ਬੱਚੇ ਨੂੰ ਡਾਈਰਿਆ ਹੋਣ ''ਤੇ ਅਪਣਾਓ ਇਹ ਘਰੇਲੂ ਉਪਚਾਰ

Saturday, Sep 23, 2017 - 02:42 PM (IST)

ਬੱਚੇ ਨੂੰ ਡਾਈਰਿਆ ਹੋਣ ''ਤੇ ਅਪਣਾਓ ਇਹ ਘਰੇਲੂ ਉਪਚਾਰ

ਨਵੀਂ ਦਿੱਲੀ— ਉਂਝ ਤਾਂ ਸਾਰੇ ਮਾਂ-ਬਾਪ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਹਮੇਸ਼ਾ ਸਰੀਰਕ ਰੂਪ ਵਿਚ ਸਿਹਤਮੰਦ ਰਹੇ। ਇਸ ਲਈ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਅਸੀਂ ਹਮੇਸ਼ਾ ਸਚੇਤ ਰਹਿੰਦੇ ਹਾਂ ਪਰ ਬੱਚਿਆਂ ਵਿਚ ਦਸਤ ਮਤਲਬ ਡਾਈਰੀਆ ਆਮ ਦੇਖਣ ਨੂੰ ਮਿਲਦਾ ਹੈ। ਅਜਿਹੇ ਸਥਿਤੀ ਵਿਚ ਪੇਰੇਂਟਸ ਅਕਸਰ ਚਿੰਤਾ ਵਿਚ ਪੈ ਜਾਂਦੇ ਹਨ ਅਸਲ ਵਿਚ ਮਾਂ ਦੇ ਦੁੱਧ ਵਿਚ ਜੇ ਕਿਸੇ ਤਰ੍ਹਾਂ ਦਾ ਦੋਸ਼ ਹੋ ਜਾਵੇ ਤਾਂ ਬੱਚੇ ਨੂੰ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਹੋਣ ਦਾ ਡਰ ਬਣਿਆ ਰਹਿੰਦਾ ਹੈ, ਜਿਸ ਵਿਚ ਦਸਤ ਵੀ ਸ਼ਾਮਲ ਹੈ। 
ਦਸਤ ਲੱਗਣ ਦੇ ਕਾਰਨ
-
ਮਾਂ ਦੇ ਦੁੱਧ ਵਿਚ ਪੋਸ਼ਟਿਕਤਾ ਦੀ ਕਮੀ
- ਪੇਟ ਵਿਚ ਗਰਮੀ ਹੋ ਜਾਣਾ
- ਦੰਦ ਕੱਢਣ ਸਮੇਂ
ਦਸਤ ਹੋਣ 'ਤੇ ਕਰੋ ਇਹ ਕੁਦਰਤੀ ਉਪਚਾਰ
1.
ਬੱਚਿਆਂ ਨੂੰ ਦਸਤ ਲੱਗਣ 'ਤੇ ਸੌਂਫ ਦੇ ਚੂਰਨ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਨਾਲ ਭਿਓਂ ਕੇ ਉਸ ਵਿਚ ਬੇਲਗਿਰੀ ਮਿਲਾ ਕੇ ਪੀਣ ਲਈ ਦਿਓ। 
2. ਅਨਾਰ ਦੇ ਛਿਲਕੇ ਨੂੰ ਸੁਕਾਕੇ ਚੂਰਨ ਬਣਾ ਲਓ। ਫਿਰ ਇਸ ਚੂਰਨ ਨੂੰ ਸ਼ਹਿਦ ਵਿਚ ਮਿਲਾ ਕੇ ਬੱਚੇ ਨੂੰ ਦਿਨ ਵਿਚ 3-4 ਵਾਰ ਚੱਟਣ ਲਈ ਦਿਓ। ਇਸ ਨਾਲ ਦਸਤ ਬੰਦ ਹੋ ਜਾਂਦੇ ਹਨ। 
3. 2-3 ਗ੍ਰਾਮ ਬੇਲਫਲ ਦਾ ਪੇਸਟ ਬਣਾ ਲਓ ਅਤੇ ਗੂਦੇ ਨੂੰ ਦਿਨ ਵਿਚ 2-3 ਵਾਰ ਖਿਲਾਓ ਇਸ ਨਾਲ ਕਾਫੀ ਫਾਇਦਾ ਮਿਲਦਾ ਹੈ। 
4. ਜੈਫਲ ਦੇ ਚੂਰਨ ਨੂੰ ਕੋਸੇ ਪਾਣੀ ਦੇ ਨਾਲ ਦਿਨ ਵਿਚ 2-3 ਵਾਰ ਬੱਚਿਆਂ ਨੂੰ ਖਿਲਾਓ। ਦਸਤ ਆਉਣਾ ਬੰਦ ਹੋ ਜਾਣਦੇ। 
ਧਿਆਨ ਦੇਣ ਵਾਲੀ ਗੱਲ
ਇਸ ਨੁਸਖੇ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਕਿਸੇ ਚੰਗੇ ਡਾਕਟਰ ਦੀ ਸਲਾਹ ਜ਼ਰੂਰ ਲਓ। 
 


Related News