ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ 'ਚ ਡਾਕਟਰਾਂ ਖ਼ਿਲਾਫ਼ FIR ਦਰਜ ਹੋਣ 'ਤੇ ਭਰਾ ਨੇ ਕੀਤੇ ਵੱਡੇ ਖ਼ੁਲਾਸੇ

Saturday, Mar 21, 2026 - 07:07 PM (IST)

ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ 'ਚ ਡਾਕਟਰਾਂ ਖ਼ਿਲਾਫ਼ FIR ਦਰਜ ਹੋਣ 'ਤੇ ਭਰਾ ਨੇ ਕੀਤੇ ਵੱਡੇ ਖ਼ੁਲਾਸੇ

ਜਲੰਧਰ (ਸੋਨੂੰ)- ਇੰਟਰਨੈਸ਼ਨਲ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਚ 9 ਅਕਤੂਬਰ 2025 ਨੂੰ ਸਰਜਰੀ ਦੌਰਾਨ ਮੌਤ ਹੋ ਗਈ ਹੈ। ਅੰਮ੍ਰਿਤਸਰ ਪੁਲਸ ਨੇ ਇਸ ਮਾਮਲੇ ਵਿੱਚ ਚਾਰ ਡਾਕਟਰਾਂ ਵਿਰੁੱਧ ਐੱਫ਼. ਆਈ. ਆਰ. ਦਰਜ ਕੀਤੀ ਹੈ। ਉਥੇ ਹੀ ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਘੁੰਮਣ ਦੇ ਭਰਾ ਰੱਬੀ ਨੇ ਕਿਹਾ ਕਿ ਇਕ ਦਿਨ ਪਹਿਲਾਂ  ਹੀ ਮਾਮਲੇ ਨੂੰ ਲੈ ਕੇ ਐੱਫ਼.ਆਈ. ਆਰ. ਦਰਜ ਕੀਤੀ ਗਈ ਹੈ। ਰੱਬੀ ਨੇ ਕਿਹਾ ਕਿ ਜਾਂਚ ਦੌਰਾਨ ਪੁਲਸ ਜਲਦੀ ਹੀ ਐੱਫ਼. ਆਈ. ਆਰ. 'ਚ ਵਾਧੂ ਧਾਰਾਵਾਂ ਜੋੜੇਗੀ ਅਤੇ ਦੋਸ਼ੀ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ।

ਉਥੇ ਹੀ ਇਸ ਮਾਮਲੇ 'ਚ ਆਉਣ ਵਾਲੇ ਸਮੇਂ ਵਿਚ ਹਸਪਤਾਲ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਐੱਫ਼. ਆਈ. ਆਰ. ਵਿੱਚ ਫੋਰਟਿਸ ਐਸਕਾਰਟਸ ਹਸਪਤਾਲ ਦੇ ਆਰਥੋਪੈਡਿਕ ਸਰਜਨ ਡਾ. ਤਪਿਸ਼ ਸ਼ੁਕਲਾ, ਸਲਾਹਕਾਰ ਅਨੱਸਥੀਸੀਓਲੋਜਿਸਟ, ਡਾ. ਅਲਕਾ ਤਿਵਾੜੀ, ਅਨੱਸਥੀਸੀਆ ਵਿਭਾਗ ਦੀ ਮੁਖੀ ਡਾ. ਰਾਜਿੰਦਰ ਕੌਰ ਅਤੇ ਸਲਾਹਕਾਰ ਕਾਰਡੀਓਲੋਜੀ ਡਾਕਟਰ, ਡਾ. ਅਰੁਣ ਕੁਮਾਰ ਚੋਪੜਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ-ਫਗਵਾੜਾ NH 'ਤੇ ਰੂਹ ਕੰਬਾਊ ਹਾਦਸਾ! ਨੌਜਵਾਨ ਦੀ ਮੌਤ, ਸਿਰ ਉਪਰੋਂ ਲੰਘਿਆ ਵਾਹਨ

PunjabKesari

ਪਰਿਵਾਰ ਨੂੰ ਉਮੀਦ ਹੈ ਕਿ ਪੁਲਸ ਇਸ ਮਾਮਲੇ 'ਚ ਓ. ਟੀ. ਸਟਾਫ਼ ਅਤੇ ਹੋਰ ਕਰਮਚਾਰੀਆਂ ਵਿਰੁੱਧ ਕਾਰਵਾਈ ਕਰੇਗੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵਰਿੰਦਰ ਘੁੰਮਣ ਦੀ ਮੌਤ ਸਬੰਧੀ ਕਾਫ਼ੀ ਸਬੂਤ ਹਨ, ਜੋ ਪੇਸ਼ ਕੀਤੇ ਜਾਣਗੇ ਅਤੇ ਉਸ ਮਾਮਲੇ 'ਚ ਵੀ ਕਾਰਵਾਈ ਕੀਤੀ ਜਾਵੇਗੀ। ਰੱਬੀ ਨੇ ਦੱਸਿਆ ਕਿ ਬਾਡੀ ਬਿਲਡਰਾਂ ਨੂੰ ਅਕਸਰ ਦਿਲ ਦਾ ਦੌਰਾ ਪੈਣ ਦਾ ਟੈਗ ਲਗਾਇਆ ਜਾਂਦਾ ਹੈ ਪਰ ਉਨ੍ਹਾਂ ਦਾ ਭਰਾ ਘੁੰਮਣ ਜਾਗਰੂਕਤਾ ਫੈਲਾ ਰਿਹਾ ਸੀ ਅਤੇ ਲੋਕਾਂ ਲਈ ਇਕ ਰੋਲ ਮਾਡਲ ਸੀ। ਉਹ ਇਕ ਕੁਇੰਟਲ ਤੋਂ ਵੱਧ ਭਾਰ ਚੁੱਕਦਾ ਸੀ। ਉਨ੍ਹਾਂ ਕਿਹਾ ਕਿ ਸ਼ਾਇਦ ਭਰਾ ਦੀ ਮੌਤ ਦਾ ਇਨਸਾਫ਼ ਮਿਲਣ 'ਚ ਸਮਾਂ ਲੱਗਿਆ ਹੋਵੇਗਾ ਪਰ ਸੱਚਾਈ ਲੋਕਾਂ ਦੇ ਸਾਹਮਣੇ ਆ ਗਈ ਹੈ। ਭਵਿੱਖ 'ਚ ਇਸ ਮਾਮਲੇ 'ਚ ਹੋਰ ਖ਼ੁਲਾਸੇ ਹੋਣਗੇ।

ਪਰਿਵਾਰ ਨੂੰ ਉਮੀਦ ਹੈ ਕਿ ਹਸਪਤਾਲ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐੱਫ਼. ਆਈ. ਆਰ. 'ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਵਰਿੰਦਰ ਘੁੰਮਣ ਦੀ ਮੌਤ ਹਸਪਤਾਲ 'ਚ ਇਕ ਆਪ੍ਰੇਸ਼ਨ ਦੌਰਾਨ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਈ ਸੀ। ਇਸ ਮਾਮਲੇ ਵਿੱਚ ਅੰਮ੍ਰਿਤਸਰ ਪੁਲਸ ਨੇ ਫੋਰਟਿਸ ਐਸਕਾਰਟਸ ਹਸਪਤਾਲ ਦੇ ਚਾਰ ਸੀਨੀਅਰ ਡਾਕਟਰਾਂ ਵਿਰੁੱਧ ਆਈ. ਪੀ. ਸੀ.  ਦੀ ਧਾਰਾ 106(1) ਤਹਿਤ ਲਾਪਰਵਾਹੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਇਕੱਲੇ ਰਹਿ ਗਏ ਬਜ਼ੁਰਗ ਮਾਪੇ, ਪਹਿਲਾਂ ਇਕ ਪੁੱਤ ਦੀ ਨਸ਼ੇ ਨਾਲ ਹੋਈ ਮੌਤ, ਹੁਣ ਦੂਜੇ ਦੀ ਵੀ ਗਈ ਜਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News