ਸ਼ਾਮ ਦੇ ਸਮੇਂ ਭੁੱਖ ਲੱਗਣ ਤੇ ਕੀ ਖਾਈਏ ਤੇ ਕੀ ਨਾ,ਜਾਣੋ ਦਿਲਚਸਪ ਜਾਣਕਾਰੀ

Wednesday, Aug 19, 2020 - 06:15 PM (IST)

ਸ਼ਾਮ ਦੇ ਸਮੇਂ ਭੁੱਖ ਲੱਗਣ ਤੇ ਕੀ ਖਾਈਏ ਤੇ ਕੀ ਨਾ,ਜਾਣੋ ਦਿਲਚਸਪ ਜਾਣਕਾਰੀ

ਜਲੰਧਰ - ਮਾਨਸਿਕ ਤੇ ਸਰੀਰਕ ਤੌਰ ’ਤੇ ਫਿਟ ਰਹਿਣ ਲਈ ਅਸੀਂ ਹਮੇਸ਼ਾ ਸਵੇਰ ਦਾ ਨਾਸ਼ਤਾ ਕਰਨਾ ਜ਼ਰੂਰੀ ਮੰਨਦੇ ਹਨ। ਸਾਨੂੰ ਸਾਰਿਆਂ ਨੂੰ ਇੰਝ ਲੱਗਦਾ ਹੈ ਕਿ ਸਵੇਰ ਦਾ ਨਾਸ਼ਤਾ ਜਿੰਨਾ ਜ਼ਿਆਦਾ ਹੈਲਦੀ ਹੋਵੇਗਾ, ਸਾਡੀ ਸਿਹਤ ਵੀ ਓਨੀ ਜ਼ਿਆਦਾ ਤੰਦਰੁਸਤ ਰਹੇਗੀ। ਇਸ ਲਈ ਅਸੀਂ ਸਵੇਰ ਦਾ ਨਾਸ਼ਤਾ ਹੈਲਦੀ ਰੱਖਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਪਹਿਰ ਦੇ ਭੋਜਨ ਤੋਂ ਬਾਅਦ ਜੇਕਰ ਸ਼ਾਮ ਦੇ ਸਮੇਂ ਤੁਹਾਨੂੰ ਭੁੱਖ ਲੱਗ ਜਾਵੇ ਤਾਂ ਕੀ ਖਾਣਾ ਚਾਹੀਦਾ ਹੈ?

ਦੱਸ ਦੇਈਏ ਕਿ ਸ਼ਾਮ ਦੇ ਸਮੇਂ ਹਮੇਸ਼ਾ ਲੋਕ ਚਾਹ-ਸਮੋਸਾ, ਚਾਹ-ਬ੍ਰੈੱਡ, ਪਕੌੜੇ, ਮੋਮੋਜ਼ ਅਤੇ ਚਾਈਨੀਜ਼ ਫੂਡ ਦੀਆਂ ਦੁਕਾਨਾਂ ’ਤੇ ਨਜ਼ਰ ਆਉਣ ਲੱਗ ਪੈਂਦੇ ਹਨ। ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਕਿ ਜਿਸ ਤੇਲ ’ਚ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤਲ ਕੇ ਬਣਾਇਆ ਜਾਂਦਾ ਹੈ, ਉਹ ਤੁਹਾਡੀ ਸਿਹਤ ਲਈ ਖਤਰਨਾਕ ਸਿੱਧ ਹੋ ਸਕਦਾ ਹੈ। ਸਭ ਪਤਾ ਹੋਣ ਦੇ ਬਾਵਜੂਦ ਅਸੀਂ ਲੋਕ ਬੜੇ ਹੀ ਚਾਅ ਨਾਲ ਇਨ੍ਹਾਂ ਵਸਤਾਂ ਦਾ ਸੇਵਨ ਕਰਦੇ ਰਹਿੰਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਹਾਨੂੰ ਸ਼ਾਮ ਦੇ ਸਮੇਂ ਭੁੱਖ ਲਗਦੀ ਹੈ ਤਾਂ ਤੁਹਾਨੂੰ ਕੀ-ਕੀ ਖਾਣਾ ਚਾਹੀਦਾ ਹੈ, ਜੋ ਸਰੀਰ ਲਈ ਫਾਇਦੇਮੰਦ ਹੈ....

ਭੁੱਜੇ ਹੋਏ ਛੋਲੇ

PunjabKesari
ਸ਼ਾਮ ਦੇ ਸਮੇਂ ਦਫਤਰ ਤੋਂ ਬਾਹਰ ਨਿਕਲ ਕੇ ਜੇਕਰ ਤੁਹਾਡਾ ਕੁਝ ਖਾਣ ਦਾ ਮਨ ਕਰ ਰਿਹਾ ਹੈ ਤਾਂ ਭੁੱਜੇ ਛੋਲੇ ਤੁਹਾਡੇ ਲਈ ਸਿਹਤਮੰਦ ਸਨੈਕਸ ਤੋਂ ਘੱਟ ਨਹੀਂ। ਛੋਲਿਆਂ ’ਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜਿਸ ਕਾਰਣ ਇਸ ਨੂੰ ਪਚਾਉਣ ’ਚ ਤੁਹਾਡੇ ਸਰੀਰ ਨੂੰ ਸਮਾਂ ਲੱਗਦਾ ਹੈ। ਭੁੱਜੇ ਛੋਲੇ ਤੁਹਾਨੂੰ ਕਈ ਘੰਟਿਆਂ ਤੱਕ ਪੇਟ ਭਰਿਆ ਹੋਣ ਦਾ ਅਹਿਸਾਸ ਦਿਵਾਉਂਦੇ ਹਨ। ਇਸ ਦੇ ਨਾਲ ਇਹ ਬਲੱਡ ਸ਼ੂਗਰ ਨੂੰ ਵੀ ਨਹੀਂ ਵਧਾਉਂਦੇ। ਜੇਕਰ ਤੁਸੀਂ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਭੁੱਜੇ ਛੋਲੇ ਤੁਹਾਡੇ ਲਈ ਬੇਹੱਦ ਫਾਇਦੇਮੰਦ ਹਨ।

ਘੱਟ ਲੂਣ ਵਾਲੀ ਭੁੱਜੀ ਮੂੰਗਫਲੀ

PunjabKesari
ਮੂੰਗਫਲੀ ’ਚ ਵਿਟਾਮਿਨ ਈ ਅਤੇ ਬੀ-6, ਫੋਲਿਕ ਐਸਿਡ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤਾਂ ਦੀ ਚੋਖੀ ਮਾਤਰਾ ਪਾਈ ਜਾਂਦੀ ਹੈ, ਜੋ ਤੁਹਾਡੇ ਸਰੀਰ ਨੂੰ ਤੰਦਰੁਸਤ ਬਣਾਉਣ ’ਚ ਮਦਦ ਕਰਦੀ ਹੈ। ਘੱਟ ਲੂਣ ’ਚ ਭੁੱਜੀ ਹੋਈ ਮੂੰਗਫਲੀ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ’ਚ ਕਰਨ ਦਾ ਕੰਮ ਕਰਦੀ ਹੈ।

ਸਪ੍ਰਾਊਟਸ ਹੈ ਪ੍ਰੋਟੀਨ ਦਾ ਭੰਡਾਰ
ਸ਼ਾਮ ਵੇਲੇ ਭੁੱਖ ਲੱਗਣ ’ਤੇ ਸਪ੍ਰਾਊਟਸ ਦਾ ਸੇਵਨ ਤੁਹਾਨੂੰ ਲੰਮੇ ਸਮੇਂ ਤੱਕ ਸੰਤੁਸ਼ਟ ਰੱਖਣ ’ਚ ਮਦਦ ਕਰਦਾ ਹੈ। ਸਵਾਦ ਲਈ ਤੁਸੀਂ ਇਸ ’ਚ ਨਿੰਬੂ, ਪਿਆਜ਼, ਟਮਾਟਰ ਅਤੇ ਕਾਲੀ ਮਿਰਚ ਵੀ ਪਾ ਸਕਦੇ ਹੋ।

PunjabKesari

ਫਲ ਜਾਂ ਫਲਾਂ ਦਾ ਜੂਸ
ਸ਼ਾਮ ਦੇ ਸਮੇਂ ਜੇਕਰ ਤੁਹਾਨੂੰ ਚਾਹ ਜਾਂ ਕੌਫ਼ੀ ਪੀਣ ਦੀ ਤਲਬ ਲੱਗਦੀ ਹੈ ਤਾਂ ਤੁਸੀਂ ਇਸ ਦੀ ਬਜਾਏ ਕੁੱਝ ਹੈਲਦੀ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰ ਸਕਦੇ ਹੋ। ਤੁਸੀਂ ਭਾਵੇਂ ਬਾਹਰੋਂ ਫਲ ਖਰੀਦ ਲਵੋ ਜਾਂ ਫਿਰ ਤਾਜ਼ੇ ਫਲਾਂ ਦਾ ਰਸ ਪੀਓ। ਇਹ ਤੁਹਾਡੇ ਸਰੀਰ ’ਚ ਫਿਰ ਤੋਂ ਊਰਜਾ ਦਾ ਸੰਚਾਰ ਕਰਨਗੇ ਅਤੇ ਤੁਹਾਨੂੰ ਜ਼ਰੂਰੀ ਪੋਸ਼ਕ ਤੱਤ ਵੀ ਪ੍ਰਦਾਨ ਕਰਨਗੇ। ਤੁਸੀਂ ਆਪਣਾ ਪਸੰਦੀਦਾ ਫਲ ਜਿਵੇਂ ਸੇਬ, ਕੇਲਾ ਜਾਂ ਫਿਰ ਅਨਾਰ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਕਿਸਮ ਦਾ ਸ਼ੇਕ ਵੀ ਪੀ ਸਕਦੇ ਹੋ।

ਪੜ੍ਹੋ ਇਹ ਵੀ ਖਬਰ - Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ

ਪੜ੍ਹੋ ਇਹ ਵੀ ਖਬਰ - ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿੰਨਾਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ

ਸਵੀਟ ਕੌਰਨ
ਸਵੀਟ ਕੌਰਨ (ਮੱਕੀ ਦੇ ਦਾਣੇ) ਸ਼ਾਮ ਲਈ ਇਕ ਹੈਲਦੀ ਸਨੈਕ ਦੀ ਸੂਚੀ ’ਚ ਸਭ ਤੋਂ ਉੱਪਰ ਆਉਂਦੇ ਹਨ। ਇਸ ਹੈਲਦੀ ਸਨੈਕ ਨੂੰ ਬਣਾਉਣ ਲਈ ਤੁਸੀਂ ਥੋੜ੍ਹੇ ਜਿਹੇ ਮੱਖਣ ਨਾਲ ਸਵੀਟ ਕੌਰਨ ਨੂੰ ਉਬਾਲ ਲਵੋ। ਇਹ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਨੂੰ ਬਹੁਤ ਦੇਰ ਤੱਕ ਰੱਜੇ ਹੋਣ ਦਾ ਅਹਿਸਾਸ ਦਿਵਾਉਂਦੇ ਹਨ। ਤੁਸੀਂ ਸਵਾਦ ਲਈ ਇਸ ’ਚ ਮਸਾਲਿਆਂ ਦੀ ਵੀ ਵਰਤੋਂ ਕਰ ਸਕਦੇ ਹੋ ਅਤੇ ਚਟਪਟੇ ਸਲਾਦ ਦੇ ਰੂਪ ’ਚ ਇਸ ਦਾ ਸੇਵਨ ਕਰ ਸਕਦੇ ਹੋ।

ਪੜ੍ਹੋ ਇਹ ਵੀ ਖਬਰ - ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ

PunjabKesari


author

rajwinder kaur

Content Editor

Related News