ਮੋਟਰਸਾਈਕਲ ਦੀ ਟੱਕਰ ਹੋਣ ’ਤੇ ਕੀਤੀ ਫਾਇਰਿੰਗ

Friday, May 02, 2025 - 10:52 AM (IST)

ਮੋਟਰਸਾਈਕਲ ਦੀ ਟੱਕਰ ਹੋਣ ’ਤੇ ਕੀਤੀ ਫਾਇਰਿੰਗ

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ) : ਇਕ ਨੌਜਵਾਨ ’ਤੇ ਫਾਇਰ ਕਰਨ ਦੇ ਦੋਸ਼ ’ਚ ਪੁਲਸ ਨੇ 2 ਮੁਲਜ਼ਮਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਘਟਨਾ ਪਿੰਡ ਮੀਹਾਂ ਸਿੰਘ ਵਾਲਾ ਦੀ ਹੈ। ਹਰਵਿੰਦਰ ਸਿੰਘ ਵਾਸੀ ਮੀਹਾਂ ਸਿੰਘ ਵਾਲਾ ਨੇ ਥਾਣਾ ਮੱਲਾਂਵਾਲਾ ਪੁਲਸ ਨੂੰ ਬਿਆਨ ਦੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਘਰ ਵੱਲ ਆ ਰਿਹ ਸੀ ਤਾਂ ਪਿੰਡ ਦੇ ਕੋਲ ਦੂਜੇ ਪਾਸਿਓਂ ਆ ਰਹੇ ਮੋਟਰਸਾਈਕਲ ਨਾਲ ਉਸ ਦੀ ਟੱਕਰ ਹੋ ਗਈ ਅਤੇ ਦੋਵੇਂ ਵਾਹਨ ਡਿੱਗ ਪਏ।

ਜਦ ਉਹ ਮੋਟਰਸਾਈਕਲ ਚੁੱਕ ਕੇ ਜਾਣ ਲੱਗਾ ਤਾਂ ਦੂਜੀ ਮੋਟਰਸਾਈਕਲ ’ਤੇ ਸਵਾਰ ਗੁਰਪ੍ਰੀਤ ਸਿੰਘ ਗੋਰਾ ਅਤੇ ਗੁਲਾਬ ਸਿਘ ਵਾਸੀ ਅਲੀਪੁਰ ਨੇ ਉਸ ਵੱਲ 2 ਹਵਾਈ ਫਾਇਰ ਕੀਤੇ। ਏ. ਐੱਸ. ਆਈ. ਮੇਜਰ ਸਿੰਘ ਦੇ ਅਨੁਸਾਰ ਦੋਹਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
 


author

Babita

Content Editor

Related News