ਲਸਣ ਵਾਲੀ ਚਾਹ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦੀ ਹੈ ਜੜ੍ਹ ਤੋਂ ਖਤਮ

02/20/2018 10:53:55 AM

ਨਵੀਂ ਦਿੱਲੀ— ਸਾਰੇ ਲੋਕ ਲਸਣ ਦੀ ਵਰਤੋਂ ਸਬਜ਼ੀ ਜਾਂ ਦਾਲ ਬਣਾਉਣ ਲਈ ਕਰਦੇ ਹਨ ਪਰ ਇਸ 'ਚ ਕਈ ਔਸ਼ਧੀ ਦੇ ਗੁਣ ਵੀ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਤੁਸੀਂ ਲਸਣ ਨੂੰ ਦਾਲ ਸਬਜ਼ੀ 'ਚ ਵਰਤੋਂ ਕਰਦੇ ਤਾਂ ਸਾਰਿਆਂ ਨੂੰ ਦੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਸ ਦੀ ਚਾਹ ਬਣਾਉਣ ਦਾ ਤਰੀਕਾ ਅਤੇ ਇਸ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਪੀ ਕੇ ਤੁਸੀਂ ਸਿਹਤਮੰਦ ਜੀਵਨ ਪਾ ਸਕਦੇ ਹੋ। ਆਓ ਜਾਣਦੇ ਹਾਂ ਲਸਣ ਦੀ ਚਾਹ ਬਣਾਉਣ ਦੇ ਤਰੀਕੇ ਬਾਰੇ...

 ਲਸਣ ਦੀ ਚਾਹ ਬਣਾਉਣ ਲਈ ਸਮੱਗਰੀ
- ਲਸਣ 1 ਕਲੀ
- ਪਾਣੀ 2 ਛੋਟੇ ਚੱਮਚ
- ਸ਼ਹਿਦ 1 ਚੱਮਚ
- ਨਿੰਬੂ ਦਾ ਰਸ 1 ਚੱਮਚ
- ਅਦਰਕ (ਕਦੂਕਸ ਕੀਤੀ ਹੋਈ) 1 ਚੁਟਕੀ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਪਾਣੀ ਨੂੰ ਉਬਾਲ ਲਓ ਅਤੇ ਫਿਰ ਇਸ 'ਚ ਅਦਰਕ-ਲਸਣ ਦੀ ਪੇਸਟ ਬਣਾ ਕੇ ਪਾਓ। ਫਿਰ ਇਸ ਨੂੰ 15 ਮਿੰਟ ਤਕ ਘੱਟ ਗੈਸ 'ਤੇ ਪਕਾਓ। ਪੱਕਣ ਦੇ ਬਾਅਦ ਇਸ ਨੂੰ 10 ਮਿੰਟ ਲਈ ਇੰਝ ਹੀ ਰੱਖ ਦਿਓ। ਫਿਰ ਇਸ ਨੂੰ ਛਾਣਨੀ ਦੀ ਮਦਦ ਨਾਲ ਛਾਣ ਲਓ ਇਸ 'ਚ ਇਕ ਚੱਮਚ ਨਿੰਬੂ ਦਾ ਰਸ ਅਤੇ ਇਕ ਚੱਮਚ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਤੁਹਾਡੀ ਚਾਹ ਬਣ ਕੇ ਤਿਆਰ ਹੈ।
ਲਸਣ ਵਾਲੀ ਚਾਹ ਦੇ ਫਾਇਦੇ
1. ਪਾਚਨ ਤੰਤਰ ਨੂੰ ਰੱਖੇ ਮਜ਼ਬੂਤ 
ਸਵੇਰੇ-ਸਵੇਰੇ ਖਾਲੀ ਪੇਟ ਚਾਹਪੱਤੀ ਵਾਲੀ ਚਾਹ ਪੀਣ ਦੀ ਬਜਾਏ ਲਸਣ ਵਾਲੀ ਚਾਹ ਪੀ ਕੇ ਦੇਖੋ। ਇਸ ਨਾਲ ਤੁਹਾਡਾ ਮੈਟਾਬਾਲੀਜ਼ਮ ਵੀ ਠੀਕ ਰਹਿੰਦਾ ਹੈ ਅਤੇ ਨਾਲ ਹੀ ਪਾਚਨ ਤੰਤਰ ਵੀ ਮਜ਼ਬੂਤ ਰਹੇਗਾ।
2. ਦਿਲ ਦੇ ਰੋਗਾਂ ਨੂੰ ਰੱਖੇ ਦੂਰ
ਦਿਲ ਦੇ ਰੋਗਾਂ ਲਈ ਲਸਣ ਵਾਲੀ ਚਾਹ ਬਹੁਤ ਹੀ ਫਾਇਦੇਮੰਦ ਰਹਿੰਦੀ ਹੈ। ਇਹ ਦਿਲ ਦੀਆਂ ਬੀਮਾਰੀਆਂ ਨੂੰ ਠੀਕ ਕਰਨ 'ਚ ਮਦਦ ਕਰਦੀ ਹੈ। ਇਹ ਬਲੱਡ ਸਰਕੁਲੇਸ਼ਨ ਨੂੰ ਠੀਕ ਕਰਕੇ ਸਰੀਰ ਨੂੰ ਸਿਹਤਮੰਦ ਰੱਖਦੀ ਹੈ।
3. ਭਾਰ ਨੂੰ ਰੱਖੇ ਕੰਟਰੋਲ
ਮੋਟਾਪੇ ਤੋਂ ਪ੍ਰੇਸ਼ਾਨ ਲੋਕਾਂ ਲਈ ਇਹ ਕਾਫੀ ਫਾਇਦੇਮੰਦ ਹੁੰਦਾ ਹੈ। ਸਵੇਰੇ ਖਾਲੀ ਪੇਟ ਇਸ ਨੂੰ ਪੀਣ ਨਾਲ ਇਹ ਸਰੀਰ ਦੀ ਐਕਸਟ੍ਰਾ ਫੈਟ ਨੂੰ ਘਟਾਉਂਦੀ ਹੈ। ਇਹ ਸਰੀਰ 'ਚ ਇਮਊਨਿਟੀ ਨੂੰ ਵਧਾ ਕੇ ਰੋਗਾਂ ਨੂੰ ਦੂਰ ਰੱਖਦੀ ਹੈ।
4. ਜੁਕਾਮ-ਖਾਂਸੀ ਤੋਂ ਦੇਵੇ ਰਾਹਤ
ਜਦੋਂ ਕਿਸੇ ਨੂੰ ਜੁਕਾਮ-ਖਾਂਸੀ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਇਹ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਨ 'ਤੇ ਵੀ ਠੀਕ ਨਹੀਂ ਹੁੰਦੀ ਤਾਂ ਲਸਣ ਵਾਲੀ ਚਾਹ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ।
5. ਕੋਲੈਸਟਰੋਲ ਲੇਵਲ ਰੱਖੇ ਕੰਟਰੋਲ
ਜੋ ਲੋਕ ਕੋਲੈਸਟਰੋਲ ਲੇਵਲ ਵਧਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਉਨ੍ਹਾਂ ਲਈ ਸਭ ਤੋਂ ਵਧੀਆਂ ਉਪਾਅ ਹੈ ਲਸਣ ਵਾਲੀ ਚਾਹ। ਇਹ ਸਰੀਰ ਦੇ ਕੋਲੈਸਟਰੋਲ ਲੇਵਲ ਨੂੰ ਬਹੁਤ ਹੀ ਜਲਦੀ ਘੱਟ ਕਰਦੀ ਹੈ ਅਤੇ ਸ਼ੂਗਰ ਨੂੰ ਵੀ ਕੰਟਰੋਲ 'ਚ ਰੱਖਦੀ ਹੈ।


Related News