ਜਾਣੋ ਚੌਲਾਂ ਦੀ ਕਿਹੜੀ ਕਿਸਮ ਹੈ ਤੁਹਾਡੇ ਸਰੀਰ ਲਈ ਫਾਇਦੇਮੰਦ

11/08/2018 3:01:04 PM

ਮੁੰਬਈ— ਚੌਲ ਦਾ ਸੇਵਨ ਸਿਰਫ ਭਾਰਤ ਹੀ ਨਹੀਂ ਸਗੋ ਪੂਰੀ ਦੁਨੀਆ 'ਚ ਕੀਤਾ ਜਾਂਦਾ ਹੈ। ਕੁਝ ਲੋਕ ਉੱਬਲੇ ਅਤੇ ਕੁਝ ਬਿਰਆਨੀ ਖਾਣ ਦੇ ਸ਼ੌਕੀਨ ਹੁੰਦੇ ਹਨ, ਇਸ ਤੋਂ ਇਲਾਵਾ ਵੀ ਇਸ ਦੇ ਕਈ ਵੀ ਪਕਵਾਨ ਬਣਾਏ ਜਾਂਦੇ ਹਨ ਜੋ ਪੂਰੀ ਦੁਨੀਆ 'ਚ ਮਸ਼ਹੂਰ ਹਨ ਪਰ ਅਸੀਂ ਇਸ ਦੇ ਸੁਆਦ ਨਹੀਂ ਸਗੋ ਸਿਹਤ ਦੇ ਗੁਣਾਂ ਦੀ ਗੱਲ ਕਰ ਰਹੇ ਹਾਂ। ਸਿਰਫ ਸਫੈਦ ਜਾਂ ਬਰਾਊਨ ਹੀ ਨਹੀਂ ਸਗੋ ਲਾਲ ਆਦਿ ਕਈ ਰੰਗਾਂ ਦੇ ਚੌਲਾਂ ਦੀਆਂ ਕਿਸਮਾਂ ਵੀ ਭੋਜਨ 'ਚ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਇਸ ਦੇ ਗੁਣ ਵੀ ਵੱਖ-ਵੱਖ ਹਨ। ਆਓ ਜਾਣਦੇ ਹਾਂ ਕਿਨ੍ਹਾਂ ਲੋਕਾਂ ਨੂੰ ਕਿਹੜੇ ਚੌਲਾਂ ਦੀ ਕਿਸਮ ਖਾਣ ਨਾਲ ਫਾਇਦਾ ਮਿਲਦਾ ਹੈ।
1. ਸਫੈਦ ਚੌਲ (ਡਾਇਜੈਸਟ ਹੋਣ 'ਚ ਆਸਾਨ)
ਜਿਨ੍ਹਾਂ ਲੋਕਾਂ ਦੀ ਪਾਚਨ ਕਿਰਿਆ 'ਚ ਗੜਬੜੀ ਰਹਿੰਦੀ ਹੈ, ਉਨ੍ਹਾਂ ਲਈ ਸਫੈਦ ਚੌਲ ਦਾ ਸੇਵਨ ਵਧੀਆ ਹੈ। ਪੱਕਣ ਤੋਂ ਬਾਅਦ ਇਸ ਚੌਲ ਦੇ ਕਣ ਨਰਮ ਹੋ ਜਾਂਦੇ ਹਨ। ਇਸੇ ਕਾਰਨ ਇਹ ਆਸਾਨੀ ਨਾਲ ਡਾਇਜੈਸਟ ਹੋ ਜਾਂਦੇ ਹਨ।
2. ਬਰਾਊਨ ਰਾਈਸ (ਸ਼ੂਗਰ ਕੰਟਰੋਲ)
ਬਰਾਊਨ ਰਾਈਸ ਦਾ ਸੇਵਨ ਉਂਝ ਤਾਂ ਸਾਰੇ ਹੀ ਕਰ ਸਕਦੇ ਹਨ ਪਰ ਸ਼ੂਗਰ ਦੇ ਰੋਗੀਆਂ ਲਈ ਇਹ ਬਹੁਤ ਹੀ ਫਾਇਦੇਮੰਦ ਹੈ। ਇਸ 'ਚ ਫਾਇਬਰ, ਫਾਸਫੋਰਸ, ਤਾਂਬਾ ਅਤੇ ਮੈਂਗਨੀਜ ਵਰਗੇ ਤੱਤ ਪਾਏ ਜਾਂਦੇ ਹਨ।
3. ਰੈੱਡ ਰਾਈਸ (ਦਿਲ ਦੀ ਰੋਗੀਆਂ ਲਈ ਬੈਸਟ)
ਦਿਲ ਦੇ ਰੋਗੀਆਂ ਲਈ ਲਾਲ ਰੰਗ ਦੇ ਚੌਲ ਬਹੁਤ ਹੀ ਵਧੀਆ ਹਨ। ਇਸ ਨੂੰ ਖਾਣ ਨਾਲ ਸਰੀਰ 'ਚ ਹੋਣ ਵਾਲੀ ਜਲਨ, ਐਨਰਜੀ, ਕੈਂਸਰ ਦਾ ਖਤਰਾ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਭਾਰ ਠੀਕ ਰੱਖਣ, ਮਾਈਗ੍ਰੇਨ, ਬਲੱਡ ਪ੍ਰੈੱਸ਼ਰ ਕੰਟਰੋਲ ਰੱਖਣ ਦੇ ਨਾਲ-ਨਾਲ ਹਾਰਟ ਅਟੈਕ ਦੇ ਖਤਰੇ ਨੂੰ ਘਟਾਉਣ 'ਚ ਇਹ ਮਦਦ ਕਰਦਾ ਹੈ।
4. ਬਲੈਕ ਰਾਈਸ
ਕਾਲੇ ਰੰਗ ਦੇ ਚੌਲਾਂ 'ਚ ਫਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ ਈ, ਪ੍ਰੋਟੀਨ, ਆਇਰਨ ਆਦਿ ਪੋਸ਼ਕ ਤੱਤਾਂ ਨਾਲ ਭਰਪੂਰ ਮਾਤਰਾ 'ਚ ਸ਼ਾਮਿਲ ਹੁੰਦੇ ਹਨ। ਸਰੀਰ 'ਚ ਪੋਸ਼ਕ ਤੱਤਾਂ ਦਾ ਸੰਤੁਲਨ ਬਣਾਏ ਰੱਖਣ ਲਈ ਇਹ ਵਧੀਆ ਆਪਸ਼ਨ ਹੈ। ਲਿਵਰ ਨੂੰ ਸਿਹਤਮੰਦ ਰੱਖਣ ਲਈ ਕਾਲੇ ਚੌਲ ਬਹੁਤ ਫਾਇਦੇਮੰਦ ਹੁੰਦੇ ਹਨ।
ਚੌਲਾਂ ਦੇ ਘਰੇਲੂ ਉਪਾਅ
ਚੌਲ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ।
- ਸੀਨੇ ਵਿਚ ਜਲਨ, ਯੂਰਿਨ ਇੰਫੈਕਸ਼ਨ, ਚੇਚਕ, ਦਸਤ ਵਿਚ ਚੌਲਾਂ ਦੀ ਮਾਂਡ ਪੀਣ ਨਾਲ ਬਹੁਤ ਫਾਇਦਾ ਮਿਲਦਾ ਹੈ। ਚੌਲ  ਦੇ ਮਾਂਡ ਵਿਚ ਥੋੜ੍ਹਾ ਜਿਹਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਵੀ ਪੀ ਸਕਦੇ ਹਨ। 
- ਪਾਚਣ ਸਬੰਧੀ ਪ੍ਰੇਸ਼ਾਨੀ ਹੈ ਤਾਂ ਚੌਲਾਂ ਅਤੇ ਦਾਲ ਦੀ ਖਿਚੜੀ ਵਿਚ ਦੇਸੀ ਘਿਉ ਮਿਲਾ ਕੇ ਖਾਣ ਨਾਲ ਫਾਇਦਾ ਮਿਲਦਾ ਹੈ।  
- ਪੇਟ ਖ਼ਰਾਬ ਹੈ ਤਾਂ ਚੌਲਾਂ ਨਾਲ ਦਹੀਂ ਖਾਣਾ ਚਾਹੀਦਾ ਹੈ।
- ਬੱਚੇ ਨੂੰ ਦਸਤ ਲੱਗ ਗਏ ਹਨ ਤਾਂ ਉਸ ਨੂੰ ਚੌਲਾਂ ਦਾ ਮਾਂਡ ਪਿਲਾਓ।


Related News