ਬੱਚੇ ਨੂੰ ਰੋਜ਼ ਖਿਲਾਓ 1 ਅੰਡਾ ਹੋਣਗੇ ਕਈ ਫਾਇਦੇ

06/24/2017 2:52:31 PM

ਨਵੀਂ ਦਿੱਲੀ— ਸਾਰੇ ਮਾਂ-ਬਾਪ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਸਿਹਤਮੰਦ ਅਤੇ ਤੰਦਰੁਸਤ ਹੋਵੇ ਇਸ ਲਈ ਆਪਣੇ ਬੱਚੇ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਨੂੰ ਚਿੰਤਾ ਸਤਾਉਂਦੀ ਰਹਿੰਦੀ ਹੈ। ਮਾਂ ਬਾਪ ਆਪਣੇ ਬੱਚਿਆਂ ਨੂੰ ਚੰਗਾ ਖਾਣਾ ਦਿੰਦੇ ਹਨ ਤਾਂ ਕਿ ਉਸ ਦਾ ਅਸਰ ਸਿਹਤ 'ਤੇ ਦਿਖਾਈ ਦੇਵੇ। ਬਦਲਦੇ ਲਾਈਫਸਟਾਈਲ ਅਤੇ ਖਾਣ-ਪਾਣ ਦੀ ਆਦਤਾਂ ਦੇ ਕਾਰਨ ਜ਼ਿਆਦਾਤਰ ਬੱਚੇ ਘਰ ਦੇ ਪੋਸ਼ਟਿਕ ਖਾਣੇ ਦੀ ਬਜਾਏ ਬਾਹਰ ਦੀ ਤਲੀ ਚੀਜ਼ਾਂ ਖਾਣੀਆਂ ਪਸੰਦ ਕਰਦੇ ਹਨ। ਜਿਸ ਦਾ ਅਸਰ ਸਿਹਤ 'ਤੇ ਦਿਖਾਈ ਦਿੰਦੇ ਹਨ ਬੱਚਿਆਂ ਦੇ ਸਰੀਰ ਨੂੰ ਜ਼ਰੂਰੀ ਤੱਤ ਚਾਹੀਦੇ ਹੁੰਦੇ ਹਨ ਜੋ ਉਨ੍ਹਾਂ ਨੂੰ ਪੋਸ਼ਟਿਕ ਖਾਣੇ ਤੋਂ ਮਿਲਦਾ ਹੈ। ਘਰ 'ਚ ਪੋਸ਼ਟਿਕ ਖਾਣੇ ਦੀ ਗੱਲ ਕਰੀਏ ਤਾਂ ਅੰਡਾ ਬੱਚਿਆਂ ਦੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇ ਰੋਜ਼ 1 ਅੰਡਾ ਬੱਚੇ ਨੂੰ ਖਾਣ ਦੇ ਲਈ ਦਿੱਤਾ ਜਾਵੇ ਤਾਂ ਉਹ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਬਚੇ ਰਹਿ ਸਕਦੇ ਹਨ।
1. ਇੰਮਯੂਨਿਟੀ ਵਧਾਏ
ਅੰਡਾ 'ਚ ਸੇਲੇਨਿਯਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਬੱਚਿਆਂ ਦੀ ਇੰਮਯੂਨਿਟੀ ਨੂੰ ਵਧਾਉਂਦਾ ਹੈ।
2. ਹਾਈਟ ਗ੍ਰੋਥ
ਅੰਡੇ 'ਚ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦਾ ਹੈ ਜੇ ਬੱਚੇ ਨੂੰ ਰੋਜ਼ 1 ਅੰਡਾ ਖਾਣ ਦੇ ਲਈ ਦਿੱਤਾ ਜਾਵੇ ਤਾਂ ਇਸ ਨਾਲ ਸਰੀਰ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ।
3. ਤੇਜ਼ ਦਿਮਾਗ
ਅੰਡੇ 'ਚ ਕੋਲੀਨ ਵੀ ਕਾਫੀ ਮਾਤਰਾ 'ਚ ਹੁੰਦਾ ਹੈ ਜੋ ਬੱਚਿਆਂ ਦੇ ਦਿਮਾਗ ਨੂੰ ਤੇਜ਼ ਰੱਖਦਾ ਹੈ ਜੇ ਤੁਹਾਡਾ ਬੱਚਾ ਪੜਾਈ ਲਿਖਾਈ 'ਚ ਜ਼ਿਆਦਾ ਦਿਮਾਗ ਖਰਚ ਕਰਦਾ ਹੈ ਤਾਂ ਉਸ ਨੂੰ ਰੋਜ਼ ਇਕ ਅੰਡਾ ਜ਼ਰੂਰ ਖਿਲਾਓ।
4. ਮੋਟਾਪਾ ਘੱਟ ਕਰੇ
ਅੱਜ ਕਲ ਬੱਚਿਆਂ 'ਚ ਮੋਟਾਪੇ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਅਜਿਹੇ 'ਚ ਇਹ ਬੱਚਿਆਂ ਦੇ ਲਈ ਫਾਇਦੇਮੰਦ ਸਾਬਤ ਹੁੰਦਾ ਹੈ। ਅੰਡੇ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਸ ਨਾਲ ਬੱਚਿਆਂ ਦਾ ਭਾਰ ਕੰਟਰੋਲ 'ਚ ਰਹਿੰਦਾ ਹੈ। 
5. ਖੂਨ ਦੀ ਕਮੀ
ਅੰਡੇ 'ਚ ਆਇਰਨ ਵੀ ਹੁੰਦਾ ਹੈ ਜੋ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਨ ਦਾ ਕੰਮ ਕਰਦਾ ਹੈ ਇਸ ਲਈ ਬਹਿਤਰ ਹੈ ਬੱਚੇ ਨੂੰ ਰੋਜ਼ ਇਕ ਅੰਡੇ ਦਾ ਸੇਵਨ ਜ਼ਰੂਰ ਕਰਵਾਓ।


Related News