ਲੱਗ ਗਈਆਂ ਬੱਚਿਆਂ ਦੀਆਂ ਮੌਜਾਂ: ਪੰਜਾਬ 'ਚ ਭਲਕੇ ਤੋਂ ਆ ਗਈਆਂ ਛੁੱਟੀਆਂ
Thursday, Apr 17, 2025 - 11:25 AM (IST)

ਜਲੰਧਰ (ਵੈੱਬ ਡੈਸਕ)- ਪੰਜਾਬ ਵਾਸੀਆਂ ਲਈ ਅਪ੍ਰੈਲ ਮਹੀਨੇ ਦਾ ਇਹ ਹਫ਼ਤਾ ਬਹੁਤ ਹੀ ਖ਼ਾਸ ਰਹਿਣ ਵਾਲਾ ਹੈ ਕਿਉਂਕਿ ਇਸ ਦੌਰਾਨ ਲੰਬਾ ਵੀਕਐਂਡ ਆ ਰਿਹਾ ਹੈ, ਜਿਸ ਦੇ ਚੱਲਦੇ ਭਲਕੇ ਤੋਂ ਲਗਾਤਾਰ ਤਿੰਨ ਛੁੱਟੀਆਂ ਰਹਿਣਗੀਆਂ। ਛੁੱਟੀਆਂ ਦੇ ਕਾਰਨ ਬੱਚਿਆਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ, ਕਿਉਂਕਿ ਜੇਕਰ ਤੁਸੀਂ ਕਿਤੇ ਘੁੰਮਣ ਦਾ ਪਲਾਨ ਬਣਾਇਆ ਹੋਵੇ ਤਾਂ ਇਨ੍ਹਾਂ ਛੁੱਟੀਆਂ 'ਚ ਪਲਾਨ ਬਣਾ ਸਕਦੇ ਹੋ।
ਇਹ ਵੀ ਪੜ੍ਹੋ: 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 47ਵੇਂ ਦਿਨ 121 ਨਸ਼ਾ ਤਸਕਰ ਗ੍ਰਿਫ਼ਤਾਰ
ਇਨ੍ਹਾਂ ਛੁੱਟੀਆਂ ਦੌਰਾਨ ਸੂਬੇ ਦੇ ਕਈ ਸਕੂਲਾਂ, ਕਾਲਜਾਂ, ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਥੇ ਦੱਸ ਦਈਏ ਕਿ 18 ਤਾਰੀਖ਼ ਸ਼ੁੱਕਰਵਾਰ ਨੂੰ 'ਗੁੱਡ ਫਰਾਈਡੇਅ' ਦੀ ਛੁੱਟੀ ਹੈ, ਜਿਸ ਤੋਂ ਬਾਅਦ ਸ਼ਨੀਵਾਰ 19 ਤਾਰੀਖ਼ ਨੂੰ ਸੂਬੇ ਵਿਚ ਕਈ ਸਕੂਲ, ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। 20 ਤਾਰੀਖ਼ ਨੂੰ ਐਤਵਾਰ ਹੋਣ ਕਾਰਨ ਹਫ਼ਤਾਵਰੀ ਛੁੱਟੀ ਹੈ। ਲਿਹਾਜ਼ਾ 18, 19, 20 ਤਾਰੀਖ਼ ਦੀਆਂ ਲਗਾਤਾਰ ਤਿੰਨ ਛੁੱਟੀਆਂ ਆ ਰਹੀਆਂ ਹਨ। ਜਿਸ ਦੇ ਚੱਲਦੇ ਕਿਤੇ ਘੁੰਮਣ ਜਾਣ ਦਾ ਵੀ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਬੰਬਾਂ ਵਾਲੇ ਬਿਆਨ 'ਤੇ ਵਿਵਾਦਾਂ 'ਚ ਘਿਰੇ ਪ੍ਰਤਾਪ ਬਾਜਵਾ ਦੇ ਮਾਮਲੇ 'ਚ ਹਾਈਕੋਰਟ ਵੱਲੋਂ ਸਖ਼ਤ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e