ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾਓ ਗੋਡਿਆਂ ਜਿੰਨੇ ਲੰਮੇ ਤੇ ਖ਼ੂਬਸੂਰਤ ਵਾਲ : ਸ਼ਹਿਨਾਜ਼ ਹੁਸੈਨ

05/17/2023 5:53:50 PM

ਜਲੰਧਰ- ਕਾਲੇ ਅਤੇ ਸੰਘਣੇ ਵਾਲ ਹਰ ਲੜਕੀ ਦੀ ਇੱਛਾ ਹੁੰਦੀ ਹੈ ਅਤੇ ਇਸ ਦੇ ਲਈ ਔਰਤਾਂ ਹਮੇਸ਼ਾ ਨੁਸਖੇ ਲੱਭਦੀਆਂ ਰਹਿੰਦੀਆਂ ਹਨ ਪਰ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਜ਼ਿਆਦਾਤਰ ਲੜਕੀਆਂ ਵਾਲਾਂ ਦੀ ਸਮੱਸਿਆ ਨਾਲ ਜੂਝਦੀਆਂ ਹਨ ਅਤੇ ਕੋਸ਼ਿਸ਼ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਮਨਚਾਹੇ ਨਤੀਜੇ ਨਹੀਂ ਮਿਲਦੇ ਜਿਸ ਕਾਰਨ ਉਹ ਬਹੁਤ ਨਿਰਾਸ਼ ਹੋ ਜਾਂਦੀਆਂ ਹਨ। ਪਰ ਕੁਝ ਘਰੇਲੂ ਨੁਸਖਿਆਂ  ਦੁਆਰਾ ਤੁਸੀਂ ਘਰ ਵਿੱਚ ਹੀ ਮਨਚਾਹੇ ਵਾਲ ਪ੍ਰਾਪਤ ਕਰ ਸਕਦੇ ਹੋ। ਜੋ ਹੇਠਾਂ ਅਨੁਸਾਰ ਹਨ-

ਮਜ਼ਬੂਤ ਤੇ ਲੰਬੇ ਵਾਲਾਂ ਲਈ ਐਵੋਕਾਡੋ ਹੇਅਰ ਮਾਸਕ 

 ਇੱਕ ਪੱਕੇ ਹੋਏ ਐਵੋਕਾਡੋ ਨੂੰ ਅੱਧਾ ਕੱਟ ਲਵੋ। ਬੀਜ ਨੂੰ ਕੱਢ ਲਵੋ।, ਐਵੋਕਾਡੋ ਨੂੰ ਫੋਰਕ ਨਾਲ ਮੈਸ਼ ਕਰਕੇ ਪੇਸਟ ਤਿਆਰ ਕਰੋ। ਇਸ ਨੂੰ ਗਿੱਲੇ ਵਾਲਾਂ ਅਤੇ ਸਕੈਲਪ 'ਤੇ ਲਗਾਓ। ਕੁਝ ਮਿੰਟਾਂ ਲਈ ਆਪਣੀਆਂ ਉਂਗਲਾਂ ਨਾਲ ਹੌਲੀ-ਹੌਲੀ ਮਾਲਸ਼ ਕਰੋ। ਸ਼ਾਵਰ ਕੈਪ ਪਹਿਨੋ ਅਤੇ ਐਵੋਕਾਡੋ ਦੇ ਇਸ ਪੇਸਟ ਨੂੰ ਨੂੰ ਇਕ ਘੰਟੇ ਲਈ ਸਕੈਲਪ 'ਤੇ ਲੱਗਾ ਰਹਿਣ ਦਿਓ ਅਤੇ ਫਿਰ ਮਾਈਲਡ ਸ਼ੈਂਪੂ ਨਾਲ ਧੋਵੋ ਅਤੇ ਹਫ਼ਤੇ ਵਿਚ ਦੋ ਵਾਰ ਇਸ ਦੀ ਵਰਤੋਂ ਕਰ ਸਕਦੇ ਹੋ।

ਆਂਡੇ ਤੇ ਜੈਤੂਨ ਦੇ ਤੇਲ ਦਾ ਮਿਸ਼ਰਣ

ਆਂਡੇ ਦੇ ਸਫੈਦ ਹਿੱਸੇ 'ਚ ਥੋੜ੍ਹਾ ਜਿਹਾ ਜੈਤੂਨ ਦਾ ਤੇਲ ਮਿਲਾਓ ਤੇ ਤਿਆਰ ਹੋਏ ਇਸ ਮਿਸ਼ਰਣ ਦੀ ਹਫਤੇ 'ਚ ਇਕ ਵਾਰ ਹਲਕੇ ਹੱਥਾਂ ਨਾਲ  ਸਿਰ ਤੇ ਸਕੈਲਪ 'ਤੇ ਮਾਲਿਸ਼ ਕਰੋ। ਇਸ ਤੋਂ ਬਾਅਦ ਵਾਲਾਂ ਨੂੰ ਮਾਈਲਡ ਸ਼ੈਂਪੂ ਨਾਲ ਧੋ ਲਓ। ਇਸ ਨਾਲ ਵਾਲ ਝੜਨੇ ਬੰਦ ਹੋ ਜਾਣਗੇ ਅਤੇ ਉਨ੍ਹਾਂ ਦੀ ਗ੍ਰੋਥ ਵੀ ਚੰਗੀ ਹੋਵੇਗੀ।

ਬਦਾਮ ਤੇ ਇਸ ਦੇ ਤੇਲ ਦੀ ਵਰਤੋਂ

ਬਦਾਮ ਖਾਣ ਨਾਲ ਤੇ ਵਾਲਾਂ ਵਿੱਚ ਬਦਾਮ ਦਾ ਤੇਲ ਲਗਾਉਣ ਨਾਲ ਵਾਲ ਜੜ੍ਹਾਂ ਤੋਂ ਮਜ਼ਬੂਤ ਹੁੰਦੇ ਹਨ। ਇਨ੍ਹਾਂ 'ਚ ਵਿਟਾਮਿਨ ਈ, ਓਮੇਗਾ 3 ਅਤੇ ਵਾਲਾਂ ਤੋਂ ਫਰੀ ਰੈਡੀਕਲਸ ਨੂੰ ਦੂਰ ਕਰਨ ਦੇ ਗੁਣ ਹੁੰਦੇ ਹਨ ਜਿਸ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਵਾਲ ਸੰਘਣੇ ਅਤੇ ਰੇਸ਼ਮੀ ਹੋ ਜਾਂਦੇ ਹਨ।

ਫੁੱਲ ਗੋਭੀ ਦਾ ਸੇਵਨ

ਫੁੱਲ ਗੋਭੀ ਵਿਚ ਵਿਟਾਮਿਨ ਸੀ ਹੁੰਦਾ ਹੈ, ਜੋ ਵਾਲਾਂ ਲਈ ਬਹੁਤ ਵਧੀਆ ਹੁੰਦਾ ਹੈ। ਫੁੱਲ ਗੋਭੀ ਖਾਣ ਨਾਲ ਵਾਲ ਜੜ੍ਹਾਂ ਤੋਂ ਮਜ਼ਬੂਤ ਹੁੰਦੇ ਹਨ। ਇਸ ਦੇ ਨਾਲ ਹੀ ਵਾਲਾਂ ਦੇ ਝੜਨ ਅਤੇ ਪਤਲੇ ਹੋਣ ਦੀ ਸਮੱਸਿਆ ਵੀ ਗੋਭੀ ਨਾਲ ਖਤਮ ਹੋ ਜਾਂਦੀ ਹੈ।

ਨਾਰੀਅਲ ਦਾ ਤੇਲ

ਰੋਜ਼ ਰਾਤ ਨੂੰ ਵਾਲਾਂ ਵਿੱਚ ਨਾਰੀਅਲ ਤੇਲ ਲਗਾਉਣ ਨਾਲ ਵਾਲ ਮਜ਼ਬੂਤ ਹੁੰਦੇ ਹਨ। ਐਂਟੀ ਫੰਗਲ, ਐਂਟੀ ਬੈਕਟੀਰੀਅਲ ਹੋਣ ਕਾਰਨ ਇਹ ਸਕੈਲਪ ਤੋਂ ਬੈਕਟੀਰੀਆ ਅਤੇ ਫੰਗਸ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਇਹ ਵਾਲਾਂ ਦੇ ਟੁੱਟਣ ਅਤੇ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਘੱਟ ਕਰਦਾ ਹੈ। ਫੈਟੀ ਐਸਿਡ ਅਤੇ ਵਿਟਾਮਿਨ ਵਾਲਾਂ ਨੂੰ ਰੇਸ਼ਮੀ ਬਣਾਉਂਦੇ ਹਨ। ਤੁਸੀਂ ਆਪਣੇ ਵਾਲਾਂ ਨੂੰ ਧੋਣ ਤੋਂ ਪਹਿਲਾਂ ਨਾਰੀਅਲ ਦਾ ਤੇਲ ਲਗਾ ਸਕਦੇ ਹੋ। 

ਵਾਲਾਂ ਦੀ ਚੰਗੀ ਸਿਹਤ ਲਈ ਹੇਅਰ ਪੈਕ

ਇੱਕ ਕੱਚ ਦੇ ਕਟੋਰੇ ਵਿੱਚ ਅੰਡੇ ਨੂੰ ਤੋੜ ਕੇ ਉਸ ਦਾ ਪੀਲਾ ਹਿੱਸਾ ਕੱਢ ਲਓ ਅਤੇ ਇਸ 'ਚ ਇਕ ਕੱਪ ਕੱਚਾ ਦੁੱਧ, ਇਕ ਚਮਚ ਨਾਰੀਅਲ ਤੇਲ, ਅੱਧਾ ਕੱਪ ਗਾਜਰ ਦਾ ਰਸ, ਇਕ ਚਮਚ ਸ਼ਹਿਦ ਮਿਲਾ ਕੇ ਹੇਅਰ ਪੈਕ ਬਣਾਓ। ਇਸ ਹੇਅਰ ਪੈਕ ਨੂੰ ਹੇਅਰ ਬਰੱਸ਼ ਅਤੇ ਮੋਟੀ ਕੰਘੀ ਦੀ ਮਦਦ ਨਾਲ ਵਾਲਾਂ 'ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਲਓ। ਇਸ ਪੈਕ ਨਾਲ ਵਾਲਾਂ ਨੂੰ ਕਾਫੀ ਮਾਤਰਾ 'ਚ ਪ੍ਰੋਟੀਨ ਮਿਲੇਗਾ ਜਿਸ ਨਾਲ ਵਾਲ ਸੰਘਣੇ ਅਤੇ ਨਰਮ ਹੋ ਜਾਣਗੇ।

ਅੰਡੇ ਦੇ ਸਫੈਦ ਹਿੱਸੇ 'ਚ ਥੋੜ੍ਹਾ ਜਿਹਾ ਜੈਤੂਨ ਦਾ ਤੇਲ ਮਿਲਾ ਕੇ ਮਿਸ਼ਰਣ ਨੂੰ ਤਿਆਰ ਕਰੋ ਅਤੇ ਹਫਤੇ 'ਚ ਇਕ ਵਾਰ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਇਸ ਤੋਂ ਬਾਅਦ ਵਾਲਾਂ ਨੂੰ ਮਾਈਲਡ ਸ਼ੈਂਪੂ ਨਾਲ ਧੋਣ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਵੇਗਾ ਅਤੇ ਉਨ੍ਹਾਂ ਦੀ ਗ੍ਰੋਥ ਵੀ ਚੰਗੀ ਹੋਵੇਗੀ।

ਕੈਸਟਰ ਆਇਲ ਦੀ ਵਰਤੋਂ

ਕੈਸਟਰ ਆਇਲ (ਅਰੰਡੀ ਦਾ ਤੇਲ) ਨਾਲ ਵਾਲਾਂ ਦੀ ਮਾਲਿਸ਼ ਕਰਨ ਨਾਲ ਵੀ ਵਾਲ ਕਾਲੇ, ਸੰਘਣੇ ਅਤੇ ਲੰਬੇ ਹੁੰਦੇ ਹਨ। ਇਸ ਤੋਂ ਇਲਾਵਾ, ਰੋਜ਼ਾਨਾ ਦੋ ਤੋਂ ਤਿੰਨ ਵਾਰ ਵਾਲਾਂ ਨੂੰ ਕੰਘੀ ਕਰੋ।

ਪਿਆਜ਼ ਦਾ ਰਸ ਵਾਲਾਂ ਲਈ ਗੁਣਕਾਰੀ

ਪਿਆਜ਼ ਦਾ ਰਸ ਸਿਰ ਦੀ ਚਮੜੀ ਵਿੱਚ ਲਗਾਉਣ ਨਾਲ ਬਹੁਤ ਲਾਭ ਹੁੰਦਾ ਹੈ। ਇਸ ਨਾਲ ਵਾਲ ਲੰਬੇ ਕਾਲੇ, ਸੰਘਣੇ ਅਤੇ ਮਜ਼ਬੂਤ ਹੁੰਦੇ ਹਨ। ਪਿਆਜ਼ ਨੂੰ ਪੀਸ ਕੇ ਪੇਸਟ ਤਿਆਰ ਕਰੋ। ਹੁਣ ਇਸ 'ਚ ਨਾਰੀਅਲ ਤੇਲ ਜਾਂ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਨੂੰ ਧੋ ਲਓ। ਇਸ ਤੋਂ ਬਾਅਦ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਅਜਿਹਾ ਕਰਨ ਨਾਲ ਵਾਲ ਕਾਲੇ ਅਤੇ ਸੰਘਣੇ ਹੋ ਜਾਂਦੇ ਹਨ।

ਕਰੀ ਪੱਤਾ ਵਾਲਾਂ ਦੀ ਸਿਹਤ ਲਈ ਲਾਹੇਵੰਦ

ਨਰਮ ਅਤੇ ਕੋਮਲ ਵਾਲਾਂ ਲਈ ਕਰੀ ਪੱਤੇ ਦਾ ਪੇਸਟ ਬਹੁਤ ਵਧੀਆ ਸਾਬਤ ਹੋ ਸਕਦਾ ਹੈ। ਤੁਸੀਂ ਕਰੀ ਪੱਤੇ ਦੇ ਪੇਸਟ ਵਿੱਚ ਦਹੀਂ ਮਿਲਾ ਕੇ ਇੱਕ ਵਧੀਆ ਹੇਅਰ ਮਾਸਕ ਬਣਾ ਸਕਦੇ ਹੋ। ਇਸ ਨਾਲ ਵਾਲਾਂ ਦੀ ਸਿਹਤ ਦੇ ਨਾਲ-ਨਾਲ ਰੰਗਤ ਵੀ ਨਿਖਰੇਗੀ।

ਐਲੋਵੇਰਾ ਜੈੱਲ ਬਣਾਏ ਵਾਲਾਂ ਨੂੰ ਬਣਾਵੇ ਚਮਕਦਾਰ ਤੇ ਸਵਸਥ

ਐਲੋਵੇਰਾ ਜੈੱਲ ਨਾ ਸਿਰਫ ਵਾਲਾਂ ਲਈ ਬਲਕਿ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੈ ਕਿਉਂਕਿ ਇਸ ਵਿਚ 20 ਤਰ੍ਹਾਂ ਦੇ ਖਣਿਜ ਹੁੰਦੇ ਹਨ, ਜਿਨ੍ਹਾਂ ਵਿਚੋਂ ਵਿਟਾਮਿਨ ਏ, ਸੀ ਈ ਵਾਲਾਂ ਲਈ ਸੰਜੀਵਨੀ ਜੜੀ-ਬੂਟੀਆਂ ਤੋਂ ਘੱਟ ਨਹੀਂ ਹਨ। ਇਹ ਤੁਹਾਡੇ ਵਾਲਾਂ ਨੂੰ ਚਮਕਦਾਰ ਤਾਂ ਬਣਾਉਂਦੇ ਹੀ ਹਨ ਨਾਲ ਹੀ ਪੂਰੀ ਤਰ੍ਹਾਂ ਖਰਾਬ ਹੋਏ ਵਾਲਾਂ ਨੂੰ ਜੜ੍ਹ ਤਕ ਪੋਸਣ ਦੇ ਕੇ ਉਨ੍ਹਾਂ 'ਚ ਨਹੀਂ ਜਾਨ ਭਰ ਦਿੰਦੇ ਹਨ। ਤੁਸੀਂ ਇਸ ਜੈੱਲ ਨੂੰ ਹਫਤੇ 'ਚ ਦੋ ਵਾਰ ਨਾਰੀਅਲ ਤੇਲ 'ਚ ਮਿਲਾ ਕੇ ਮਾਸਕ ਦੀ ਤਰ੍ਹਾਂ ਵਾਲਾਂ 'ਚ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਜੂਸ ਦੇ ਤੌਰ 'ਤੇ ਵੀ ਇਸ ਦਾ ਸੇਵਨ ਕਰਕੇ ਲਾਭ ਪ੍ਰਾਪਤ ਕਰ ਸਕਦੇ ਹੋ।

ਲੇਖਿਕਾ ਅੰਤਰਰਾਸ਼ਟਰੀ ਤੌਰ 'ਤੇ ਪ੍ਰਸਿੱਧ ਕਾਸਮੈਟੋਲੋਜਿਸਟ ਹੈ ਅਤੇ ਹਰਬਲ ਕਵੀਨ ਵਜੋਂ ਮਸ਼ਹੂਰ ਹੈ।


Tarsem Singh

Content Editor

Related News