ਯਾਰਾਂ ਨਾਲ ਮਨਾਲੀ ਗਏ ਦੋਸਤ ਦੇ ਲੱਗੀ ਸੱਟ, ਸਮੇਂ ਸਿਰ ਇਲਾਜ ਨਾ ਹੋਣ ਕਾਰਨ ਹੋਈ ਮੌਤ, ਦੋਸਤਾਂ ''ਤੇ ਪਰਚਾ ਦਰਜ

Tuesday, Mar 31, 2026 - 01:22 PM (IST)

ਯਾਰਾਂ ਨਾਲ ਮਨਾਲੀ ਗਏ ਦੋਸਤ ਦੇ ਲੱਗੀ ਸੱਟ, ਸਮੇਂ ਸਿਰ ਇਲਾਜ ਨਾ ਹੋਣ ਕਾਰਨ ਹੋਈ ਮੌਤ, ਦੋਸਤਾਂ ''ਤੇ ਪਰਚਾ ਦਰਜ

ਲੁਧਿਆਣਾ (ਰਾਜ): ਦੋਸਤਾਂ ਨਾਲ ਮਨਾਲੀ ਗਏ ਨੌਜਵਾਨ ਦੀ ਵਾਪਸ ਆ ਕੇ ਲੁਧਿਆਣਾ ਦੇ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੰਦੀਪ ਸ਼ਰਮਾ (36) ਵਜੋਂ ਹੋਈ ਹੈ। ਦੋਸ਼ ਹੈ ਕਿ ਮੰਦੀਪ ਨੇ ਮਨਾਲੀ ਵਿਚ ਸੱਟ ਲੱਗੀ ਸੀ, ਪਰ ਦੋਸਤਾਂ ਨੇ ਉਸ ਨੂੰ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾਇਆ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ ਤੇ ਲੁਧਿਆਣਾ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਜਮਾਲਪੁਰ ਦੀ ਪੁਲਸ ਨੇ ਮ੍ਰਿਤਕ ਦੇ ਦੋਸਤ ਅਜੇ ਤੇ ਰੋਹਿਤ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਮ੍ਰਿਤਕ ਦੇ ਭਰਾ ਅਮਨਦੀਪ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਸੰਦੀਪ ਸ਼ਰਮਾ ਬੀਤੀ 28 ਮਾਰਚ ਨੂੰ ਆਪਣੇ ਦੋ ਦੋਸਤਾਂ ਅਜੇ ਸ਼ਰਮਾ ਤੇ ਰੋਹਿਤ ਵਰਮਾ ਦੇ ਨਾਲ ਕਿਸੇ ਕੰਮ ਲਈ ਮਨਾਲੀ ਗਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਮਨਾਲੀ ਵਿਚ ਮੰਦੀਪ ਸ਼ਰਮਾ ਨੂੰ ਗੰਭੀਰ ਸੱਟ ਲੱਗ ਗਈ, ਪਰ ਉਸ ਦੇ ਦੋਸਤਾਂ ਨੇ ਉੱਥੇ ਉਸ ਦਾ ਇਲਾਜ ਨਹੀਂ ਕਰਵਾਇਆ। ਹਾਲਤ ਗੰਭੀਰ ਹੋਣ 'ਤੇ ਉਸ ਨੂੰ ਲੁਧਿਆਣੇ ਲਿਆਂਦਾ ਗਿਆ ਤੇ 29 ਮਾਰਚ ਨੂੰ ਰਾਤ ਕਰੀਬ 8.30 ਵਜੇ ਲੁਧਿਆਣਾ ਦੇ ਫ਼ੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਪਰ ਉਦੋਂ ਤਕ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਹੋ ਚੁੱਕੀ ਸੀ। ਡਾਕਟਰਾਂ ਨੇ ਪੂਰੀ ਵਾਹ ਲਗਾਈ, ਪਰ ਇਲਾਜ ਦੌਰਾਨ ਮੰਦੀਪ ਦਮ ਤੋੜ ਗਿਆ। 

ਅਮਨਦੀਪ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ  ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਮੰਦੀਪ ਦੇ ਨਾਲ ਗਏ ਦੋਸਤਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਮਨਾਲੀ ਵਿਚ ਉਸ ਦਾ ਇਲਾਜ ਕਿਉਂ ਨਹੀਂ ਕਰਵਾਇਆ। 


author

Anmol Tagra

Content Editor

Related News