ਭਾਰ ਘੱਟ ਕਰਨ ''ਚ ਲਾਹੇਵੰਦ ਹੁੰਦੀਆਂ ਨੇ ''ਅਮਰੂਦ ਦੀਆਂ ਪੱਤੀਆਂ'', ਜਾਣੋ ਹੋਰ ਵੀ ਫਾਇਦੇ

07/06/2019 4:48:57 PM

ਜਲੰਧਰ—'ਗੁਆਵਾ' ਦੇ ਨਾਂ ਨਾਲ ਵੀ ਜਾਣਿਆ ਜਾਂਦਾ 'ਅਮਰੂਦ' ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਵਿਟਾਮਿਨ-ਸੀ ਦਾ ਵੀ ਵਧੀਆ ਸਰੋਤ ਹੈ। ਇਸ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਸਸਤੇ ਰੇਟਾਂ 'ਚ ਵੀ ਉਪੱਲਬਧ ਹੋ ਜਾਂਦਾ ਹੈ। ਜਿੱਥੇ ਅਮਰੂਦ ਸਾਡੀ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਦਿੰਦਾ ਹੈ, ਉਥੇ ਹੀ ਇਸ ਦੀਆਂ ਪੱਤੀਆਂ ਵੀ ਬੇਹੱਦ ਫਾਇਦੇਮੰਦ ਹੁੰਦੀਆਂ ਹਨ। ਅਮਰੂਦ ਦੀਆਂ ਪੱਤੀਆਂ ਵੀ ਕਈ ਬੀਮਾਰੀਆਂ ਨੂੰ ਤੋਂ ਸਾਨੂੰ ਨਿਜਾਤ ਦਿਵਾਉਂਦੀਆਂ ਹਨ। ਅੱਜ ਅਸੀਂ ਤੁਹਾਨੂੰ ਅਮਰੂਦ ਦੀਆਂ ਪੱਤੀਆਂ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਅਮਰੂਦ ਦੀਆਂ ਪੱਤੀਆਂ ਦੇ ਫਾਇਦਿਆਂ ਬਾਰੇ। 
ਅਮਰੂਦ ਦੀਆਂ ਪੱਤੀਆਂ ਘਟਾਏ ਭਾਰ
ਅਮਰੂਦ ਦੀਆਂ ਪੱਤੀਆਂ ਸਰੀਰ 'ਚ ਮੌਜੂਦ ਸਟਾਰਚ ਨੂੰ ਸ਼ੂਗਰ 'ਚ ਪਰਿਵਰਤਿਤ ਹੋਣ ਤੋਂ ਰੋਕਦੀ ਹੈ, ਜਿਸ ਨਾਲ ਸਰੀਰ ਦਾ ਭਾਰ ਨਹੀਂ ਵੱਧਦਾ। ਆਪਣੇ ਵੱਧਦੇ ਭਾਰ ਨੂੰ ਘੱਟ ਕਰਨ ਲਈ ਤੁਸੀਂ ਅਮਰੂਦ ਦੀਆਂ ਪੱਤੀਆਂ ਦਾ ਚੂਰਨ ਬਣਾ ਕੇ ਲੈ ਸਕਦੇ ਹੋ।

PunjabKesari
ਕੌਲੈਸਟਰੋਲ ਦਾ ਪੱਧਰ ਵੀ ਕਰੇ ਘੱਟ
ਅਮਰੂਦ ਦੀਆਂ ਪੱਤੀਆਂ ਦਾ ਰਸ ਸਰੀਰ 'ਚ ਮੌਜੂਦ ਕੌਲੈਸਟਰੋਲ ਦੇ ਪੱਧਰ ਨੂੰ ਵੀ ਘੱਟ ਕਰਦੀਆਂ ਹਨ ਅਤੇ ਇਸ ਤੋਂ ਹੋਣ ਵਾਲੀਆਂ ਬੀਮਾਰੀਆਂ ਨੂੰ ਬਚਾਉਂਦੀਆਂ ਹਨ। 
ਦੰਦਾਂ ਦੇ ਦਰਦਾਂ ਲਈ ਲਾਭਦਾਇਕ 
ਜੇਕਰ ਤੁਹਾਡੇ ਦੰਦਾਂ ਜਾਂ ਮਸੂੜਿਆਂ 'ਚ ਦਰਦ ਰਹਿੰਦਾ ਹੈ ਤਾਂ ਤੁਸੀਂ ਅਮਰੂਦ ਦੀਆਂ ਪੱਤੀਆਂ ਦਾ ਪੇਸਟ ਬਣਾ ਕੇ ਦੰਦਾਂ ਅਤੇ ਮਸੂੜਿਆਂ 'ਤੇ ਲਗਾ ਸਕਦੇ ਹੋ। ਅਜਿਹਾ ਕਰਨ ਦੇ ਨਾਲ ਮਸੂੜਿਆਂ 'ਚ ਹੋਣ ਵਾਲੀ ਦਰਦ ਤੋਂ ਛੁਟਕਾਰਾ ਮਿਲਦਾ ਹੈ। ਚਿਹਰੇ ਦੇ ਪਿੰਪਲਸ ਤੋਂ ਦੇਵੇਂ ਛੁਟਕਾਰਾ 
ਅਮਰੂਦ ਦੀਆਂ ਪੱਤੀਆਂ ਚਿਹਰੇ 'ਤੇ ਹੋਣ ਵਾਲੇ ਪਿੰਪਲਸ ਤੋਂ ਵੀ ਨਿਜਾਤ ਦਿਵਾਉਂਦੀਆਂ ਹਨ। ਜੇਕਰ ਤੁਹਾਡੇ ਚਿਹਰੇ 'ਤੇ ਪਿੰਪਲ ਹਨ ਤਾਂ ਅਮਰੂਦ ਦੀਆਂ ਪੱਤੀਆਂ ਦਾ ਪੇਸਟ ਚਿਹਰੇ 'ਤੇ ਲਗਾਉਣ ਨਾਲ ਚਿਹਰੇ ਦੀ ਖੂਬਸੂਰਤੀ ਵੱਧਦੀ ਹੈ। ਇਥੇ ਦੱਸਣਯੋਗ ਹੈ ਕਿ ਕਈ ਲੋਕ ਅਮਰੂਦ ਦਾ ਜੂਸ ਪੀਣਾ ਵੀ ਬਹੁਤ ਪਸੰਦ ਕਰਦੇ ਹਨ ਅਤੇ ਇਸ ਦੇ ਵੀ ਬਹੁਤ ਸਾਰੇ ਫਾਇਦੇ ਹਨ। ਅਮਰੂਦ ਦੇ ਜੂਸ ਨੂੰ ਤੁਸੀਂ ਸੁਆਦਿਸ਼ਟ ਬਣਾਉਣ ਲਈ ਇਸ 'ਚ 5 ਕਾਲੀਆਂ ਮਿਰਚਾਂ, 3 ਚਮਚੇ ਨਿੰਬੂ ਦਾ ਰਸ, ਕਾਲਾ ਨਮਕ ਸੁਆਦ ਅਨੁਸਾਰ ਅਤੇ ਅੱਧਾ ਗਿਲਾਸ ਪਾਣੀ ਪਾ ਸਕਦੇ ਹੋ। 

PunjabKesari
ਇੰਝ ਬਣਾਓ ਸੁਆਦਿਸ਼ਟ ਜੂਸ 
ਜੂਸ ਬਣਾਉਣ ਲਈ ਉੱਪਰ ਦੱਸੀਆਂ ਸਾਰੀਆਂ ਚੀਜ਼ਾਂ ਨੂੰ ਲੈ ਲੇ ਮਿਕਸਰ 'ਚ ਪੀਸ ਲਵੋ ਅਤੇ ਇਸ 'ਚ ਨਿੰਬੂ ਦਾ ਰਸ ਮਿਲਾਓ। ਅਖੀਰ 'ਚ ਇਸ ਮਿਕਸਚਰ ਨੂੰ ਛਾਣਨੀ ਨਾਲ ਛਾਣ ਲਵੋ। ਹੁਣ ਤੁਹਾਡਾ ਅਮਰੂਦ ਦਾ ਜੂਸ ਤਿਆਰ ਹੈ। ਬਿਨਾਂ ਪਾਣੀ ਪਾਏ ਇਸ ਦਾ ਪੇਸਟ ਬਣਾ ਕੇ 2-3 ਦਿਨਾਂ ਤੱਕ ਫਰਿੱਜ 'ਚ ਰੱਖ ਸਕਦੇ ਹੋ ਅਤੇ ਜ਼ਰੂਰਤ ਪੈਣ 'ਤੇ ਵਰਤ ਸਕਦੇ ਹੋ।


shivani attri

Content Editor

Related News