ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ

Tuesday, Apr 15, 2025 - 01:28 PM (IST)

ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ

ਭੁੱਚੋ ਮੰਡੀ (ਨਾਗਪਾਲ) : ਪਾਵਰਕਾਮ ਦੀ ਸਬ ਡਿਵੀਜ਼ਨ ਭੁੱਚੋ ਦੇ ਐੱਸ. ਡੀ. ਓ. ਗੁਰਲਾਲ ਸਿੰਘ ਨੇ ਹਾੜ੍ਹੀ ਦੀਆਂ ਫ਼ਸਲਾਂ ਨੂੰ ਬਿਜਲੀ ਸਪਾਰਕਿੰਗ ਨਾਲ ਲੱਗਣ ਵਾਲੀ ਅੱਗ ਤੋਂ ਬਚਾਉਣ ਲਈ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਖੇਤਾਂ 'ਚ ਟਰਾਂਸਫਾਰਮਰ ਜਾਂ ਖੰਭੇ ਲੱਗੇ ਹੋਏ ਹਨ, ਉਨ੍ਹਾਂ ਦੁਆਲੇ ਖੜ੍ਹੀ ਫ਼ਸਲ ਨੂੰ 10-10 ਫੁੱਟ ਤੱਕ ਕੱਟ ਦੇਣ ਅਤੇ ਜ਼ਮੀਨ ਦੀ ਗੋਡੀ ਕੀਤੀ ਜਾਵੇ।

ਇਸ ਨਾਲ ਫ਼ਸਲ ਸਪਾਰਕਿੰਗ ਨਾਲ ਅੱਗ ਲੱਗਣ ਤੋਂ ਬਚ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਖੰਭੇ ਜਾਂ ਟਰਾਂਸਫਾਰਮਰ ਵਿੱਚੋਂ ਸਪਾਰਕਿੰਗ ਹੁੰਦੀ ਨਜ਼ਰ ਆਵੇ ਤਾਂ ਤੁਰੰਤ ਬਿਜਲੀ ਅਧਿਕਾਰੀਆਂ ਨੂੰ ਸੂਚਿਤ ਕਰਨ। ਇਸ ਉਪਰਾਲੇ ਨਾਲ ਫ਼ਸਲ ਦਾ ਨੁਕਸਾਨ ਰੋਕਿਆ ਜਾ ਸਕਦਾ ਹੈ।
 


author

Babita

Content Editor

Related News