ਪੰਜਾਬ ਤੋਂ ਨਸ਼ੀਲਾ ਪਦਾਰਥ ਲਿਆ ਕੇ ਚੰਡੀਗੜ੍ਹ ’ਚ ਵੇਚਣ ਵਾਲੀ ਔਰਤ ਸਮੇਤ 5 ਕਾਬੂ
Thursday, Apr 17, 2025 - 02:14 AM (IST)

ਚੰਡੀਗੜ੍ਹ (ਸੁਸ਼ੀਲ) - ਪੰਜਾਬ ਤੋਂ ਨਸ਼ੀਲਾ ਪਦਾਰਥ ਲਿਆ ਕੇ ਟਰਾਈਸਿਟੀ ’ਚ ਵੇਚਣ ਵਾਲੀਆਂ 2 ਔਰਤਾਂ ਸਮੇਤ 5 ਸਮੱਗਲਰਾਂ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੈਕਟਰ-26 ਦੀ ਰਹਿਣ ਵਾਲੀ ਸੰਗੀਤਾ, ਮੋਹਾਲੀ ਸੈਕਟਰ-70 ਵਾਸੀ ਨਵਨੀਤ ਕੌਰ, ਫ਼ਾਜ਼ਿਲਕਾ ਵਾਸੀ ਬਲਕਾਰ ਸਿੰਘ, ਸੈਕਟਰ-25 ਵਾਸੀ ਅਜੈ ਤੇ ਡੱਡੂਮਾਜਰਾ ਵਾਸੀ ਰਜਤ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 54.91 ਗ੍ਰਾਮ ਹੈਰੋਇਨ, 2.04 ਗ੍ਰਾਮ ਕਰੈਕ ਬਾਲ ਤੇ 45 ਹਜ਼ਾਰ ਰੁਪਏ ਦੀ ਮਨੀ ਬਰਾਮਦ ਹੋਈ।