ਟੈਂਸ਼ਨ ਭਜਾਉਣ ’ਚ ਬੇਹੱਦ ਮਦਦਗਾਰ ਹੈ ‘ਲਸਣ’, ਹੋਣਗੇ ਬੇਮਿਸਾਲ ਫਾਇਦੇ

03/05/2020 2:19:06 PM

ਜਲੰਧਰ - ਲਸਣ ਦੀ ਵਰਤੋਂ ਹਰ ਸਬਜ਼ੀ ਨੂੰ ਬਣਾਉਣ ਸਮੇਂ ਕੀਤੀ ਜਾਂਦੀ ਹੈ। ਇਹ ਨਾ ਸਿਰਫ ਖਾਣੇ ਦਾ ਸੁਆਦ ਵਧਾਉਂਦਾ ਹੈ ਸਗੋਂ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਵੀ ਦਿੰਦਾ ਹੈ। ਜੇਕਰ ਪੁਰਸ਼ ਵੀ ਲਸਣ ਦੀ ਇਕ ਪੋਥੀ ਰੋਜ਼ਾਨਾ ਖਾਲੀ ਪੇਟ ਲੈਣੀ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਨੂੰ ਸਰੀਰ ਸਬੰਧੀ ਹੋਣ ਵਾਲੀਆਂ ਬਹੁਤ ਸਾਰੀਆਂ ਬੀਮਾਰੀਆਂ ਜਲਦੀ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ। ਲਸਣ ਵਿਚ ਸੇਲੇਨੀਅਮ ਹੁੰਦਾ ਹੈ। ਜਦੋਂ ਇਹ ਸਰੀਰ ਵਿਚ ਜਾਂਦਾ ਹੈ ਤਾਂ ਇਹ ਮਰਦਾਂ ਦੀ ਉਪਜਾਊ ਸ਼ਕਤੀ ਵਧਾਉਣ ਵਿਚ ਮਦਦ ਕਰਦਾ ਹੈ। ਇਸ ਵਿਚ ਐਂਟੀ-ਬੈਕਟੀਰੀਅਲ ਵਿਸ਼ੇਸ਼ਤਾਵਾਂ ਵੀ ਹੁੰਦੀਆਂ ਹਨ। ਇਸ ਨਾਲ ਸਾਹ ਅਤੇ ਮੂੰਹ ਦੀ ਬਦਬੂ ਦੂਰ ਹੁੰਦੀ ਹੈ। ਲਸਣ ਵਿਚ ਮੌਜੂਦ ਪ੍ਰੋਟੀਨ ਨਾਲ ਬਾਡੀ ਟੋਂਡ ਹੁੰਦੀ ਹੈ। ਲਸਣ ਵਿਚ ਕਾਰਬੋਹਾਈਡ੍ਰੇਟਸ ਹੁੰਦੇ ਹਨ, ਜਿਸ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਐਨਰਜੀ ਮਿਲਦੀ ਹੈ। ਲਸਣ ਵਿਚ ਸਮਰੱਥ ਮਾਤਰਾ ਵਿਚ ਕੈਲਸ਼ੀਅਮ ਹੁੰਦਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। 


1. ਟੈਂਸ਼ਨ ਤੋਂ ਛੁਟਕਾਰਾ
ਜਿਨ੍ਹਾਂ ਪੁਰਸ਼ਾਂ ਨੂੰ ਕੰਮ ਦੀ ਜਾਂ ਕਿਸੇ ਹੋਰ ਚੀਜ਼ ਦੀ ਟੈਂਸ਼ਨ ਹੁੰਦੀ ਹੈ, ਉਨ੍ਹਾਂ ਨੂੰ ਲਸਣ ਦੀ ਵਰਤੋਂ ਕਰਨੀ ਚਾਹੀਦੀ ਹੈ। ਲਸਣ ਸਿਰ ਦਰਦ ਅਤੇ ਟੈਂਸ਼ਨ ਭਜਾਉਣ ਵਿਚ ਬੇਹੱਦ ਮਦਦਗਾਰ ਹੈ। 

PunjabKesari

2. ਹੈਲਦੀ ਹਾਰਟ
ਦਿਲ ਸਬੰਧੀ ਸਮੱਸਿਆ ਨੂੰ ਦੂਰ ਕਰਨ ਲਈ ਲਸਣ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਖੂਨ ਦਾ ਜਮਾਵ ਨਹੀਂ ਹੁੰਦਾ ਅਤੇ ਹਾਰਟ ਅਟੈਕ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।

3. ਸਾਹ ਨਾਲ ਜੁੜੀਆਂ ਸਮੱਸਿਆਵਾਂ
ਲਸਣ ਦੀ ਵਰਤੋਂ ਕਰਨ ਨਾਲ ਸਾਹ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਜਿਨ੍ਹਾਂ ਪੁਰਸ਼ਾਂ ਨੂੰ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ, ਉਨ੍ਹਾਂ ਪੁਰਸ਼ਾਂ ਨੂੰ ਭੁੰਨਿਆ ਹੋਇਆ ਲਸਣ ਖਾਣਾ ਚਾਹੀਦਾ ਹੈ, ਜੋ ਕਾਫੀ ਫਾਇਦੇਮੰਦ ਹੈ।

4. ਇਨਫੈਕਸ਼ਨ
ਲਸਣ ਖਾਣ ਨਾਲ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਨਹੀਂ ਹੁੰਦੀ। ਇਸ ਨਾਲ ਪੁਰਸ਼ ਆਪਣੇ ਸਰੀਰ ਨੂੰ ਸਿਹਤਮੰਦ ਰੱਖ ਸਕਦੇ ਹਨ।

PunjabKesari

5. ਸਰਦੀ-ਜੁਕਾਮ ਅਤੇ ਖਾਂਸੀ ਤੋਂ ਬਚਾਅ
ਸਰਦੀ ਜੁਕਾਮ, ਖਾਂਸੀ, ਅਸਥਮਾ, ਨਿਮੋਨਿਆ ਅਤੇ ਬ੍ਰੋਂਕਾਈਟਿਸ ਵਰਗੀਆਂ ਬੀਮਾਰੀਆਂ ਹੋਣ ਤੇ ਲਸਣ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹੀ ਸਥਿਤੀ ਚ ਲਸਣ ਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ।

6. ਡਾਈਜੇਸ਼ਨ ਸਿਸਟਮ ਨੂੰ ਰੱਖੇ ਠੀਕ
ਖਾਲੀ ਪੇਟ ਲਸਣ ਦੀਆਂ ਕਲੀਆ ਚਬਾਉਣ ਨਾਲ ਵੀ ਡਾਈਜੇਸ਼ਨ ਸਿਸਟਮ ਠੀਕ ਰਹਿੰਦਾ ਹੈ ਅਤੇ ਭੁੱਖ ਵੀ ਨਹੀਂ ਲੱਗਦੀ।

7. ਕੋਲੈਸਟਰੋਲ ਨੂੰ ਘੱਟ ਕਰੇ
ਭੁੰਨਿਆ ਹੋਇਆ ਲਸਣ ਵਧੇ ਹੋਏ ਕੋਲੈਸਟਰੋਲ ਨੂੰ ਘੱਟ ਕਰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ।

PunjabKesari

8. ਮੋਟਾਪਾ ਘੱਟ ਹੁੰਦਾ 
ਪੁਰਸ਼ਾਂ ਵਲੋਂ ਰੋਜ਼ਾਨਾ ਭੁੰਨੇ ਹੋਏ ਲਸਣ ਦੀ ਵਰਤੋਂ ਕਰਨ ਨਾਲ ਸਰੀਰ ਵਿਚ ਮੈਟਾਬੋਲੀਜ਼ਮ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਮੋਟਾਪਾ ਵੀ ਘੱਟ ਹੁੰਦਾ ਹੈ।

9. ਪੇਟ ਵਿਚ ਐਸਿਡ
ਜਿਨ੍ਹਾਂ ਪੁਰਸ਼ਾਂ ਦੇ ਪੇਟ ਵਿਚ ਐਸਿਡ ਬਣਦਾ ਹੈ, ਉਨ੍ਹਾਂ ਨੂੰ ਲਸਣ ਦੀ ਵਰਤੋਂ ਕਰਨੀ ਚਾਹੀਦੀ ਹੈ। ਰੋਜ਼ਾਨਾ ਇਕ ਪੋਥੀ ਦੀ ਵਰਤੋਂ ਕਰਨ ਨਾਲ ਸਿਹਤ ਨੂੰ ਕਾਫੀ ਫਾਇਦਾ ਹੁੰਦਾ ਹੈ।


rajwinder kaur

Content Editor

Related News