ਇਨ੍ਹਾਂ ਲੋਕਾਂ ਲਈ ‘ਜ਼ਹਿਰ’ ਦੇ ਬਰਾਬਰ ਹੈ ਇਕ ਗਲਾਸ ਦੁੱਧ, ਪੀਂਦੇ ਹੀ ਹੋ ਸਕਦੀ ਹੈ ਇਹ ਸਮੱਸਿਆ

Saturday, Nov 16, 2024 - 11:52 AM (IST)

ਹੈਲਥ ਡੈਸਕ - ਹਾਲਾਂਕਿ ਦੁੱਧ ਨੂੰ ਮੁਕੰਮਲ ਭੋਜਨ ਮੰਨਿਆ ਜਾਂਦਾ ਹੈ ਪਰ ਇਹ ਕੁਝ ਲੋਕਾਂ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਦੁੱਧ ’ਚ ਮੌਜੂਦ ਕੈਸੀਨ ਨਾਮਕ ਪ੍ਰੋਟੀਨ ਕਈ ਲੋਕਾਂ ਲਈ ਐਲਰਜੀ ਦਾ ਕਾਰਨ ਬਣਦਾ ਹੈ, ਜਿਸ ਨੂੰ ਦੁੱਧ ਦੀ ਐਲਰਜੀ ਵੀ ਕਿਹਾ ਜਾਂਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਸਰੀਰ ਦਾ ਇਮਿਊਨ ਸਿਸਟਮ ਦੁੱਧ ’ਚ ਮੌਜੂਦ ਪ੍ਰੋਟੀਨ ਨੂੰ ਪਛਾਣਨ ’ਚ ਅਸਮਰੱਥ ਹੁੰਦਾ ਹੈ ਅਤੇ ਇਸਨੂੰ ਹਾਨੀਕਾਰਕ ਪਦਾਰਥ ਮੰਨ ਕੇ ਇਸ ’ਤੇ ਪ੍ਰਤੀਕਿਰਿਆ ਕਰਦਾ ਹੈ। ਇਹ ਸਮੱਸਿਆ ਅਕਸਰ ਬੱਚਿਆਂ ’ਚ ਪਾਈ ਜਾਂਦੀ ਹੈ ਪਰ ਕੁਝ ਮਾਮਲਿਆਂ ’ਚ ਇਹ ਬਾਲਗਾਂ ’ਚ ਵੀ ਹੋ ਸਕਦੀ ਹੈ।

ਪੜ੍ਹੋ ਇਹ ਵੀ ਖਬਰ -  ਗੰਦੀ ਬੈੱਡਸ਼ੀਟ ਵੀ ਬਣ ਸਕਦੀ ਹੈ ਬਿਮਾਰੀਆਂ ਦਾ ਕਾਰਨ, ਹੋ ਸਕਦੀਆਂ ਹਨ ਸਿਹਤ ਸਮੱਸਿਆ

ਕਿਨ੍ਹਾਂ ਲੋਕਾਂ ਨੂੰ  ਹੁੰਦੀ ਹੈ ਦੁੱਧ ਤੋਂ ਐਲਰਜੀ?

ਇਹ ਐਲਰਜੀ ਬੱਚਿਆਂ ’ਚ ਜ਼ਿਆਦਾ ਹੁੰਦੀ ਹੈ, ਖਾਸ ਤੌਰ 'ਤੇ ਜਿਹੜੇ ਲੋਕ ਗਾਂ ਦੇ ਦੁੱਧ ਦਾ ਸੇਵਨ ਕਰਦੇ ਹਨ। ਇਹ ਸਮੱਸਿਆ ਜਮਾਂਦਰੂ ਸੰਵੇਦਨਸ਼ੀਲਤਾ ਵਾਲੇ ਬੱਚਿਆਂ ’ਚ ਛੇਤੀ ਹੋ ਸਕਦੀ ਹੈ। ਜਿਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਦੁੱਧ ਤੋਂ ਐਲਰਜੀ ਹੈ, ਉਨ੍ਹਾਂ ਦੇ ਬੱਚੇ ਵੀ ਇਸ ਸਮੱਸਿਆ ਤੋਂ ਪੀੜਤ ਹੋ ਸਕਦੇ ਹਨ। ਜਿਨ੍ਹਾਂ ਲੋਕਾਂ ਦੀ ਇਮਿਊਨ ਸਿਸਟਮ ਕਮਜ਼ੋਰ ਹੁੰਦੀ ਹੈ, ਉਨ੍ਹਾਂ ਦੀ ਇਸ ਐਲਰਜੀ ਪ੍ਰਤੀ ਜ਼ਿਆਦਾ ਪ੍ਰਤੀਕਿਰਿਆ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ -  ਕਿਚਨ ’ਚ ਰੱਖੀ ਇਹ ਚੀਜ਼ ਗੁਣਾਂ ਦਾ ਭੰਡਾਰ ਹੈ, ਜਾਣ ਲਓ ਇਸ ਦੇ ਫਾਇਦੇ

ਦੁੱਧ ਐਲਰਜੀ ਦਾ ਕਾਰਨ

ਦੁੱਧ ’ਚ ਦੋ ਮੁੱਖ ਪ੍ਰੋਟੀਨ ਹੁੰਦੇ ਹਨ ਜਿਨ੍ਹਾਂ ਨੂੰ ਕੇਸੀਨ ਅਤੇ ਵੇਅ ਕਿਹਾ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਦੁੱਧ ਤੋਂ ਐਲਰਜੀ ਹੁੰਦੀ ਹੈ, ਉਨ੍ਹਾਂ ਦੇ ਸਰੀਰ ਦੀ ਇਮਿਊਨ ਸਿਸਟਮ ਨੂੰ ਇਨ੍ਹਾਂ ਪ੍ਰੋਟੀਨਾਂ ਨੂੰ ਪਛਾਣਨ  ’ਚ ਮੁਸ਼ਕਲ ਹੁੰਦੀ ਹੈ ਅਤੇ ਜਵਾਬ ’ਚ ਹਿਸਟਾਮਾਈਨ (ਰਸਾਇਣਕ) ਛੱਡਦੀ ਹੈ। ਇਹ ਐਲਰਜੀ ਦੇ ਲੱਛਣਾਂ ਦਾ ਕਾਰਨ ਬਣਦਾ ਹੈ, ਜਿਵੇਂ ਕਿ ਚਮੜੀ 'ਤੇ ਖੁਜਲੀ, ਸਾਹ ਲੈਣ ’ਚ ਮੁਸ਼ਕਲ, ਪੇਟ ’ਚ ਦਰਦ, ਉਲਟੀਆਂ ਅਤੇ ਦਸਤ।

PunjabKesari

ਦੁੱਧ ਐਲਰਜੀ ਦੇ ਲੱਛਣ

-  ਸਕਿਨ ’ਤੇ ਰੈਸ਼ੇਜ਼ ਜਾਂ ਖੁਜਲੀ
- ਪੇਟ ’ਚ ਮਰੋੜ ਜਾਂ ਦਰਦ
- ਉਲਟੀ ਜਾਂ  ਦਸਤ
- ਸਾਹ ਲੈਣ ’ਚ ਔਖ
- ਗਲੇ ’ਚ  ਸੋਜ 

ਪੜ੍ਹੋ ਇਹ ਵੀ ਖਬਰ -  ਪੇਟ ਦੀ ਚਰਬੀ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਡਾਈਟ ’ਚ ਸ਼ਾਮਲ ਕਰ ਲਓ ਇਹ ਫਲ

ਦੁੱਧ ਐਲਰਜੀ ਤੋਂ ਬਚਾਅ ਦੇ ਤਰੀਕੇ

ਦੁੱਧ ਤੋਂ ਇਲਾਵਾ ਪਨੀਰ, ਮੱਖਣ, ਦਹੀਂ ਅਤੇ ਕਰੀਮ ਵਰਗੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਦੇਖਣ ਲਈ ਕਿ ਕੀ ਉਨ੍ਹਾਂ ’ਚ ਦੁੱਧ ਜਾਂ ਦੁੱਧ ਦੇ ਉਤਪਾਦ ਹਨ, ਫੂਡ ਪੈਕਿੰਗ 'ਤੇ ਸਮੱਗਰੀ ਨੂੰ ਧਿਆਨ ਨਾਲ ਪੜ੍ਹੋ। ਜੇ ਐਲਰਜੀ ਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਆਪਣੇ ਡਾਕਟਰ ਵੱਲੋਂ ਸਿਫ਼ਾਰਸ਼ ਕੀਤੇ ਅਨੁਸਾਰ ਐਂਟੀਹਿਸਟਾਮਾਈਨ ਵਰਗੀਆਂ ਦਵਾਈਆਂ ਦੀ ਵਰਤੋਂ ਕਰੋ।

ਦੁੱਧ ਦੇ ਬਦਲ

ਜੇਕਰ ਦੁੱਧ ਐਲਰਜੀ ਹੈ ਤਾਂ ਹੇਠ  ਲਿਖੇ ਬਦਲਾਂ ਦਾ ਸੇਵਨ ਕਰ ਸਕਦੇ ਹੋ :-

ਸੋਇਆ ਦੁੱਧ

ਪ੍ਰੋਟੀਨ ਨਾਲ ਭਰਪੂਰ ਅਤੇ ਦੁੱਧ ਦਾ ਇਕ ਚੰਗਾ ਬਦਲ

ਬਾਦਾਮ ਦਾ ਦੁੱਧ

ਘੱਟ ਕੈਲਰੀ ਅਤੇ ਵਿਟਾਮਿਨ ਈ ਨਾਲ ਭਰਪੂਰ

ਪੜ੍ਹੋ ਇਹ ਵੀ ਖਬਰ -  Diet ’ਚ ਕਰ ਲਓ ਇਹ ਚੀਜ਼ਾਂ ਸ਼ਾਮਲ, Magnesium ਦੀ ਕਮੀ ਹੋਵੇਗੀ ਦੂਰ

ਓਟ ਮਿਲਕ

ਫਾਇਬਰ ਯੁਕਤ ਅਤੇ ਹਲਕਾ ਮਿੱਠਾ ਸਵਾਦ

ਨਾਰੀਅਲ ਦਾ ਦੁੱਧ

ਫੈਟ ’ਚ ਭਰਪੂਰ ਅਤੇ ਮਿੱਠਾ ਸਵਾਦ

ਦੁੱਧ ਐਲਰਜੀ ਗੰਭੀਰ ਹੋ ਸਕਦੀ ਹੈ ਇਸ ਲਈ ਸਮਾਂ ਰਹਿੰਦੇ ਡਾਕਟਰ ਤੋਂ ਸਲਾਹ ਲੈਣੀ ਜ਼ਰੂਰੀ ਹੈ।

ਪੜ੍ਹੋ ਇਹ ਵੀ ਖਬਰ -  ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੈ ਇਹ ਸੁਪਰਫੂਡ, ਜਾਣ ਲਓ ਇਸ ਦੇ ਫਾਇਦੇ

ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Sunaina

Content Editor

Related News