਰ ਕਰਦਾ ਹੈ। ਜੇ ਤੁਸੀਂ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਦੇ ਹੋ ਤਾਂ ਤੁਸੀਂ ਕਾਫ਼ੀ ਹੱਦ ਤਕ ਆਪਣੇ ਦਿਲ ਨੂੰ ਸੁਰੱਖਿਅਤ ਅਤੇ ਤੰਦਰੁਸਤ ਰੱਖ ਸਕਦੇ ਹੋ। ਜੇ ਤੁਹਾਡਾ ਦਿਲ ਤੰਦਰੁਸਤ ਹੈ ਤਾਂ ਹਾਰਟ ਅਟੈਕ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਵੀ ਬਚ ਸਕੋਗੇ। ਅਜਿਹੀ ਸਥਿਤੀ ਵਿੱਚ ਆਪਣੀ ਰੋਜ਼ਾਨਾ ਖੁਰਾਕ 'ਤੇ ਖ਼ਾਸ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਸਿਹਤਮੰਦ ਸਨੈਕਸ ਨਾਲ ਗੈਰ-ਸਿਹਤਮੰਦ ਭੋਜਨ ਦੀ ਥਾਂ ਬਦਲ ਲੈਂਦੇ ਹੋ ਤਾਂ ਲੰਬੀ ਉਮਰ ਤੱਕ ਤੁਹਾਡਾ ਸਰੀਰ ਤੰਦਰੁਸਤ ਰਹਿ ਸਕਦਾ ਹੈ ਤਾਂ ਆਓ ਜਾਣਦੇ ਹਾਂ ਤੰਦਰੁਸਤ ਦਿਲ ਲਈ ਕਿਹੜੀਆਂ ਵਸਤੂਆਂ 0ਨੂੰ ਆਪਣੀ ਖੁਰਾਕ ਤੋਂ ਦੂਰ ਰੱਖਣ ਦੀ ਜ਼ਰੂਰਤ ਹੈ।
ਰੈੱਡ ਮੀਟ
ਵੈਬਐਮਡੀ ਦੇ ਅਨੁਸਾਰ ਹੈਲ਼ਦੀ ਹਾਰਟ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਲਾਲ ਮੀਟ ਨਾਲੋਂ ਚਿੱਟੇ ਮੀਟ ਦੀ ਵਰਤੋਂ ਕਰੋ। ਜੇ ਤੁਸੀਂ ਜ਼ਿਆਦਾ ਮਾਤਰਾ ਵਿੱਚ ਬੀਫ, ਲੇਲੇ, ਸੂਰ ਦੀ ਵਰਤੋਂ ਕਰਦੇ ਹੋ ਤਾਂ ਇਹ ਦਿਲ ਦੀ ਬਿਮਾਰੀ ਅਤੇ ਸ਼ੂਗਰ ਦਾ ਕਾਰਨ ਬਣ ਸਕਦਾ ਹੈ।
ਸੋਡਾ
ਸੋਡਾ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਉੱਚਾ ਹੋ ਸਕਦਾ ਹੈ ਅਤੇ ਨਾੜੀਆਂ 'ਤੇ ਤਣਾਅ ਪੈਦਾ ਹੋ ਸਕਦਾ ਹੈ ਜੋ ਖ਼ੂਨ ਨੂੰ ਦਿਲ ਤੋਂ ਸਰੀਰ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਉਂਦੀ ਹੈ। ਇਸ ਕਾਰਨ ਦਿਲ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਕੇਕ ਅਤੇ ਕੁਕੀਜ਼
ਇਨ੍ਹਾਂ ਵਿਚ ਬਹੁਤ ਸਾਰਾ ਮੈਦਾ, ਚੀਨੀ, ਚਰਬੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਦਿਲ ਲਈ ਬਿਲਕੁਲ ਵੀ ਚੰਗੀ ਨਹੀਂ ਹੁੰਦੀ। ਉਨ੍ਹਾਂ ਚੀਜ਼ਾਂ ਨੂੰ ਆਪਣੇ ਖਾਣੇ ਵਿੱਚ ਸ਼ਾਮਲ ਕਰਨਾ ਮਹੱਤਵਪੂਰਣ ਹੈ ਜਿਸ ਵਿੱਚ ਹੋਲ ਵੀਟ ਹੋਵੇ ਅਤੇ ਸ਼ੂਗਰ ਨਾ ਦੇ ਬਰਾਬਰ ਅਤੇ ਜਿਸ ਵਿੱਚ ਲਿਕੁਇਡ ਪਲਾਂਟ ਆਇਲ ਜਾਂ ਬਟਰ ਘੱਟ ਵਰਤਿਆ ਗਿਆ ਹੋਵੇ।
ਪ੍ਰੋਸ਼ੈਸਡ ਮੀਟ
ਹੌਟ ਡੌਗ, ਸੌਸੇਜ, ਸਲਾਮੀ, ਆਦਿ ਮੀਟ ਦੇ ਸਭ ਤੋਂ ਵੱਧ ਗੈਰ-ਸਿਹਤਮੰਦ ਭੋਜਨ ਹਨ ਜੋ ਦਿਲ ਦੀ ਬਿਮਾਰੀ ਨੂੰ ਵਧਾਉਣ ਦਾ ਕੰਮ ਕਰਦੇ ਹਨ ।
ਵਾਈਟ ਰਾਈਸ,ਬ੍ਰੈੱਡ ਤੇ ਪਾਸਤਾ ਵਾਈਟ ਰਾਈਸ, ਬ੍ਰੈਡ ਅਤੇ ਪਾਸਤਾ ਵਿੱਚ ਮੈਦੇ ਦਾ ਪ੍ਰਯੋਗ ਕੀਤਾ ਜਾਂਦਾ ਜਿਸ ਕਾਰਨ ਟਾਈਪ 2 ਸ਼ੂਗਰ ਅਤੇ ਢਿੱਡ ਦੀ ਚਰਬੀ ਵਧਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਜੇ ਤੁਸੀਂ ਚੌਲ ਆਦਿ ਖਾਣਾ ਚਾਹੁੰਦੇ ਹੋ ਤਾਂ ਨਿਸ਼ਚਤ ਤੌਰ ਤੇ ਫਾਈਬਰ ਦੀ ਮਾਤਰਾ ਵੀ ਵਧਾਓ।
ਪੀਜ਼ਾ
ਜੇ ਤੁਸੀਂ ਟੇਕਆਊਟ ਪੀਜ਼ਾ ਲੈਂਦੇ ਹੋ ਤਾਂ ਇਹ ਦਿਲ ਲਈ ਬਹੁਤ ਨੁਕਸਾਨਦਾਇਕ ਹੈ। ਇਸ ਵਿਚ ਸੋਡੀਅਮ, ਚਰਬੀ ਅਤੇ ਕੈਲੋਰੀ ਦੀ ਬਹੁਤ ਮਾਤਰਾ ਹੁੰਦੀ ਹੈ ਜੋ ਦਿਲ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ। ਜੇ ਤੁਹਾਨੂੰ ਕੁਝ ਖਾਣ ਦਾ ਮਨ ਹੋਵੇ ਤਾਂ ਘੱਟੋ-ਘੱਟ ਹੋਲ ਵੀਟ ਹੋਵੇ ਅਤੇ ਜਿਸ ਵਿੱਚ ਸੋਸੇਜ ਤੇ ਲੂਣ ਦੀ ਮਾਤਰਾ ਘੱਟ ਹੋਵੇ।
ਜਿੱਥੋਂ ਤੱਕ ਹੋ ਸਕੇ ਅਲਕੋਹਲ, ਮੱਖਣ, ਪੂਰੀ ਚਰਬੀ ਵਾਲਾ ਦਹੀਂ, ਫਰੈਂਚ ਫਰਾਈ, ਤਲੇ ਹੋਏ ਚਿਕਨ, ਡੱਬਾਬੰਦ​ਸੂਪ, ਆਈਸ ਕਰੀਮ, ਚਿੱਪਸ ਆਦਿ ਤੋਂ ਪਰਹੇਜ਼ ਕਰੋ। ਇਹ ਤੁਹਾਡੇ ਦਿਲ ਨੂੰ ਤੰਦਰੁਸਤ ਨਹੀਂ ਕਰਦੇ।


author

Aarti dhillon

Content Editor

Related News