‘ਹੀਰਾਮੰਡੀ : ਦਿ ਡਾਇਮੰਡ ਬਾਜ਼ਾਰ’ ਦਾ 1 ਮਈ ਨੂੰ ਹੋਵੇਗਾ ਪ੍ਰੀਮੀਅਰ

Friday, Mar 29, 2024 - 03:30 PM (IST)

‘ਹੀਰਾਮੰਡੀ : ਦਿ ਡਾਇਮੰਡ ਬਾਜ਼ਾਰ’ ਦਾ 1 ਮਈ ਨੂੰ ਹੋਵੇਗਾ ਪ੍ਰੀਮੀਅਰ

ਮੁੰਬਈ (ਬਿਊਰੋ) - ਨੈੱਟਫਲਿਕਸ ਅਤੇ ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ‘ਹੀਰਾਮੰਡੀ : ਦਿ ਡਾਇਮੰਡ ਬਾਜ਼ਾਰ’ ਦੀ 1 ਮਈ 2024 ਨੂੰ ਪ੍ਰੀਮੀਅਰ ਲਾਂਚ ਦਾ ਐਲਾਨ ਕੀਤਾ ਹੈ। ਮੀਡੀਆ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਸੰਜੇ ਲੀਲਾ ਭੰਸਾਲੀ ਦੀਆਂ ‘ਹੀਰਾਮੰਡੀ : ਦਿ ਡਾਇਮੰਡ ਬਾਜ਼ਾਰ’ ਦੀਆਂ ਅਦਾਕਾਰਾਂ ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿੰਨ੍ਹਾ, ਰਿਚਾ ਚੱਢਾ, ਸ਼ਰਮਿਨ ਸਹਿਗਲ ਅਤੇ ਸੰਜੀਦਾ ਸ਼ੇਖ ਨੂੰ ਜੁਆਇਨ ਕੀਤਾ। ਉਨ੍ਹਾਂ ਨਾਲ ਸੀ. ਈ. ਓ. ਪ੍ਰੇਰਣਾ ਸਿੰਘ ਅਤੇ ਨੈੱਟਫਲਿਕਸ ਇੰਡੀਆ ਸੀਰੀਜ਼ ਦੀ ਮੁਖੀ ਤਾਨੀਆ ਬਾਮੀ ਗ੍ਰੈਂਡ ਰੀਵਿਊ ਮੌਕੇ ਮੌਜੂਦ ਸਨ। ਇਸ ਦਾ ਐਲਾਨ ਉਨ੍ਹਾਂ ਨੇ ਡਰੋਨ ਸ਼ੋਅ ਦੌਰਾਨ ਕੀਤਾ ਅਤੇ ਡਰੋਨ ਨੇ ਹੀ ਸੀਰੀਜ਼ ਦੇ ਲਾਂਚ ਦੀ ਮਿੱਤੀ ਦਾ ਖੁਲਾਸਾ ਕੀਤਾ। ਸੰਜੇ ਲੀਲਾ ਭੰਸਾਲੀ ਨੇ ਕਿਹਾ ਕਿ ‘ਹੀਰਾਮੰਡੀ : ਦਿ ਡਾਇਮੰਡ ਬਾਜ਼ਾਰ’ ਨੂੰ 1 ਮਈ ਨੂੰ ਰਿਲੀਜ਼ ਕਰਨ ਦੇ ਨਾਲ ਮੈਂ ਦੁਨੀਆ ਭਰ ਦੇ ਦਰਸ਼ਕਾਂ ਨੂੰ ਇਸ ਨੂੰ ਦੇਖਣ ਅਤੇ ਆਪਣਾ ਪਿਆਰ ਤੇ ਸਨਮਾਨ ਨਾਲ ਸਾਨੂੰ ਨਿਵਾਜ਼ਣ ਦਾ ਇੰਤਜ਼ਾਰ ਨਹੀਂ ਕਰ ਸਕਦਾ ਹਾਂ।

ਇਹ ਖ਼ਬਰ ਵੀ ਪੜ੍ਹੋ : ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਛੋਟੇ ਸਿੱਧੂ ਨੂੰ ਲੈ ਕੇ ਲਿਆ ਆਹਿਮ ਫ਼ੈਸਲਾ

ਮੋਨਿਕਾ ਸ਼ੇਰਗਿੱਲ ਨੇ ਕਿਹਾ ਕਿ ‘ਹੀਰਾਮੰਡੀ : ਦਿ ਡਾਇਮੰਡ ਬਾਜ਼ਾਰ’ ਬਿਨਾਂ ਕਿਸੇ ਸ਼ੱਕ ਤੋਂ ਭਾਰਤ ਦੀ ਸਭ ਤੋਂ ਵੱਡੀ ਸਿਨੇਮੇਟਿਕ ਸੀਰੀਜ਼ ਹੈ ਅਤੇ ਇਸ ਵਿਚ ਲੇਖਕ ਸੰਜੇ ਲੀਲਾ ਭੰਸਾਲੀ ਨੇ ਆਪਣੀ ਸੱਚੀ ਸਿਗਨੇਚਰ-ਸਟਾਈਲ ਵਿਚ ਇਕ ਜਾਦੂਈ ਸੰਸਾਰ ਦੀ ਸਿਰਜਣਾ ਕੀਤੀ ਹੈ, ਜਿਸ ਵਿਚ ਦਮਦਾਰ ਪਾਤਰ ਆਪਣੀ ਕਿਸਮਤ ਦੀ ਇਕ ਲੜਾਈ ਲੜਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News