ਮਾਨਸਿਕ ਤਣਾਅ ਨਾਲ ਵੀ ਹੋ ਸਕਦੀ ਹੈ ਕਬਜ਼
Thursday, Sep 27, 2018 - 09:52 AM (IST)

ਨਵੀਂ ਦਿੱਲੀ(ਬਿਊਰੋ)— ਕਬਜ਼ ਪਾਚਨ ਪ੍ਰਣਾਲੀ ਨਾਲ ਜੁੜੀ ਆਮ ਸਮੱਸਿਆ ਹੈ, ਜੋ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕਬਜ਼ ਹੋਣ 'ਤੇ ਰੁਟੀਨ ਵਿਚ ਕੁਝ ਸੁਧਾਰ ਕਰ ਕੇ ਅਤੇ ਕੁਝ ਘਰੇਲੂ ਉਪਾਵਾਂ ਨਾਲ ਇਸ ਤੋਂ ਛੁਟਕਾਰਾ ਹਾਸਲ ਕੀਤਾ ਜਾ ਸਕਦਾ ਹੈ। ਕਬਜ਼ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ—ਅਨਿਯਮਿਤ ਭੋਜਨ, ਬੇਹਾ ਭੋਜਨ ਕਰਨਾ, ਘੱਟ ਸਰੀਰਕ ਮਿਹਨਤ, ਮਾਨਸਿਕ ਤਣਾਅ, ਜ਼ਿਆਦਾ ਚਿਕਨਾਈ ਵਾਲਾ ਭੋਜਨ ਕਰਨਾ ਅਤੇ ਅੰਤੜੀਆਂ ਦੀ ਕਮਜ਼ੋਰੀ ਪਰ ਇਨ੍ਹਾਂ ਸਾਰਿਆਂ ਤੋਂ ਬਚਿਆ ਵੀ ਜਾ ਸਕਦਾ ਹੈ। ਜੇ ਖਾਲੀ ਪੇਟ ਸੇਬ ਖਾਧਾ ਜਾਵੇ ਤਾਂ ਸਰੀਰ ਦੀ ਗੰਦਗੀ ਆਸਾਨੀ ਨਾਲ ਬਾਹਰ ਨਿਕਲ ਜਾਵੇਗੀ ਅਤੇ ਊਰਜਾ ਵੀ ਜ਼ਿਆਦਾ ਮਿਲੇਗੀ। ਅਦਰਕ ਨੂੰ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ। ਇਸ ਵਿਚ ਬਹੁਤ ਸਾਰੇ ਵਿਟਾਮਿਨਾਂ ਦੇ ਨਾਲ-ਨਾਲ ਆਇਰਨ, ਕੈਲਸ਼ੀਅਮ, ਆਇਓਡੀਨ, ਕਲੋਰੀਨ ਆਦਿ ਵਰਗੇ ਕਈ ਪੌਸ਼ਟਿਕ ਤੱਤ ਹੁੰਦੇ ਹਨ। ਅਦਰਕ ਪਾਚਨ ਪ੍ਰਣਾਲੀ ਦੇ ਨਾਲ ਹੀ ਪੇਟ ਵਿਚ ਮਰੋੜ ਅਤੇ ਬਦਹਜ਼ਮੀ ਨੂੰ ਵੀ ਠੀਕ ਕਰਦਾ ਹੈ।
ਕਬਜ਼ ਦੂਰ ਕਰਨ 'ਚ ਨਿੰਬੂ ਵੀ ਕਾਫੀ ਫਾਇਦੇਮੰਦ ਹੈ। ਜੇ ਕਿਸੇ ਨੂੰ ਕਬਜ਼ ਹੋਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਨਿੰਬੂ ਪਾਣੀ ਵਿਚ ਨਿਚੋੜ ਕੇ 2 ਚਮਚ ਸ਼ੱਕਰ ਪਾ ਕੇ ਪੀਣਾ ਚਾਹੀਦਾ ਹੈ। ਇੰਝ ਕਰਨ ਨਾਲ ਕਬਜ਼ ਦੀ ਸਮੱਸਿਆ ਹੌਲੀ-ਹੌਲੀ ਠੀਕ ਹੋ ਜਾਂਦੀ ਹੈ।