Verka Milk ਦੇ ਸੈਂਪਲ ਫੇਲ੍ਹ ਹੋਣ ਮਗਰੋਂ ਵੱਡੀ ਕਾਰਵਾਈ! ਵੱਡੇ ਅਫ਼ਸਰ ਸਸਪੈਂਡ

Friday, Mar 27, 2026 - 05:55 PM (IST)

Verka Milk ਦੇ ਸੈਂਪਲ ਫੇਲ੍ਹ ਹੋਣ ਮਗਰੋਂ ਵੱਡੀ ਕਾਰਵਾਈ! ਵੱਡੇ ਅਫ਼ਸਰ ਸਸਪੈਂਡ

ਲੁਧਿਆਣਾ (ਅਸ਼ੋਕ): ਪੰਜਾਬ ਸਹਿਕਾਰਿਤਾ ਦੁੱਧ ਉਤਪਾਦਕ ਫੈਡਰੇਸ਼ਨ ਲਿਮਿਟਡ ਵੱਲੋਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਦਲਜੀਤ ਸਿੰਘ, ਕੁਆਲਿਟੀ ਮੈਨੇਜਰ ਗੁਰਇਕਪਾਲ ਸਿੰਘ ਤੇ ਪ੍ਰੋਡਕਸ਼ਨ ਮੈਨੇਜਰ ਪਰਿਤੋਸ਼ ਮਿਸ਼ਰਾ ਨੂੰ ਡਿਊਟੀ ਵਿਚ ਲਾਪਰਵਾਹੀ ਦੇ ਚਲਦਿਆਂ ਸਸਪੈਂਡ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਵੱਲੋਂ ਇੰਡੀਅਨ ਆਰਮੀ ਨੂੰ ਸੁੱਕੇ ਦੁੱਧ ਪਾਊਡਰ ਦੀ ਦੋ ਖੇਪ ਭੇਜੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਇਕ 58.338 ਮੀਟ੍ਰਿਕ ਟਨ ਤੇ ਦੂਜੀ 66.654 ਮੀਟ੍ਰਿਕ ਟਨ ਸੀ, ਪਰ ਮਿਲਕ ਪਲਾਂਟ ਲੁਧਿਆਣਾ ਵੱਲੋਂ ਭੇਜੀ ਗਈ ਸੁੱਕੇ ਦੁੱਧ ਪਾਊਡਰ ਦੀਆਂ ਦੋਵੇਂ ਖੇਪ ਦੇ ਨਮੂਨੇ ਫ਼ੇਲ੍ਹ ਹੋ ਗਏ, ਜਿਸ ਕਾਰਨ ਇੰਡੀਅਨ ਆਰਮੀ ਵੱਲੋਂ ਸੁੱਕੇ ਦੁੱਧ ਪਾਊਡਰ ਨੂੰ ਰਿਜੈਕਟ ਕਰ ਦਿੱਤਾ ਗਿਆ ਹੈ। 

ਵੇਰਕਾ ਦੀ ਕੁਆਲਿਟੀ 'ਤੇ ਸਵਾਲੀਆ ਨਿਸ਼ਾਨ

ਵੇਰਕਾ ਮਿਲਕ ਯੂਨੀਅਨ ਇਕ ਨਾਮੀ ਸੰਸਥਾਨ ਹੈ। ਜੇਕਰ ਭਾਰਤੀ ਫ਼ੌਜ ਵੱਲੋਂ ਵੇਰਕਾ ਦੁੱਧ ਪਾਊਡਰ ਨੂੰ ਘਟੀਆ ਕੁਆਲਟੀ ਦੇ ਚਲਦਿਆਂ ਨਾਮਨਜ਼ੂਰ ਕਰ ਦਿੱਤਾ ਗਿਆ ਹੈ ਤਾਂ ਆਮ ਲੋਕ ਵੇਰਕਾ ਦੀ ਕੁਆਲਟੀ 'ਤੇ ਕਿਵੇਂ ਭਰੋਸਾ ਕਰ ਸਕਦੇ ਹਨ। ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਣ ਨਾਲ ਵੇਰਕਾ ਮਿਲਕ ਦੇ ਉਤਪਾਦਾਂ ਤੋਂ ਲੋਕਾਂ ਦਾ ਭਰੋਸਾ ਕਮਜ਼ੋਰ ਹੋਇਆ ਹੈ। 


author

Anmol Tagra

Content Editor

Related News