ਮਨੋਰੰਜਨ ਕਾਲੀਆ ਦੇ ਘਰ ''ਤੇ ਹੋਏ ਗ੍ਰਨੇਡ ਹਮਲੇ ਦੀ ਜਾਂਚ ਕਰੇਗੀ NIA,ਸਾਹਮਣੇ ਆਈਆਂ ਕਈ ਗੱਲਾਂ

Thursday, Apr 17, 2025 - 02:10 PM (IST)

ਮਨੋਰੰਜਨ ਕਾਲੀਆ ਦੇ ਘਰ ''ਤੇ ਹੋਏ ਗ੍ਰਨੇਡ ਹਮਲੇ ਦੀ ਜਾਂਚ ਕਰੇਗੀ NIA,ਸਾਹਮਣੇ ਆਈਆਂ ਕਈ ਗੱਲਾਂ

ਜਲੰਧਰ (ਵੈੱਬ ਡੈਸਕ)- ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਦੀ ਜਾਂਚ ਹੁਣ ਐੱਨ. ਆਈ. ਏ. ਵੱਲੋਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੰਜਾਬ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਉਥੇ ਹੀ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ’ਤੇ ਹੋਏ ਹੈਂਡ ਗ੍ਰੇਨੇਡ ਹਮਲੇ ਦੇ ਮਾਮਲੇ ਵਿਚ ਵੱਡੀ ਲਾਪਰਾਵਾਹੀ ਸਾਹਮਣੇ ਆਈ ਹੈ। ਵਾਰਦਾਤ ਵਿਚ ਸ਼ਾਮਲ ਜਿਸ ਈ-ਰਿਕਸ਼ਾ ਚਾਲਕ ਸਤੀਸ਼ ਦੇ ਭਰਾ ਹੈਰੀ ਦੇ ਯੂ. ਪੀ. ਆਈ. ਵਿਚ 3700 ਰੁਪਏ ਟਰਾਂਸਫ਼ਰ ਕੀਤੇ ਗਏ ਸਨ, ਉਹ ਚੋਰੀ ਦਾ ਮੋਬਾਇਲ ਤਾਂ ਸੀ ਹੀ ਪਰ ਉਸ ਦੇ ਚੋਰੀ ਹੋਣ ਦੀ ਪੁਲਸ ਨੂੰ ਸ਼ਿਕਾਇਤ ਨਹੀਂ ਦਿੱਤੀ ਗਈ ਸੀ। ਜਲੰਧਰ ਪੁਲਸ ਉਨ੍ਹਾਂ ਲੋਕਾਂ ਦੀ ਗਰੀਬੀ ਵੇਖ ਕੇ ਤਾਂ ਵਾਪਸ ਆ ਗਈ ਪਰ ਉਨ੍ਹਾਂ ਦੀ ਮਾਨਸਿਕਤਾ ਨੂੰ ਨਹੀਂ ਖੰਗਾਲਿਆ ਗਿਆ।

ਇਹ ਵੀ ਪੜ੍ਹੋ: ਨਕੋਦਰ ’ਚ ਖਾਲਿਸਤਾਨ ਦੇ ਪੋਸਟਰ ਲਗਾ ਕੇ ਦਹਿਸ਼ਤ ਫੈਲਾਉਣ ਵਾਲੇ 2 ਹੋਰ ਮੁਲਜ਼ਮ ਗ੍ਰਿਫ਼ਤਾਰ

‘ਜਗ ਬਾਣੀ’ ਪਹਿਲਾਂ ਹੀ ਕਹਿ ਚੁੱਕੀ ਸੀ ਕਿ ਅੱਤਵਾਦੀ ਪੁਲਸ ਦੀ ਇਨਵੈਸਟੀਗੇਸ਼ਨ ਤੋਂ 10 ਕਦਮ ਅੱਗੇ ਹੈ ਅਤੇ ਅੱਜ ਇਹ ਗੱਲ ਪੁਖ਼ਤਾ ਹੋ ਗਈ ਕਿ ਜਲੰਧਰ ਪੁਲਸ ਨੋਇਡਾ ਦੀ ਝੌਂਪੜੀ ਵਿਚੋਂ ਚੋਰੀ ਹੋਏ ਮੋਬਾਇਲ ਨੂੰ ਲੈ ਕੇ ਕੁਝ ਜ਼ਿਆਦਾ ਇਨਪੁੱਟ ਨਹੀਂ ਜੁਟਾ ਸਕੀ। ਨੋਇਡਾ ਤੋਂ ਬਾਅਦ ਕੁਰੂਕਸ਼ੇਤਰ ਵਿਚ ਵੀ ਹਰਿਆਣਾ ਪੁਲਸ ਨੇ ਇਸੇ ਹਮਲੇ ਵਿਚ ਸ਼ਾਮਲ ਮੁਲਜ਼ਮ ਨੂੰ ਕਾਬੂ ਕਰ ਲਿਆ। ਹਾਲਾਂਕਿ ਜਲੰਧਰ ਪੁਲਸ ਨੇ ਉਸੇ ਰਾਤ 2 ਮਸੇਰੇ ਭਰਾਵਾਂ ਨੂੰ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਕਾਬੂ ਕਰ ਲਿਆ ਸੀ ਪਰ ਇਸ ਮਾਮਲੇ ਨੂੰ ਲੈ ਕੇ ਜਲੰਧਰ ਪੁਲਸ ਮੀਡੀਆ ਤੋਂ ਦੂਰੀ ਬਣਾ ਰਹੀ ਹੈ, ਹਾਲਾਂਕਿ ਪੁਲਸ ਅਧਿਕਾਰੀਆਂ ਨੇ ਕੁਝ ਮੁਲਾਜ਼ਮ ਵੀ ਰੱਖੇ ਹੋਏ ਹਨ, ਜੋ ਮੀਡੀਆ ਨੂੰ ਗਲਤ ਜਾਣਕਾਰੀ ਦੇ ਰਹੇ ਹਨ ਅਤੇ ਉਹ ਵੀ ਵੈਸੇ ਹੀ ਲਿਖ ਰਹੇ ਹਨ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ: ਨਕੋਦਰ ਮੱਥਾ ਟੇਕਣ ਜਾ ਰਹੇ ਪਤੀ-ਪਤਨੀ ਦੀ ਦਰਦਨਾਕ ਮੌਤ

ਐੱਨ. ਆਈ. ਏ. ਲੈ ਸਕਦੀ ਹੈ ਮੁਲਜ਼ਮਾਂ ਦੀ ਕਸਟੱਡੀ
ਕਾਲੀਆ ਦੇ ਘਰ ’ਤੇ ਹੋਏ ਹੈਂਡ ਗ੍ਰੇਨੇਡ ਹਮਲਿਆਂ ਦੀ ਕਮਾਨ ਹੁਣ ਐੱਨ. ਆਈ. ਏ. ਨੇ ਫੜ ਲਈ ਹੈ। ਐੱਨ. ਆਈ. ਏ. ਦੀ ਟੀਮ ਨੇ ਬੁੱਧਵਾਰ ਨੂੰ ਫਿਰ ਤੋਂ ਜਲੰਧਰ ਆ ਕੇ ਕਈ ਸਬੂਤ ਜੁਟਾਏ ਅਤੇ ਘਟਨਾ ਸਥਾਨ ਦੇ ਨਾਲ-ਨਾਲ ਥਾਣਾ ਨੰਬਰ 3 ਅਤੇ ਜਿਥੇ ਗ੍ਰਿਫ਼ਤਾਰ ਹੋਏ ਮੁਲਜ਼ਮਾਂ ਨੂੰ ਰੱਖਿਆ ਗਿਆ, ਉਥੇ ਜਾ ਕੇ ਪੁੱਛਗਿੱਛ ਕੀਤੀ।

ਇਹ ਵੀ ਮੰਨਣਯੋਗ ਹੈ ਕਿ ਈ-ਰਿਕਸ਼ਾ ਸਤੀਸ਼ ਅਤੇ ਉਸ ਦੇ ਮਸੇਰੇ ਭਰਾ ਹੈਰੀ ਨੂੰ ਜਲੰਧਰ ਪੁਲਸ ਨੇ ਵਾਰਦਾਤ ਦੇ 12 ਘੰਟਿਆਂ ਵਿਚ ਗ੍ਰਿਫ਼ਤਾਰ ਕਰ ਲਿਆ ਸੀ ਪਰ ਇਕ ਹਫ਼ਤਾ ਬੀਤ ਜਾਣ ਤੋਂ ਬਾਅਦ ਹੁਣ ਐੱਨ. ਆਈ. ਏ. ਇਸ ਮਾਮਲੇ ਦੀ ਅੰਦਰੂਨੀ ਜਾਂਚ ਕਰੇਗੀ, ਹਾਲਾਂਕਿ ਐੱਨ. ਆਈ. ਏ. ਹੈਂਡ ਗ੍ਰੇਨੇਡ ਸੁੱਟਣ ਵਾਲੇ ਮੁਲਜ਼ਮ ਸੈਦੁਲ ਨੂੰ ਗ੍ਰਿਫ਼ਤਾਰ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਅ ਚੁੱਕੀ ਹੈ। ਸੂਤਰਾਂ ਦੀ ਮੰਨੀਏ ਤਾਂ ਐੱਨ. ਆਈ. ਏ. ਇਕ ਵੱਖਰੀ ਐੱਫ਼. ਆਈ. ਆਰ. ਦਰਜ ਕਰਕੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾ ਚੁੱਕੀ ਹੈ।

ਇਹ ਵੀ ਪੜ੍ਹੋ: ਲੱਗ ਗਈਆਂ ਬੱਚਿਆਂ ਦੀਆਂ ਮੌਜਾਂ: ਪੰਜਾਬ 'ਚ ਭਲਕੇ ਤੋਂ ਆ ਗਈਆਂ ਛੁੱਟੀਆਂ

ਗ਼ਰੀਬੀ ਦਾ ਚੁੱਕਿਆ ਜਾ ਰਿਹਾ ਫਾਇਦਾ
ਅਜਿਹੀਆਂ ਵਾਰਦਾਤਾਂ ਕਰਨ ਵਾਲੇ ਅੱਤਵਾਦੀ ਅਤੇ ਬਦਮਾਸ਼ ਕੁਝ ਪੈਸਿਆਂ ਦਾ ਲਾਲਚ ਦੇ ਕੇ ਗ਼ਰੀਬੀ ਦਾ ਫਾਇਦਾ ਚੁੱਕ ਰਹੇ ਹਨ। ਜਲੰਧਰ ਦੇ ਈ-ਰਿਕਸ਼ਾ ਚਾਲਕ ਸਤੀਸ਼ ਨੂੰ 3700 ਰੁਪਏ ਤਾਂ ਹੈਂਡ ਗ੍ਰਨੇਡ ਸੁੱਟਣ ਵਾਲੇ ਵੈਲਡਰ ਨੂੰ ਸਿਰਫ਼ ਹਾਲੇ 60 ਹਜ਼ਾਰ ਹੀ ਦਿੱਤੇ ਸਨ। ਇਹ ਮੁਲਜ਼ਮ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਲਈ ਗ਼ਰੀਬ ਤਬਕੇ ਜਾਂ ਫਿਰ ਕੱਟੜਵਾਦ ਦੀ ਵਰਤੋਂ ਕਰ ਰਹੇ ਹਨ। ਅੱਤਵਾਦੀਆਂ ਨੂੰ ਸੋਸ਼ਲ ਮੀਡੀਆ ਵਿਚ ਅਜਿਹੇ ਲੋਕਾਂ ਨੂੰ ਲੱਭਣਾ ਬੇਹੱਦ ਆਸਾਨ ਹੋ ਗਿਆ ਹੈ, ਜੋ ਅਮਨ-ਸ਼ਾਂਤੀ ਨੂੰ ਭੰਗ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਚੱਲੇਗੀ ਹਨ੍ਹੇਰੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News