ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੈ ਐਨਰਜੀ ਡ੍ਰਿੰਕ, ਮੋਟਾਪਾ ਤੇ ਸ਼ੂਗਰ ਦੇ ਸ਼ਿਕਾਰ ਹੋਣ ਦਾ ਖ਼ਤਰਾ

03/21/2023 6:30:52 PM

ਨਵੀਂ ਦਿੱਲੀ- ਅੱਜ ਦੇ ਸਮੇਂ ਵਿੱਚ, ਐਨਰਜੀ ਡਰਿੰਕਸ ਪੀਣਾ ਬੱਚਿਆਂ ਲਈ ਇੱਕ ਆਦਤ ਅਤੇ ਸਾਰਿਆਂ ਦੇ ਸਾਹਮਣੇ ਖ਼ੁਦ ਨੂੰ ਅਲਗ ਦਿਖਾਉਣ ਦਾ ਜ਼ਰੀਆ ਬਣਦਾ ਜਾ ਰਿਹਾ ਹੈ। ਨੌਬਤ ਇਹ ਆ ਚੁੱਕੀ ਹੈ ਕਿ 7-8 ਸਾਲ ਦੇ ਬੱਚੇ ਵੀ ਬੇਹੱਦ ਜ਼ਿਆਦਾ ਕੈਫੀਨ, ਖੰਡ ਅਤੇ ਪ੍ਰਿਜ਼ਰਵੇਟਿਵ ਵਾਲੇ ਐਨਰਜੀ ਡਰਿੰਕ ਪੀ ਰਹੇ ਹਨ। ਇੱਥੋਂ ਤੱਕ ਕਿ ਮਾਪੇ ਵੀ ਉਨ੍ਹਾਂ ਨੂੰ ਰੋਕਣ 'ਚ ਸਮਰੱਥ ਨਹੀਂ ਹਨ ਅਤੇ ਜੇਕਰ ਮਾਪੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦੇ ਹਨ ਤਾਂ ਬੱਚੇ ਗੁੱਸੇ ਹੋਣਾ, ਚਿੜਚਿੜੇ ਹੋ ਜਾਣਾ ਜਾਂ ਝਗੜਾ ਕਰਦੇ ਹਨ। ਮਾਹਰਾਂ ਅਨੁਸਾਰ ਕਈ ਮਾਪੇ ਇਸ ਸਮੱਸਿਆ ਨਾਲ ਜੂਝ ਰਹੇ ਹਨ। ਮਾਹਿਰਾਂ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਦੇ ਵੀ ਅਜਿਹੇ ਡਰਿੰਕਸ ਨਹੀਂ ਦੇਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਗਰਮੀਆਂ 'ਚ ਅੰਬ ਸਿਹਤ ਲਈ ਹੁੰਦੈ ਬੇਹੱਦ ਗੁਣਕਾਰੀ, ਕਈ ਗੰਭੀਰ ਬੀਮਾਰੀਆਂ ਤੋਂ ਕਰਦੈ ਬਚਾਅ

ਐਨਰਜੀ ਡ੍ਰਿੰਕ ਦੀ ਪੈਕਿੰਗ 'ਚ ਇਹ ਵੀ ਲਿਖਿਆ ਹੋਇਆ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਇਸ ਨੂੰ ਨਾ ਪੀਣ। ਪਰ ਬਾਜ਼ਾਰਾਂ 'ਚ ਬੱਚਿਆਂ ਨੂੰ ਇਸ ਨੂੰ ਵੇਚਣ 'ਤੇ ਕੋਈ ਰੋਕ ਨਹੀਂ ਹੈ ਅਤੇ ਟੀਵੀ ਆਦਿ 'ਤੇ ਦਿਖਾਏ ਜਾਂਦੇ ਇਸ਼ਤਿਹਾਰ ਵੀ ਬੱਚਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ ਕਿਉਂਕਿ ਇਨ੍ਹਾਂ ਨੂੰ ਪੀਣ ਨਾਲ ਬਹੁਤ ਜ਼ਿਆਦਾ ਐਨਰਜੀ ਆਉਣ ਦੀ ਗੱਲ ਕਹੀ ਜਾਂਦੀ ਹੈ ਜਿਸ ਦਾ ਸਿੱਧਾ ਅਸਰ ਬੱਚਿਆਂ 'ਤੇ ਪੈ ਰਿਹਾ ਹੈ। ਜੋ ਕਿ ਬਹੁਤ ਹੀ ਘੱਟ ਸਮੇਂ ਵਿੱਚ ਉਨ੍ਹਾਂ ਦੀ ਸਿਹਤ, ਵਿਕਾਸ ਅਤੇ ਦਿਮਾਗ਼ ਨੂੰ ਪ੍ਰਭਾਵਿਤ ਕਰ ਰਿਹਾ ਹੈ।

"ਬਾਜ਼ਾਰ ਵਿੱਚ ਐਨਰਜੀ ਡਰਿੰਕਸ ਦੇ ਰੂਪ ਵਿੱਚ ਵਿਕਣ ਵਾਲੇ ਇਹ ਡਰਿੰਕਸ ਬਹੁਤ ਖ਼ਤਰਨਾਕ ਹਨ। ਇਸ ਦਾ ਪਹਿਲਾ ਪ੍ਰਭਾਵ ਬੱਚਿਆਂ ਵਿੱਚ ਮੋਟਾਪਾ ਹੁੰਦਾ ਹੈ। ਇਸ ਤੋਂ ਬਾਅਦ ਬੱਚਿਆਂ ਵਿੱਚ ਸ਼ੂਗਰ ਦਾ ਖ਼ਤਰਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਵਿੱਚ ਭਾਰੀ ਮਾਤਰਾ ਵਿੱਚ ਖੰਡ ਹੁੰਦੀ ਹੈ। ਇਨ੍ਹਾਂ 'ਚ ਜਾਨਲੇਵਾ ਪ੍ਰੀਜ਼ਰਵੇਟਿਵ ਅਤੇ ਬਹੁਤ ਜ਼ਿਆਦਾ ਕੈਫੀਨ ਹੋਣ ਕਾਰਨ ਇਹ ਸਰੀਰ ਵਿਚ ਡੋਪਾਮਾਈਨ ਤੁਰੰਤ ਰਿਲੀਜ਼ ਕਰਦੇ ਹਨ । ਡੋਪਾਮਾਈਨ ਦੇ ਵਧਣ ਨਾਲ ਦਿਲ ਦੀ ਧੜਕਣ ਤੇਜ਼ੀ ਨਾਲ ਵਧ ਜਾਂਦੀ ਹੈ ਅਤੇ ਉਸ ਊਰਜਾ ਨੂੰ ਸੰਭਾਲਣ ਲਈ ਬੱਚੇ ਘੰਟਿਆਂਬੱਧੀ ਵੀਡੀਓ ਗੇਮਾਂ ਜਾਂ ਫਿਲਮਾਂ ਆਦਿ ਦੇਖਣ ਲੱਗ ਜਾਂਦੇ ਹਨ ਕਿਉਂਕ ਇਸ ਨਾਲ ਸਰੀਰ ਨੂੰ ਊਰਜਾ ਨਹੀਂ ਮਿਲਦੀ ਤੇ ਇਸ ਨਾਲ ਇੰਗ੍ਰੀਡਿਏਂਟਸ ਅਜਿਹੇ ਹੋਣ ਕਾਰਨ ਦਿਮਾਗ ਨੂੰ ਝੂਠਾ ਮੈਸੇਜ ਜਾਂਦਾ ਹੈ।

ਕੈਫੀਨ ਦੀ ਜ਼ਿਆਦਾ ਮਾਤਰਾ ਹਾਈਪਰਟੈਨਸ਼ਨ ਦਾ ਕਾਰਨ ਬਣ ਸਕਦੀ ਹੈ।ਕਈ ਬੱਚੇ ਅਜਿਹੇ ਵੀ ਹੋ ਜਾਂਦੇ ਹਨ ਕਿ ਉਨ੍ਹਾਂ ਦੇ ਹੱਥ-ਪੈਰ ਕੰਬਣ ਲੱਗਦੇ ਹਨ।ਉਨ੍ਹਾਂ ਦੀ ਹੱਥ-ਲਿਖਤ ਵਿਗੜਣ ਲੱਗਦੀ ਹੈ।ਹੱਥਾਂ ਜਾਂ ਸਰੀਰ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ। ਇਨ੍ਹਾਂ ਬੱਚਿਆਂ ਦਾ ਸਰੀਰ ਇੰਨੀ ਜ਼ਿਆਦਾ ਖੰਡ, ਕੈਫੀਨ ਜਾਂ ਪ੍ਰਿਜ਼ਰਵੇਟਿਵ ਦੇ ਅਨੁਕੂਲ ਨਹੀਂ ਹੁੰਦਾ।ਬੱਚਾ ਦਿਨ ਵਿੱਚ ਅਕਸਰ 2-3 ਬੋਤਲਾਂ ਪੀਂਦਾ ਹੈ, ਜੋ ਕਿ ਬਹੁਤ ਖਤਰਨਾਕ ਹੁੰਦਾ ਹੈ। ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੋ ਜਾਂਦੀ ਹੈ। ਇਸ ਦੇ ਨਾਲ ਹੀ ਬੱਚਿਆਂ ਦੀ ਸਿਹਤ ਤੇ ਵਿਕਾਸ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ।"

ਇਹ  ਵੀ ਪੜ੍ਹੋ : ਜ਼ਿਆਦਾ ਜੂਸ ਪੀਣ ਦੀ ਆਦਤ ਕਿਡਨੀ ਨੂੰ ਕਰ ਸਕਦੀ ਹੈ ਡੈਮੇਜ, ਹੋਰ ਬੀਮਾਰੀਆਂ ਦਾ ਵੀ ਵਧੇਗਾ ਖ਼ਤਰਾ!

“ਮਾਪੇ ਬਚਪਨ ਵਿੱਚ ਹੀ ਬੱਚਿਆਂ ਨੂੰ ਕੋਲਡ ਡਰਿੰਕ ਪਿਲਾ ਕੇ ਸ਼ੁਰੂ ਤੋਂ ਹੀ ਇਸ ਦੀ ਆਦਤ ਬਣਾਉਂਦੇ ਹਨ। ਛੋਟੀ ਉਮਰ ਵਿਚ ਵੀ ਐਨਰਜੀ ਡਰਿੰਕਸ ਲੈਣ ਦੀ ਆਦਤ ਘਾਤਕ ਸਾਬਤ ਹੋ ਸਕਦੀ ਹੈ ਕਿਉਂਕਿ ਇਨ੍ਹਾਂ ਵਿਚ ਮੌਜੂਦ ਸ਼ੂਗਰ ਅਤੇ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਕੋਲਡ ਡਰਿੰਕਸ ਅਤੇ ਐਨਰਜੀ ਡਰਿੰਕਸ ਵਰਗੀਆਂ ਚੀਜ਼ਾਂ ਨਾ ਦੇਣ। ਇਸ ਦੀ ਬਜਾਏ, ਤੁਸੀਂ ਮਿਲਕਸ਼ੇਕ, ਸਮੂਦੀ, ਨਿੰਬੂ ਪਾਣੀ, ਹਿਬਿਸਕਸ ਡਰਿੰਕ, ਬਲੂ ਫਲਾਵਰ ਡਰਿੰਕ, ਲੱਸੀ ਆਦਿ ਸਿਹਤਮੰਦ ਡਰਿੰਕਸ ਦੇ ਸਕਦੇ ਹੋ। ਐਨਰਜੀ ਡਰਿੰਕ ਫੈਂਸੀ ਡਰਿੰਕਸ ਹਨ ਜੋ ਕਿ ਬਿਨਾਂ ਕਿਸੇ ਫਾਇਦੇ ਦੇ ਹੁੰਦੇ ਹਨ। ਇਸ ਲਈ ਬੱਚੇ ਇਸ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਪਰ ਜੇਕਰ ਮਾਪੇ ਆਪਣੀ ਰਚਨਾਤਮਕਤਾ ਦੀ ਵਰਤੋਂ ਸਿਹਤਮੰਦ ਡਰਿੰਕ ਬਣਾਉਣ ਲਈ ਕਰਦੇ ਹਨ, ਤਾਂ ਬੱਚਿਆਂ ਨੂੰ ਇਸ ਨਾਲ ਫਾਇਦਾ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News