ਵਿਰੋਧੀਆਂ ਨੂੰ ਵੱਡਾ ਖੋਰਾ ਲਾਉਣਗੇ ਸੁਖਬੀਰ ਬਾਦਲ! 4 ਅਪ੍ਰੈਲ ਨੂੰ ਅਕਾਲੀ ਦਲ ''ਚ ਸ਼ਾਮਲ ਹੋਣਗੇ ਕਈ ਆਗੂ

03/30/2024 2:06:51 PM

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਉਂਦੀ 4 ਅਪ੍ਰੈਲ ਨੂੰ ਲੁਧਿਆਣਾ ਦੇ ਤੂਫਾਨੀ ਦੌਰੇ ’ਤੇ ਆ ਰਹੇ ਹਨ। ਪਤਾ ਲੱਗਾ ਹੈ ਕਿ ਲੁਧਿਆਣਾ ਦੀ ਦਰੇਸੀ ਗਰਾਊਂਡ ਅਤੇ ਜਲੰਧਰ ਬਾਈਪਾਸ ਨੇੜੇ ਮਿਲਣ ਪੈਲੇਸ ਵਿਖੇ ਰੱਖੇ ਸਮਾਗਮਾਂ ’ਚ ਵੱਖ-ਵੱਖ ਸਿਆਸੀ ਪਾਰਟੀਆਂ ’ਚ ਬੈਠੇ ਆਗੂਆਂ ਤੋਂ ਇਲਾਵਾ ਕਈ ਸਮਾਜਸੇਵੀ ਨੇਤਾਵਾਂ ’ਤੇ ਜੋ ਉਨ੍ਹਾਂ ਦੀ ਪਹਿਲਾਂ ਤੋਂ ਅੱਖ ਟਿਕੀ ਹੋਈ ਹੈ, ਉਨ੍ਹਾਂ ਨੂੰ ਅਕਾਲੀ ਦਲ ’ਚ ਸ਼ਾਮਲ ਕਰਵਾਉਣਗੇ। 

ਇਹ ਖ਼ਬਰ ਵੀ ਪੜ੍ਹੋ - ਜਲੰਧਰ ਸੀਟ ਲਈ ਭਾਜਪਾ ਤੇ ਅਕਾਲੀ ਆਗੂ CM ਮਾਨ ਦੇ ਸੰਪਰਕ 'ਚ! ਕੈਬਨਿਟ ਮੰਤਰੀ ਨੂੰ ਵੀ ਉਤਾਰ ਸਕਦੀ ਹੈ 'ਆਪ'

ਇਸ ਸਬੰਧੀ ਅਕਾਲੀ ਦਲ ਲੁਧਿਆਣਾ ਵੱਲੋਂ ਉਨ੍ਹਾਂ ਦੀ ਆਮਦ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਆਰੰਭ ਕਰ ਦਿੱਤਾ ਗਿਆ ਹੈ। ਇਸ ਦੌਰੇ ਨੂੰ ਲੈ ਕੇ ਚੋਣ ਲੜਨ ਵਾਲੇ ਸੰਭਾਵੀ ਉਮੀਦਵਾਰ ਕਾਕਾ ਸੂਦ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੁਖਬੀਰ ਜੀ ਉਸ ਦਿਨ ਸਨਅਤਕਾਰਾਂ ਤੋਂ ਇਲਾਵਾ ਅਕਾਲੀ ਵਰਕਰਾਂ ਨੂੰ ਵੀ ਨੇੜਿਓਂ ਮਿਲਣਗੇ ਤਾਂ ਜੋ ਪਾਰਟੀ ਲਈ ਉਨ੍ਹਾਂ ’ਚ ਜੋਸ਼ ਭਰਿਆ ਜਾ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News