ਢਿੱਲੀ ਹੋ ਗਈ ਹੈ ਚਿਹਰੇ ਦੀ ਚਮੜੀ? ਇਸ ਇਕ ਚੀਜ਼ ਦੀ ਵਰਤੋਂ ਨਾਲ ਦਿਨਾਂ ’ਚ ਦਿਸੇਗਾ ਅਸਰ

Saturday, Jul 15, 2023 - 02:17 PM (IST)

ਜਲੰਧਰ (ਬਿਊਰੋ)– ਜਦੋਂ ਛੋਟੀ ਉਮਰ ’ਚ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ ਤਾਂ ਇਹ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ। ਬਹੁਤ ਸਾਰੇ ਲੋਕਾਂ ਨੂੰ ਛੋਟੀ ਉਮਰ ’ਚ ਹੀ ਕਾਲੇ ਘੇਰੇ ਤੇ ਢਿੱਲੀ ਚਮੜੀ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ’ਚ ਉਸ ਦੀ ਉਮਰ ਹਕੀਕਤ ਤੋਂ ਕਿਤੇ ਜ਼ਿਆਦਾ ਲੱਗਦੀ ਹੈ। ਇਸ ਸਭ ਦਾ ਕਾਰਨ ਦਿਨ-ਬ-ਦਿਨ ਵਧ ਰਿਹਾ ਪ੍ਰਦੂਸ਼ਣ, ਤਣਾਅ, ਗਲਤ ਖਾਣ-ਪੀਣ ਦੀਆਂ ਆਦਤਾਂ ਦੇ ਨਾਲ-ਨਾਲ ਮੌਸਮ ਵੀ ਹੈ। ਡਾਰਕ ਸਰਕਲ ਅੱਜ-ਕੱਲ ਚਮੜੀ ਨਾਲ ਜੁੜੀ ਸਭ ਤੋਂ ਆਮ ਸਮੱਸਿਆ ਹੈ ਪਰ ਅਜਿਹੇ ਕਈ ਘਰੇਲੂ ਉਪਾਅ ਹਨ, ਜਿਨ੍ਹਾਂ ਦੀ ਮਦਦ ਨਾਲ ਇਨ੍ਹਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਪਰ ਇਨ੍ਹਾਂ ਦੀ ਵਰਤੋਂ ਕਰਨ ਦਾ ਸਹੀ ਤਰੀਕਾ ਨਾ ਜਾਣ ਕੇ ਅਸੀਂ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਪਾ ਸਕਦੇ।

ਸਾਡੇ ਦੇਸ਼ ’ਚ ਲਗਭਗ ਹਰ ਬੀਮਾਰੀ ਤੇ ਸਮੱਸਿਆ ਲਈ ਘਰੇਲੂ ਨੁਸਖ਼ੇ ਉਪਲੱਬਧ ਹਨ। ਜੇਕਰ ਇਸ ਦਾ ਸਹੀ ਤਰੀਕਾ ਜਾਣਨਾ ਹੋਵੇ ਤਾਂ ਅਜਿਹੇ ਕਈ ਕਾਰਗਰ ਨੁਸਖ਼ੇ ਹਨ, ਜਿਨ੍ਹਾਂ ਰਾਹੀਂ ਢਿੱਲੀ ਤੇ ਲਟਕਦੀ ਚਮੜੀ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ, ਜਿਸ ਦੀ ਵਰਤੋਂ ਕਰਨ ਨਾਲ ਤੁਹਾਡੀ ਚਮੜੀ ਇਕ ਵਾਰ ਫਿਰ ਤੋਂ ਜਵਾਨ ਤੇ ਖਿੜਦੀ ਦਿਖਾਈ ਦੇਵੇਗੀ। ਅਸੀਂ ਜਾਣਦੇ ਹਾਂ ਕਿ ਤੁਹਾਡੇ ’ਚੋਂ ਬਹੁਤ ਸਾਰੇ ਹੈਰਾਨ ਹਨ ਕਿ ਚਮੜੀ ਨੂੰ ਕਿਵੇਂ ਕੱਸਣਾ ਹੈ? ਚਮੜੀ ਨੂੰ ਟਾਈਟ ਕਰਨ ਦੇ ਘਰੇਲੂ ਨੁਸਖ਼ੇ ਕੀ ਹਨ? ਇਨ੍ਹਾਂ ਸਵਾਲਾਂ ਦੇ ਸਾਰੇ ਜਵਾਬ ਤੁਹਾਨੂੰ ਇਸ ਆਰਟੀਕਲ ’ਚ ਮਿਲ ਜਾਣਗੇ। ਅੱਜ ਅਸੀਂ ਤੁਹਾਨੂੰ ਅਜਿਹਾ ਦੇਸੀ ਨੁਸਖ਼ਾ ਦੱਸਣ ਜਾ ਰਹੇ ਹਾਂ, ਜਿਸ ਦੇ ਜ਼ਰੀਏ ਇਹ ਚਿਹਰੇ ਦੇ ਕਾਲੇ ਘੇਰਿਆਂ ਤੇ ਚਿਹਰੇ ਦੇ ਢਿੱਲੇਪਨ ਨੂੰ ਦੂਰ ਕਰਨ ’ਚ ਮਦਦ ਕਰੇਗਾ।

ਦੇਸੀ ਘਿਓ

ਤੁਸੀਂ ਖਾਣੇ ਲਈ ਦੇਸੀ ਘਿਓ ਦੀ ਵਰਤੋਂ ਜ਼ਰੂਰ ਕਰ ਰਹੇ ਹੋਵੋਗੇ। ਦੇਸੀ ਘਿਓ ਦੀਆਂ ਕੁਝ ਬੂੰਦਾਂ ਖਾਣੇ ਦਾ ਸਵਾਦ ਕਿਵੇਂ ਵਧਾਉਂਦੀਆਂ ਹਨ, ਇਹ ਕਿਸੇ ਤੋਂ ਲੁਕਿਆ ਨਹੀਂ ਹੈ ਪਰ ਸਵਾਦ ਵਧਾਉਣ ਵਾਲਾ ਉਹੀ ਦੇਸੀ ਘਿਓ ਤੁਹਾਡੀ ਚਮੜੀ ਦੀ ਦੇਖਭਾਲ ਲਈ ਵੀ ਕਾਰਗਰ ਸਾਬਿਤ ਹੋ ਸਕਦਾ ਹੈ। ਦੇਸੀ ਘਿਓ ਚਮੜੀ ਲਈ ਬਹੁਤ ਵਧੀਆ ਕੰਮ ਕਰਦਾ ਹੈ। ਘਿਓ ’ਚ ਐਂਟੀ-ਆਕਸੀਡੈਂਟ ਤੇ ਨਮੀ ਦੇਣ ਵਾਲੇ ਗੁਣ ਹੁੰਦੇ ਹਨ, ਜੋ ਕਾਲੇ ਘੇਰਿਆਂ ਨੂੰ ਦੂਰ ਕਰਨ ਤੇ ਤੁਹਾਡੀ ਚਮੜੀ ਨੂੰ ਨਿਖਾਰਨ ਦਾ ਕੰਮ ਕਰਦੇ ਹਨ। ਆਓ ਜਾਣਦੇ ਹਾਂ ਕਿ ਦੇਸੀ ਘਿਓ ਤੁਹਾਡੀ ਚਮੜੀ ਲਈ ਕਿਵੇਂ ਰਾਮਬਾਣ ਸਾਬਿਤ ਹੋ ਸਕਦਾ ਹੈ।

ਫ਼ਾਇਦੇ

ਘਿਓ ’ਚ ਮੌਜੂਦ ਐਂਟੀ-ਆਕਸੀਡੈਂਟ ਤੇ ਫੈਟੀ ਐਸਿਡ ਖ਼ੂਨ ਦੇ ਗੇੜ ਨੂੰ ਬਿਹਤਰ ਬਣਾਉਂਦੇ ਹਨ, ਜੋ ਡਾਰਕ ਸਰਕਲ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਸ ਦੇ ਲਈ ਤੁਹਾਨੂੰ ਬਸ ਕੁਝ ਦੇਸੀ ਘਿਓ ਨੂੰ ਗਰਮ ਕਰਨਾ ਹੈ ਤੇ ਫਿਰ ਇਸ ਨੂੰ ਆਪਣੇ ਕਾਲੇ ਘੇਰਿਆਂ ’ਤੇ ਲਗਾਓ। ਇਸ ਨੂੰ ਚਿਹਰੇ ’ਤੇ ਲਗਾਉਣ ਤੋਂ ਬਾਅਦ ਕੁਝ ਮਿੰਟਾਂ ਲਈ ਮਸਾਜ ਕਰੋ। ਫਿਰ ਇਸ ਨੂੰ ਕੁਝ ਦੇਰ ਲਈ ਛੱਡ ਦਿਓ ਤੇ ਬਾਅਦ ’ਚ ਇਸ ਨੂੰ ਚੰਗੇ ਪਾਣੀ ਨਾਲ ਧੋ ਲਓ।

ਜੇਕਰ ਤੁਸੀਂ ਉਮਰ ਤੋਂ ਪਹਿਲਾਂ ਹੀ ਢਿੱਲੀ ਚਮੜੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਦੇਸੀ ਘਿਓ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਘਿਓ ’ਚ ਮੌਜੂਦ ਵਿਟਾਮਿਨ ਕੇ ਕੋਲੇਜਨ ਨੂੰ ਐਕਟੀਵੇਟ ਕਰਨ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ ਚਮੜੀ ਨੂੰ ਝੁਲਸਣ ਤੋਂ ਵੀ ਰੋਕਦਾ ਹੈ। ਘਿਓ ’ਚ ਸਟੀਰਿਕ ਐਸਿਡ, ਪਾਮੀਟਿਕ ਐਸਿਡ, ਓਲੀਕ ਐਸਿਡ, ਬੇਹੇਨਿਕ ਐਸਿਡ, ਗਲਾਈਸਰੋਲ, ਫਰੀ ਫੈਟੀ ਐਸਿਡ ਹੁੰਦੇ ਹਨ, ਜੋ ਚਮੜੀ ਦੀ ਲਚਕਤਾ ਨੂੰ ਵਧਾਉਣ ’ਚ ਮਦਦ ਕਰਦੇ ਹਨ, ਜਿਸ ਕਾਰਨ ਇਸ ਨੂੰ ਚਮੜੀ ’ਤੇ ਲਗਾਉਣ ਨਾਲ ਚਮੜੀ ਦੀ ਬੁਢਾਪੇ ਨੂੰ ਰੋਕਿਆ ਜਾ ਸਕਦਾ ਹੈ। ਘਿਓ ’ਚ ਵਿਟਾਮਿਨ ਈ ਹੁੰਦਾ ਹੈ, ਜੋ ਚਮੜੀ ਨੂੰ ਕੱਸਣ ਲਈ ਜ਼ਰੂਰੀ ਹੈ। ਇਸ ਦੇ ਨਾਲ ਹੀ ਇਹ ਝੁਰੜੀਆਂ ਨੂੰ ਰੋਕਣ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

ਅਸੀਂ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਦੇਸੀ ਘਿਓ ਦੇ ਚਮੜੀ ਨੂੰ ਕੀ-ਕੀ ਫ਼ਾਇਦੇ ਹੁੰਦੇ ਹਨ। ਘਿਓ ’ਚ ਪਾਏ ਜਾਣ ਵਾਲੇ ਵਿਟਾਮਿਨ ਏ, ਡੀ, ਈ ਤੇ ਕੇ ਚਮੜੀ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਘਿਓ ਤੁਹਾਡੀ ਚਮੜੀ ਨੂੰ ਅੰਦਰ ਤੋਂ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਤੁਹਾਡੀ ਚਮੜੀ ਹਾਈਡ੍ਰੇਟਿਡ ਤੇ ਗਲੋਇੰਗ ਬਣੀ ਰਹਿੰਦੀ ਹੈ। ਜੇਕਰ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਤੁਸੀਂ ਘਿਓ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੀ ਚਮੜੀ ਨੂੰ ਨਮੀ ਦੇਣ ਤੇ ਖੁਸ਼ਕੀ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News