ਖਾਲੀ ਢਿੱਡ ਲੱਸਣ ਖਾਣ ਦੇ ਫਾਇਦੇ ਕਰ ਦੇਣਗੇ ਹੈਰਾਨ, ਤੁਰੰਤ ਕਰੋ ਖੁਰਾਕ ''ਚ ਸ਼ਾਮਲ

Monday, Jan 27, 2025 - 05:56 PM (IST)

ਖਾਲੀ ਢਿੱਡ ਲੱਸਣ ਖਾਣ ਦੇ ਫਾਇਦੇ ਕਰ ਦੇਣਗੇ ਹੈਰਾਨ, ਤੁਰੰਤ ਕਰੋ ਖੁਰਾਕ ''ਚ ਸ਼ਾਮਲ

ਹੈਲਥ ਡੈਸਕ- ਅੱਜ ਕੱਲ੍ਹ ਹਰ ਕੋਈ ਤੰਦਰੁਸਤ ਰਹਿਣ ਦੇ ਲਈ ਵੱਖ-ਵੱਖ ਤਰੀਕੇ ਅਪਣਾਉਂਦਾ ਹੈ। ਲੋਕ ਆਪਣੀ ਖੁਰਾਕ ਵਿੱਚ ਕਈ ਤਰ੍ਹਾਂ ਦੇ ਬਦਲਾਅ ਕਰਦੇ ਹਨ। ਆਪਣੀ ਡਾਈਟ ਵਿੱਚ ਕਈ ਚੀਜ਼ਾਂ ਸ਼ਾਮਲ ਕਰਦੇ ਹਨ। ਜੇ ਤੁਸੀਂ ਖਾਲੀ ਪੇਟ ਲੱਸਣ ਖਾਂਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ। ਜ਼ਰੂਰੀ ਪੌਸ਼ਕ ਤੱਤਾਂ ਨਾਲ ਭਰਪੂਰ ਲੱਸਣ ਸਿਹਤ ਲਾਭਾਂ ਦਾ ਇੱਕ ਪਾਵਰਹਾਊਸ ਹੈ। ਦਰਅਸਲ ਲੱਸਣ ਸਾਡੇ ਸਰੀਰ ਲਈ ਇੱਕ ਕੁਦਰਤੀ ਐਂਟੀ ਬਾਇਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ। ਲੱਸਣ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ, A ਤੇ B ਦੇ ਨਾਲ ਮੈਗਨੀਸ਼ੀਅਮ, ਕੈਲਸ਼ੀਅਮ, ਜ਼ਿੰਕ, ਸੇਲੇਨੀਅਮ ਪਾਇਆ ਜਾਂਦਾ ਹੈ। ਆਓ ਜਾਣਦੇ ਹਾਂ ਸਵੇਰੇ ਖਾਲੀ ਪੇਟ ਲੱਸਣ ਖਾਣ ਨਾਲ ਕੀ ਹੁੰਦਾ ਹੈ ਅਤੇ ਇੱਕ ਦਿਨ ਵਿੱਚ ਕਿੰਨਾ ਲੱਸਣ ਖਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ-ਤੁਸੀਂ ਵੀ ਹੋ ਗੁਰਦੇ 'ਚ ਪੱਥਰੀ ਦੇ ਦਰਦ ਤੋਂ ਪਰੇਸ਼ਾਨ, ਤਾਂ ਅਪਣਾ ਲਓ ਇਹ ਘਰੇਲੂ ਉਪਾਅ
ਡਿਟਾਕਸੀਫਾਇਰ ਦੀ ਤਰ੍ਹਾਂ ਕੰਮ ਕਰਦਾ ਹੈ
ਲੱਸਣ ਇੱਕ ਕੁਦਰਤੀ ਡਿਟਾਕਿਸਫਾਇਰ ਹੈ, ਜੋ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਐਲੀਸਿਨ ਲੀਵਰ ਦੇ ਕਾਰਜ ਨੂੰ ਵਧਾਉਂਦਾ ਹੈ, ਜਿਸ ਨਾਲ ਇਹ ਖੂਨ ਦੇ ਪ੍ਰਵਾਹ ਤੋਂ ਨੁਕਸਾਨਦੇਹ ਪਦਾਰਥਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਾਹਰ ਕੱਢ ਸਕਦਾ ਹੈ। ਰੈਗੂਲਰ ਡਿਟਾਕਸੀਫਿਕੇਸ਼ਨ ਸੋਜਿਸ਼ ਨੂੰ ਘੱਟ ਕਰਦਾ ਹੈ ਤੇ ਸਕਿਨ ਨੂੰ ਸਾਫ ਕਰਨ ਤੇ ਊਰਜਾ ਦੇ ਪੱਧਰ ਨੂੰ ਵਧਾਉਣ ਵਿਚ ਯੋਗਦਾਨ ਦੇ ਸਕਦਾ ਹੈ।

ਇਹ ਵੀ ਪੜ੍ਹੋ-ਵੋਡਾਫੋਨ ਆਈਡੀਆ ਨੇ ਲਾਂਚ ਕੀਤੇ ਦੋ ਸਸਤੇ ਪਲਾਨ, ਮਿਲੇਗਾ ਸਾਲ ਭਰ ਮੁਫਤ ਕਾਲਿੰਗ ਦਾ ਮਜ਼ਾ
ਵਧਾਉਂਦਾ ਹੈ ਇਮਊਨਿਟੀ
ਲੱਸਣ ਰੋਗ ਰੋਕੂ ਸਮਰੱਥਾ ਵਧਾਉਣ ਵਿੱਚ ਫਾਇਦੇਮੰਦ ਹੈ। ਇਸ ਵਿੱਚ ਏਲੀਸਿਨ ਦੀ ਕਾਫੀ ਮਾਤਰਾ ਹੁੰਦੀ ਹੈ ਜੋ ਕਿ ਇੱਕ ਗੰਧਕ ਮਿਸ਼ਰਣ ਹੈ। ਐਲੀਸਿਨ ਚਿੱਟੇ ਰਕਤਾਣੂਆਂ ਦੀ ਗਤੀਵਿਧੀ ਨੂੰ ਵਧਾਉਂਦਾ ਹੈ, ਜੋ ਸਰੀਰ ਨੂੰ ਸੰਕਰਮਣ ਅਤੇ ਨੁਕਸਾਨਦੇਹ ਕੀਟਾਣੂਆਂ ਤੋਂ ਬਚਾਉਣ ਲਈ ਮਹੱਤਵਪੂਰਨ ਹਨ। ਸਵੇਰੇ ਲੱਸਣ ਦਾ ਸੇਵਨ ਕਰਨ ਨਾਲ ਤੁਸੀਂ ਆਪਣੀ ਰੋਗ ਰੋਕੂ ਪ੍ਰਣਾਲੀ ਨੂੰ ਕੁਦਰਤੀ ਤੌਰ ਤੋਂ ਮਜ਼ਬੂਤ ਬਣਾਉਂਦੇ ਹੋ ਜਿਸ ਨਾਲ ਬੀਮਾਰੀਆਂ ਨਾਲ ਲੜਨ ਵਿੱਚ ਮਦਦ ਮਿਲਦੀ ਹੈ।

ਇਹ ਵੀ ਪੜ੍ਹੋ-ਠੰਡ 'ਚ ਕੀ ਤੁਹਾਡੇ ਵੀ ਹੁੰਦੈ ਪਿੱਠ ਦਰਦ ਤਾਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਉਪਾਅ
ਲੱਸਣ ਖਾਣ ਦਾ ਸਹੀ ਤਰੀਕਾ
ਸਵੇਰੇ ਉਠ ਕੇ 2-2 ਕਲੀਆਂ ਲੱਸਣ ਦੀਆਂ ਖਾ ਲਓ। ਤੁਸੀਂ ਚਾਹੋ ਤਾਂ ਇਸ ਨੂੰ ਭੁੰਨ ਕੇ ਖਾ ਸਕਦੇ ਹੋ। ਜੇਕਰ ਤੁਹਾਨੂੰ ਇਸ ਦੀ ਤਾਸੀਰ ਕੁਝ ਜ਼ਿਆਦਾ ਗਰਮ ਲੱਗ ਰਹੀ ਹੈ ਤਾਂ ਸੌਣ ਤੋਂ ਪਹਿਲਾਂ ਪਾਣੀ ਵਿੱਚ ਲੱਸਣ ਨੂੰ ਭਿਉਂ ਦਿਓ ਅਤੇ ਸਵੇਰੇ ਇਸ ਦਾ ਸੇਵਨ ਕਰ ਲਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Aarti dhillon

Content Editor

Related News