ਸੂਬਾ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਦਾ ਇਹ ਬੇਹੱਦ ਰੁੱਝਾ ਰਹਿਣ ਵਾਲਾ ਟੋਲ ਪਲਾਜ਼ਾ ਹੋਇਆ ਬੰਦ

Tuesday, Apr 02, 2024 - 06:30 PM (IST)

ਸੂਬਾ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਦਾ ਇਹ ਬੇਹੱਦ ਰੁੱਝਾ ਰਹਿਣ ਵਾਲਾ ਟੋਲ ਪਲਾਜ਼ਾ ਹੋਇਆ ਬੰਦ

ਮੁੱਲਾਂਪੁਰ ਦਾਖਾ (ਕਾਲੀਆ) : ਮੁੱਲਾਂਪੁਰ ਰਾਏਕੋਟ ਰੋਡ 'ਤੇ ਲੱਗਿਆ ਰਕਬਾ ਵਿਖੇ ਟੋਲ ਪਲਾਜ਼ਾ ਅੱਜ ਆਪਣੀ ਮਿਆਦ ਪੂਰੀ ਹੋਣ 'ਤੇ ਬੰਦ ਹੋ ਗਿਆ ਅਤੇ ਸਵੇਰੇ 8 ਵਜੇ ਤੋਂ 4 ਵਜੇ ਦੀ ਸ਼ਿਫਟ ਲਗਾ ਕੇ ਇਹ ਟੋਲ ਪਲਾਜ਼ਾ ਪੂਰੇ 4 ਵਜੇ ਬੰਦ ਕਰ ਦਿੱਤਾ ਗਿਆ ਅਤੇ ਇਸ ਟੋਲ ਪਲਾਜ਼ੇ ਨੂੰ ਪੀ.ਡਬਲਿਯੂ.ਡੀ ਦੇ ਹਵਾਲੇ ਕਰ ਦਿੱਤਾ ਹੈ ਜਿਸ ਕਰਕੇ ਰਾਹਗਿਰ ਹੁਣ ਬਾਗੋਬਾਗ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟੋਲ ਪਲਾਜ਼ਾ 15 ਮਈ 2009 ਨੂੰ ਆਰੰਭ ਹੋਇਆ ਸੀ ਅਤੇ ਇਸ ਦੀ ਮਿਆਦ 2 ਅਪ੍ਰੈਲ 2024 ਤੱਕ ਰੱਖੀ ਗਈ ਸੀ। ਦੇਸ਼ ਵਿਚ ਲੌਕਡਾਊਨ ਹੋਣ ਕਾਰਨ ਟੋਲ ਪਲਾਜ਼ਾ 464 ਦਿਨ ਬੰਦ ਰਿਹਾ ਸੀ। ਉਨ੍ਹਾਂ ਦਿਨਾਂ ਦੇ ਬੰਦ ਨੂੰ ਲੈ ਕੇ ਰੋਹਨ ਰਾਜਦੀਪ ਕੰਪਨੀ ਨੇ ਪੰਜਾਬ ਸਰਕਾਰ ਕੋਲ ਟੋਲ ਪਲਾਜ਼ਾ ਉਨੇ ਦਿਨ ਵਧਾਉਣ ਦੀ ਫਰਿਆਦ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਇਸ ਤਜਵੀਜ਼ ਨੂੰ ਰੱਦ ਕਰਦਿਆਂ ਰੱਖੀ ਮਿਆਦ 'ਤੇ ਟੋਲ ਪਲਾਜ਼ਾ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਸਨ। 

ਇਹ ਵੀ ਪੜ੍ਹੋ : ਕੇਕ ਖਾਣ ਤੋਂ ਬਾਅਦ 10 ਸਾਲਾ ਕੁੜੀ ਦੇ ਮੌਤ ਹੋਣ ਦੇ ਮਾਮਲੇ 'ਚ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ

ਟੋਲ ਪਲਾਜ਼ਾ ਦੇ ਮੈਨੇਜਰ ਯੋਗੇਸ਼, ਏ.ਟੀ.ਐਮ ਹਰਵਿੰਦਰ ਸਿੰਘ ਨੇਰਕਰ ਅਤੇ ਐੱਨ.ਡੀ ਤਿਵਾੜੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅੱਜ 2 ਅਪ੍ਰੈਲ ਨੂੰ ਸ਼ਾਮ 4 ਵਜੇ ਟੋਲ ਪਲਾਜ਼ਾ ਬਿਲਕੁਲ ਫਰੀ ਕਰਕੇ ਭਾਵ ਬੰਦ ਕਰਕੇ ਪੀ.ਡਬਲਿਯੂ.ਡੀ. ਵਿਭਾਗ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਟੋਲ ਪਲਾਜ਼ੇ ਦੇ ਬੰਦ ਹੋਣ ਨਾਲ ਕਰੀਬ 43 ਮੁਲਾਜ਼ਮ ਬੇਰੋਜ਼ਗਾਰ ਹੋ ਗਏ ਹਨ ਜਿਨ੍ਹਾਂ ਵਿਚ ਜ਼ਿਆਦਾ ਮੁਲਾਜ਼ਮ ਪੰਜਾਬ ਦੇ ਸਨ ਅਤੇ ਇਨ੍ਹਾਂ ਵਿਚ ਪੰਜ ਮਹਿਲਾਂ ਮੁਲਾਜ਼ਮ ਵੀ ਸ਼ਾਮਿਲ ਹਨ।

ਇਹ ਵੀ ਪੜ੍ਹੋ : ‘ਹੰਸ’ ਤੇ ‘ਅਨਮੋਲ’ ਦੇ ਮੁਕਾਬਲੇ ਫਰੀਦਕੋਟ ਤੋਂ ਇਸ ਵੱਡੇ ਗਾਇਕ ਨੂੰ ਉਤਾਰਨ ਦੀ ਤਿਆਰੀ 'ਚ ਕਾਂਗਰਸ 

ਬੂਮ ਬੈਰੀਅਰ ਅੱਜ ਹੀ ਚੱਕ ਦਿੱਤੇ ਹਨ : ਜੇ.ਈ. ਗੁਰਪ੍ਰੀਤ ਸਿੰਘ

ਪੀ.ਡਬਲਿਯੂ.ਡੀ ਦੇ ਜੂਨੀਅਰ ਇੰਜੀਨੀਅਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਾਮੀ 4 ਵਜੇ ਰਕਬਾ ਟੋਲ ਪਲਾਜ਼ਾ ਕੰਪਨੀ ਤੋਂ ਕਬਜ਼ੇ ਵਿਚ ਲੈ ਲਿਆ ਹੈ ਅਤੇ ਬੂਮ ਬੈਰੀਅਰ ਅਤੇ ਹੋਰ ਮੀਡੀਅਮ ਸਟਰਕਚਰ ਅੱਜ ਹੀ ਚੁੱਕ ਦਿੱਤਾ ਹੈ ਬਾਕੀ ਸਾਰਾ ਸਟਰਕਚਰ ਕਰੀਬ 10 ਦਿਨਾਂ ਦੇ ਅੰਦਰ ਅੰਦਰ ਚੁੱਕ ਲਿਆ ਜਾਵੇਗਾ ਅਤੇ ਰਾਹਗੀਰ ਹੁਣ ਬਿਨਾਂ ਟੋਲ ਦਾ ਭੁਗਤਾਨ ਕੀਤਿਆਂ ਲੰਘ ਸਕਣਗੇ। ਕੰਪਨੀ ਵੱਲੋਂ ਲੌਕਡਾਊਨ ਦੌਰਾਨ ਬੰਦ ਰਹਿਣ 'ਤੇ ਅਦਾਲਤ ਵਿਚੋਂ ਲਈ ਸਟੇਅ 'ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਈ ਮਾਣਯੋਗ ਅਦਾਲਤ ਵਿਚ ਅਰਜ਼ੀ 'ਤੇ ਗੌਰ ਕਰਦਿਆਂ ਸਟੇਅ ਖਤਮ ਕਰ ਦਿੱਤਾ ਹੈ ਅਤੇ ਅਗਲੀ ਸੁਣਵਾਈ 23 ਅਪ੍ਰੈਲ ਤੱਕ ਹੋਵੇਗੀ।

ਇਹ ਵੀ ਪੜ੍ਹੋ : ਸ੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਦੀ ਗੱਡੀ 150 ਫੁੱਟ ਡੂੰਘੀ ਖੱਡ 'ਚ ਡਿੱਗੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News