ਪੰਜਾਬ ''ਚ ਦਿਲ ਦਹਿਲਾਉਣ ਵਾਲੀ ਸਾਜ਼ਿਸ਼ ਬੇਨਕਾਬ, 4 ਕਿੱਲੋ ਤੋਂ ਵੱਧ RDX ਸਮੇਤ ਹਥਿਆਰਾਂ ਦਾ ਜ਼ਖੀਰਾ ਬਰਾਮਦ
Friday, Apr 25, 2025 - 04:48 PM (IST)

ਅਜਨਾਲਾ (ਬਾਠ/ਨਿਰਵੈਲ)- ਅੰਮ੍ਰਿਤਸਰ ਪੁਲਸ ਅਤੇ ਬੀ.ਐੱਸ.ਐੱਫ਼. ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਬੀ.ਐੱਸ.ਐੱਫ਼. 117 ਬਟਾਲੀਅਨ ਵੱਲੋਂ ਅਜਨਾਲਾ ਪੁਲਸ ਨਾਲ ਮਿਲ ਕੇ ਸਾਂਝੇ ਤੌਰ 'ਤੇ ਚਲਾਏ ਅਭਿਆਨ ਦੌਰਾਨ ਵੱਡੀ ਮਾਤਰਾ ਵਿਚ ਅਸਲਾ ਅਤੇ ਆਰ.ਡੀ.ਐਕਸ. ਬਰਾਮਦ ਹੋਣ ਦਾ ਸਮਾਚਾਰ ਹੈ।
ਇਹ ਵੀ ਪੜ੍ਹੋ- ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਸ੍ਰੀ ਕਰਤਾਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਘਟੀ
ਇਸ ਸਬੰਧੀ ਥਾਣਾ ਅਜਨਾਲਾ ਦੇ ਐੱਸ.ਐੱਚ.ਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਬੱਲ ਲੱਭੇ ਦਰਿਆ ਨੇੜਲੇ ਇੱਕ ਕਿਸਾਨ ਦੇ ਕਣਕ ਦੇ ਖੇਤਾਂ 'ਚੋਂ ਦੋ ਵੱਡੇ ਪੈਕਟਾਂ ਵਿਚੋਂ 5ਹੈਂਡ ਗ੍ਰਨੇਡ, 4 ਪਿਸਤੌਲ, 8 ਮੈਗਜ਼ੀਨ, 220 ਜ਼ਿੰਦਾ ਕਾਰਤੂਸ, 4.50 ਕਿਲੋ ਧਮਾਕਾ ਖੇਜ ਸਮੱਗਰੀ (ਆਰ.ਡੀ.ਐਕਸ), 2 ਬੈਟਰੀ ਚਾਰਜਰ ਅਤੇ ਦੋ ਰਿਮੋਟ ਬਰਾਮਦ ਹੋਏ ਹਨ। ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਸਰਕਾਰ ਵੰਡੇਗੀ 5 ਲੱਖ ਦੇ ਚੈੱਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8