ਕਸਰਤ ਕਰਨ ਵਾਲੀਆਂ ਮਹਿਲਾਵਾਂ ਡਾਈਟ 'ਚ ਜ਼ਰੂਰ ਖਾਣ ਇਹ 3 ਚੀਜ਼ਾਂ

10/31/2019 4:48:22 PM

ਜਲੰਧਰ—ਵਿਆਹ ਤੋਂ ਬਾਅਦ ਜਾਂ ਫਿਰ ਮਾਂ ਬਣਨ ਦੇ ਬਾਅਦ ਹਮੇਸ਼ਾ ਮਹਿਲਾਵਾਂ ਦਾ ਭਾਰ ਵਧ ਜਾਂਦਾ ਹੈ। ਕਈ ਵਾਰ ਤਾਂ ਕਸਰਤ ਦੇ ਬਾਵਜੂਦ ਵੀ ਭਾਰ ਕੰਟਰੋਲ ਕਰ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਵਿਆਹ ਦੇ ਬਾਅਦ ਤੁਹਾਡਾ ਭਾਰ ਵੀ ਵਧ ਚੁੱਕਾ ਹੈ ਅਤੇ ਤੁਸੀਂ ਇਸ ਨੂੰ ਘੱਟ ਕਰਨਾ ਚਾਹੁੰਦੀ ਹੋ ਤਾਂ ਕਸਰਤ ਦੇ ਨਾਲ-ਨਾਲ ਆਪਣੀ ਡਾਈਟ 'ਤੇ ਵੀ ਖਾਸ ਧਿਆਨ ਦਿਓ। ਕਸਰਤ ਦਾ ਫਾਇਦਾ ਉਦੋਂ ਹੁੰਦਾ ਹੈ ਜਦੋਂ ਤੁਸੀਂ ਇਸ ਦੇ ਬਾਅਦ ਕੁਝ ਅਜਿਹੀਆਂ ਚੀਜ਼ਾਂ ਖਾਓ ਜਿਸ ਨਾਲ ਤੁਹਾਡੇ ਵਲੋਂ ਕੀਤੇ ਗਏ ਵਰਕਆਊਟ ਦਾ ਫਲ ਤੁਹਾਨੂੰ ਛੇਤੀ ਮਿਲੇ।
ਸੇਬ
ਸੇਬ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਅਤੇ ਮਿਨਰਲਸ ਦੇ ਨਾਲ-ਨਾਲ ਐਂਟੀ-ਆਕਸੀਡੈਂਟ ਤੱਤ ਪਾਏ ਜਾਂਦੇ ਹਨ। ਜੋ ਸਾਡੀ ਬਾਡੀ ਨੂੰ ਫਿਟ ਐਂਡ ਐਕਟਿਵ ਰੱਖਣ 'ਚ ਮਦਦ ਕਰਦੇ ਹਨ। ਵਰਕਆਊਟ ਦੇ ਬਾਅਦ ਭੁੱਖ ਲੱਗਣ 'ਤੇ ਸੇਬ ਖਾਣਾ ਤੁਹਾਡੇ ਲਈ ਬਹੁਤ ਤਰੀਕਿਆਂ ਨਾਲ ਫਾਇਦਾ ਕਰਦਾ ਹੈ। ਫਾਈਬਰ ਯੁਕਤ ਸੇਬ ਨਾਲ ਤੁਹਾਡਾ ਪੇਟ ਕਾਫੀ ਦੇਰ ਤੱਕ ਭਰਿਆ ਰਹਿੰਦਾ ਹੈ। ਇਸ 'ਚ ਕੈਲੋਰੀ ਦੀ ਮਾਤਰਾ ਵੀ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਨਾਲ ਇਸ ਦੀ ਵਰਤੋਂ ਨਾਲ ਤੁਹਾਡਾ ਭਾਰ ਨਹੀਂ ਵਧਦਾ। ਆਇਰਨ ਯੁਕਤ ਹੋਣ ਦੀ ਵਜ੍ਹਾ ਨਾਲ ਮਾਂ ਬਣਨ ਦੇ ਬਾਅਦ ਭਾਰ ਘਟਾਉਣ ਵਾਲੀਆਂ ਔਰਤਾਂ ਲਈ ਇਸ ਦੀ ਵਰਤੋਂ ਲਾਭਦਾਇਕ ਹੁੰਦੀ ਹੈ। ਰੋਜ਼ਾਨ ਇਕ ਸੇਬ ਖਾਣ ਨਾਲ ਸਰੀਰ 'ਚ ਖੂਨ ਦੀ ਮਾਤਰਾ ਘੱਟ ਨਹੀਂ ਹੁੰਦੀ।

PunjabKesari
ਗ੍ਰੀਨ ਟੀ
ਕਸਰਤ ਦੇ ਬਾਅਦ ਗ੍ਰੀਨ ਟੀ ਨਾਲ ਤੁਹਾਡਾ ਭਾਰ ਬਹੁਤ ਤੇਜ਼ੀ ਨਾਲ ਘੱਟ ਹੁੰਦਾ ਹੈ। ਗ੍ਰੀਨ-ਟੀ ਬਾਡੀ ਦੇ ਮੈਟਾਬੋਲੀਜ਼ਮ ਨੂੰ ਸਟਰਾਂਗ ਬਣਾਉਣ 'ਚ ਮਜ਼ਬੂਤ ਕਰਦਾ ਹੈ ਜਿਸ ਕਾਰਨ ਤੁਹਾਡਾ ਖਾਧਾ ਹੋਇਆ ਭੋਜਨ ਚੰਗੀ ਤਰ੍ਹਾਂ ਨਾਲ ਡਾਈਜੇਸਟ ਹੁੰਦਾ ਹੈ। ਗ੍ਰੀਨ ਟੀ 'ਚ ਫੈਟ ਅਤੇ ਕਾਰਬੋਹਾਈਡ੍ਰੇਟਸ ਬਿਲਕੁੱਲ ਨਹੀਂ ਹੁੰਦਾ ਸਗੋਂ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਮੈਗਨੀਜ਼ ਪੋਟਾਸ਼ੀਅਮ ਅਤੇ ਸੋਡੀਅਮ ਨਾਲ ਭਰਪੂਰ ਇਹ ਚਾਹ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਮਹਿਸੂਸ ਨਹੀਂ ਹੋਣ ਦਿੰਦੀ ਜਿਸ ਕਾਰਨ ਤੁਹਾਡਾ ਭਾਰ ਬਹੁਤ ਹੀ ਥੋੜ੍ਹੇ ਦਿਨਾਂ 'ਚ ਘੱਟ ਹੋਣ ਲੱਗਦਾ ਹੈ।

PunjabKesari
ਬਾਦਾਮ
ਸੇਬ ਅਤੇ ਗ੍ਰੀਨ-ਟੀ ਦੀ ਤਰ੍ਹਾਂ ਬਾਦਾਮਾਂ 'ਚ ਫਾਈਬਰ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ। ਕਸਰਤ ਦੇ ਬਾਅਦ ਰੋਜ਼ਾਨਾ 5 ਬਾਦਾਮ ਖਾਣ ਨਾਲ ਤੁਹਾਡੇ ਸਰੀਰ ਨੂੰ ਪ੍ਰਾਪਰ ਮਿਨਰਲਸ ਮਿਲ ਜਾਂਦੇ ਹਨ। ਬਾਦਾਮ 'ਚ ਮੌਜੂਦ ਵਿਟਾਮਿਨ-ਈ ਅਤੇ ਮੋਨੋ-ਸੈਚੁਰੇਟੇਡ ਫੈਟਸ ਨਾ ਸਿਰਫ ਬਾਡੀ 'ਚ ਮੌਜੂਦ ਫੈਟ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ ਸਗੋਂ ਤੁਹਾਨੂੰ ਓਵਰਡਾਈਟ ਤੋਂ ਵੀ ਬਚਾਉਂਦਾ ਹੈ।


Aarti dhillon

Content Editor

Related News