ਇਹ ਹਨ ਮੂੰਹ ''ਚ ਛਾਲੇ ਹੋਣ ਦੇ ਕਾਰਨ

08/10/2018 3:12:20 PM

ਨਵੀਂ ਦਿੱਲੀ— ਅੱਜ-ਕਲ ਦੇ ਸਮੇਂ 'ਚ ਸਭ ਤੋਂ ਵਧ ਨੁਕਸਾਨ ਸਿਹਤ ਨੂੰ ਹੋਇਆ ਹੈ ਕਿਉਂਕਿ ਸਮੇਂ 'ਤੇ ਖਾਣਾ ਨਾ ਖਾਣ ਦੀ ਵਜ੍ਹਾ ਨਾਲ ਮੂੰਹ 'ਚ ਛਾਲੇ ਹੋਣਾ ਆਮ ਜਿਹੀ ਗੱਲ ਹੋ ਗਈ ਹੈ। ਜਿਸ ਦੀ ਵਜ੍ਹਾ ਨਾਲ ਖਾਣਾ ਪੀਣਾ ਔਖਾ ਹੋ ਜਾਂਦਾ ਹੈ। ਕਈ ਵਾਰ ਤੇਜ਼ ਮਸਾਲੇ ਵਾਲਾ ਭੋਜਨ ਖਾਣ ਨਾਲ ਜੀਭ ਅਤੇ ਬੁਲ੍ਹਾਂ 'ਤੇ ਛਾਲੇ ਹੋ ਜਾਂਦੇ ਹਨ। ਜੋ ਹਫਤੇ ਤੋਂ ਪਹਿਲਾਂ ਠੀਕ ਵੀ ਨਹੀਂ ਹਨ ਪਰ ਕੁਝ ਵਿਅਕਤੀਆਂ ਦੇ ਮੂੰਹ 'ਚ ਛਾਲੇ ਕਾਫੀ ਲੰਬੇ ਸਮੇਂ ਤੱਕ ਬਣੇ ਰਹਿੰਦੇ ਹਨ। ਜਿਸ ਦੀ ਵਜ੍ਹਾ ਨਾਲ ਨਾ ਤਾਂ ਉਹ ਖਾਣਾ ਖਾ ਪਾਉਂਦੇ ਹਨ ਅਤੇ ਨਾ ਹੀ ਕੁਝ ਬੋਲ ਪਾਉਂਦੇ ਹਨ। ਆਓ ਜਾਣਦੇ ਹਨ ਕਿ ਕਿਹੜੇ ਕਾਰਨਾਂ ਦੀ ਵਜ੍ਹਾ ਨਾਲ ਛਾਲੇ ਹੋ ਜਾਂਦੇ ਹਨ। 
1. ਜ਼ਿਆਦਾ ਐਸਿਡ ਵਾਲੀਆਂ ਚੀਜ਼ਾਂ ਖਾਣ ਨਾਲ
2. ਸਰੀਰ 'ਚ ਵਿਟਾਮਿਨ ਬੀ ਅਤੇ ਆਇਰਨ ਦੀ ਮਾਤਰਾ ਸਹੀਂ ਨਾ ਹੋਣ ਦੇ ਨਾਲ
3. ਜ਼ਿਆਦਾ ਮਸਾਲੇ ਵਾਲਾ ਭੋਜਨ ਖਾਣ ਦੇ ਕਾਰਨ
4. ਜ਼ਿਆਦਾ ਗਰਮ ਚੀਜ਼ਾਂ ਖਾਣ ਨਾਲ
5. ਐਲਰਜ਼ੀ ਕਰਨ ਵਾਲੇ ਪਦਰਾਥਾਂ ਦੀ ਵਰਤੋ ਕਰਨ ਨਾਲ
6. ਛਾਲੇ ਹੋਣ ਦਾ ਕਾਰਨ ਦੰਦਾਂ ਨਾਲ ਜੁੜੀਆਂ ਸਮੱਸਿਆ ਵੀ ਹੋ ਸਕਦੀ ਹੈ।
7. ਦੰਦਾਂ ਦੀ ਸਹੀਂ ਤਰੀਕੇ ਨਾਲ ਸਫਾਈ ਨਾ ਕਰਨ ਦੇ ਨਾਲ


Related News