ਇਟਲੀ 'ਚ ਨੌਜਵਾਨ ਦੀ ਮੌਤ ਮਗਰੋਂ ਵੱਡੀ ਮੁਸੀਬਤ 'ਚ ਪਿਆ ਪਰਿਵਾਰ, ਚੂੜੇ ਵਾਲੀ ਆਪਣੇ ਆਪ ਨੂੰ ਦੱਸਣ ਲੱਗੀ...

Monday, Apr 21, 2025 - 11:49 AM (IST)

ਇਟਲੀ 'ਚ ਨੌਜਵਾਨ ਦੀ ਮੌਤ ਮਗਰੋਂ ਵੱਡੀ ਮੁਸੀਬਤ 'ਚ ਪਿਆ ਪਰਿਵਾਰ, ਚੂੜੇ ਵਾਲੀ ਆਪਣੇ ਆਪ ਨੂੰ ਦੱਸਣ ਲੱਗੀ...

ਬਟਾਲਾ(ਗੁਰਪ੍ਰੀਤ)- ਬਟਾਲਾ ਦਾ ਰਹਿਣ ਵਾਲਾ NRI ਅਰੁਣ ਸ਼ੈਲੀ ਜੋ ਕਿ ਪਿਛਲੇ 12 ਸਾਲ ਤੋਂ ਇਟਲੀ 'ਚ ਰੋਟੀ ਰੋਜ਼ੀ ਲਈ ਗਿਆ ਹੋਇਆ ਸੀ, ਉਥੇ ਅਪ੍ਰੈਲ 2025 'ਚ 8 ਤਰੀਕ ਨੂੰ ਕੰਮ ਕਰਦੇ ਸਮੇਂ ਮਸ਼ੀਨ ਹੇਠਾਂ ਦੱਬਣ ਕਾਰਨ ਉਸਦੀ ਮੌਤ ਹੋ ਗਈ। ਅਜੇ ਮ੍ਰਿਤਕ ਦੀ ਦੇਹ ਬਟਾਲਾ ਪਹੁੰਚੀ ਵੀ ਨਹੀਂ ਪਰ ਦੋ ਪਰਿਵਾਰਾਂ 'ਚ ਵਿਵਾਦ ਪੈਂਦਾ ਹੋ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਹਾਦਸਾ, ਇਨੋਵਾ ਤੇ ਟਰੱਕ ਦੀ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ

ਜਾਣਕਾਰੀ ਮੁਤਾਬਕ ਬਟਾਲਾ ਦੀ ਰਹਿਣ ਵਾਲੀ ਨੇਹਾ ਨਾਮਕ ਕੁੜੀ ਜਿਸ ਨੇ ਹੱਥਾਂ 'ਚ ਲਾਲ ਚੂੜਾ ਪਾਇਆ ਪਾ ਕੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਪ੍ਰੈਸ ਵਾਰਤਾ ਕਰਦੇ ਹੋਏ ਆਪਣੇ ਆਪ ਨੂੰ ਮ੍ਰਿਤਕ ਅਰੁਣ ਸ਼ੈਲੀ ਦੀ ਪਤਨੀ ਦੱਸਿਆ ਅਤੇ ਪਤਨੀ ਹੋਣ ਦੇ ਸਬੂਤ ਵੀ ਪੇਸ਼ ਕੀਤੇ। ਨੇਹਾ ਅਤੇ ਉਸਦੇ ਪਿਤਾ ਦਾ ਕਹਿਣਾ ਹੈ ਕੇ ਅਰੁਣ ਸ਼ੈਲੀ ਦੇ ਪਰਿਵਾਰਿਕ ਮੈਬਰਾਂ ਨੇ ਹੀ ਉਸਦੇ ਪਿਤਾ ਦੀ ਦੁਕਾਨ 'ਤੇ ਆ ਕੇ ਦੋਵਾਂ ਦਾ ਰੋਕਾ ਕੀਤਾ ਸੀ ਪਰ ਹੁਣ ਜਦੋਂ ਨਵੰਬਰ 2024 ਵਿੱਚ ਅਰੁਣ ਇਟਲੀ ਤੋਂ ਵਾਪਸ ਆਇਆ ਤਾਂ ਉਸਤੋਂ ਪਹਿਲਾਂ ਉਸਨੇ ਫੋਨ 'ਤੇ ਸਾਡੇ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਸਦਾ ਪਰਿਵਾਰ ਵਿਆਹ ਲਈ ਨਹੀਂ ਮੰਨ ਰਿਹਾ ਪਰ ਮੈਂ ਜਦ ਹੀ ਇੰਡੀਆ ਆਉਣਾ ਹੈ ਜੇਕਰ ਤੁਹਾਨੂੰ ਵਿਆਹ ਮਨਜ਼ੂਰ ਹੈ ਅਤੇ ਅਸੀਂ ਜਲਦ ਹੀ ਵਿਆਹ ਕਰਵਾ ਲਵਾਂਗੇ ।ਇਸਤੋਂ ਬਾਅਦ ਅਰੁਣ ਇੰਡੀਆ ਆਉਂਦਾ ਹੈ ਤਾਂ ਨੇਹਾ ਤੇ ਉਸਦੇ ਪਰਿਵਾਰ ਨੂੰ ਮਿਲ ਕੇ ਨੇਹਾ ਨਾਲ ਬਟਾਲਾ ਦੇ ਇਕ ਮੰਦਿਰ 'ਚ ਵਿਆਹ ਕਰਵਾ ਲੈਂਦਾ ਹੈ । ਇਸ ਵਿਆਹ ਦਾ ਮੰਦਿਰ ਵਲੋਂ ਦਿੱਤਾ ਸਰਟੀਫ਼ਿਕੇਟ ਅਤੇ ਵਿਆਹ ਦੀਆਂ ਤਸਵੀਰਾਂ ਵੀ ਨੇਹਾ ਕੋਲ ਮੌਜੂਦ ਹਨ।

PunjabKesari

ਇਹ ਵੀ ਪੜ੍ਹੋ- GNDH ’ਚ ਰਿਐਕਸ਼ਨ ਕਰਨ ਵਾਲੇ ਗਲੂਕੋਜ਼ ਦਾ ਸੈਂਪਲ ਆਇਆ ਫੇਲ੍ਹ, ਕੰਪਨੀ ਖ਼ਿਲਾਫ਼ ਹੋ ਸਕਦੀ ਵੱਡੀ ਕਾਰਵਾਈ

ਉਨ੍ਹਾਂ ਅੱਗੇ ਦੱਸਿਆ ਕੇ ਵਿਆਹ ਵਿੱਚ ਨੇਹਾ ਦਾ ਪੂਰਾ ਪਰਿਵਾਰ ਤਾਂ ਮੌਜੂਦ ਸੀ ਪਰ ਅਰੁਣ ਦਾ ਪਰਿਵਾਰ ਨਹੀਂ ਆਇਆ ਸੀ। ਉਨ੍ਹਾਂ ਕਿਹਾ ਕਿ ਉਹ ਚਾਹੁੰਦੀ ਹੈ ਕਿ ਜਦੋਂ ਅਰੁਣ ਦੀ ਮ੍ਰਿਤਕ ਦੇਹ ਇੰਡੀਆ ਵਾਪਸ ਆਵੇ ਤਾਂ ਉਸਦੇ ਪਰਿਵਾਰ ਨੂੰ ਇਤਲਾਹ ਦਿੱਤੀ ਜਾਵੇ ਤਾਂ ਕਿ ਉਹ ਅਰੁਣ ਦੀਆਂ ਅੰਤਿਮ ਰਸਮਾਂ ਨਿਭਾਅ ਸਕਣ ਅਤੇ ਉਨ੍ਹਾਂ ਨੂੰ ਉਸ ਵੇਲੇ ਪੁਲਸ ਸੁਰੱਖਿਆ ਦਿੱਤੀ ਜਾਵੇ। ਇਸ ਸਭ ਨੂੰ ਲੈ ਕੇ ਨੇਹਾ ਵਲੋਂ ਬਟਾਲਾ ਪੁਲਸ ਨੂੰ ਇਕ ਦਰਖ਼ਾਸਤ ਵੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ-150 ਕਿੱਲੇ 'ਚ ਮੱਚ ਗਏ ਅੱਗ ਦੇ ਭਾਂਬੜ, ਟਰੈਕਟਰ-ਟਰਾਲੇ ਸਣੇ ਮੋਟਰਸਾਈਕਲ ਵੀ ਆਏ ਲਪੇਟ 'ਚ

ਓਧਰ ਦੂਸਰੇ ਪਾਸੇ ਮ੍ਰਿਤਕ NRI ਅਰੁਣ ਸ਼ੈਲੀ ਦੇ ਪਿਤਾ ਇੰਦਰਪਾਲ ਸ਼ਰਮਾ ਅਤੇ ਭਰਾ ਭਾਬੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਿਆਹ ਬਾਰੇ ਕੁਝ ਵੀ ਪਤਾ ਨਹੀਂ ਹੈ। ਅਰੁਣ 12 ਸਾਲ ਤੋਂ ਇਟਲੀ ਵਿੱਚ ਹੈ ਅਤੇ ਜਦੋਂ ਵੀ ਇੰਡੀਆ ਆਉਂਦਾ ਜਾਂਦਾ ਆਪਣੇ ਦੋਸਤਾਂ ਮਿੱਤਰਾਂ ਨਾਲ ਘੁੰਮਦਾ ਰਹਿੰਦਾ ਸੀ ਉਹਨਾਂ ਸਾਫ ਤੌਰ 'ਤੇ ਕਿਹਾ ਇਸ ਵਿਆਹ ਬਾਰੇ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਕੇ ਕਦੋਂ ਅਤੇ ਕਿਸ ਨਾਲ ਅਰੁਣ ਦਾ ਵਿਆਹ ਹੋਇਆ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਸ਼ਰੇਆਮ ਗੁੰਡਾਗਰਦੀ, ਦੁਕਾਨ 'ਤੇ ਆਏ ਹਮਲਾਵਰਾਂ ਨੇ ਕੀਤੀ ਖੂਨੀ ਜੰਗ, ਘਟਨਾ CCTV 'ਚ ਕੈਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News