ਪੰਜਾਬ ''ਚ ਸਿਹਤ ਵਿਭਾਗ ਵੱਲੋਂ ਮੈਡੀਕਲ ਅਫਸਰਾਂ ਨੂੰ ਸਖ਼ਤ ਹਦਾਇਤਾਂ ਜਾਰੀ, ਹੁਣ 24 ਘੰਟੇ ਕਰਨੀ ਪਵੇਗੀ ਡਿਊਟੀ
Friday, May 09, 2025 - 04:25 PM (IST)

ਬਾਬਾ ਬਕਾਲਾ ਸਾਹਿਬ(ਰਾਕੇਸ਼)- ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਜਿਥੇ ਵੱਖ-ਵੱਖ ਵਿਭਾਗਾਂ ਨੂੰ ਸੁਚੇਤ ਕੀਤਾ ਜਾ ਚੁੱਕਾ ਹੈ, ਉਥੇ ਨਾਲ ਹੀ ਸਿਹਤ ਵਿਭਾਗ ਪੰਜਾਬ ਵੱਲੋਂ ਵੀ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਸੂਬੇ ਭਰ ਦੇ ਸਾਰੇ ਹੀ ਸਿਵਲ ਸਰਜਨਾਂ, ਐੱਸ. ਐੱਮ. ਓਜ਼ ਅਤੇ ਮੈਡੀਕਲ ਅਫਸਰਾਂ ਨੂੰ 24 ਘੰਟੇ ਆਪਣੀ ਡਿਊਟੀ ’ਤੇ ਹਾਜ਼ਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ- ਤਣਾਅ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ ਤੋਂ ਵੱਡੀ ਖ਼ਬਰ, ਹੁਣ ਰੋਜ਼ ਹੋਵੇਗਾ Blackout
ਹੁਣ ਕੋਈ ਵੀ ਮੈਡੀਕਲ ਅਫਸਰ ਆਪਣੇ ਮੋਬਾਈਲ ਫੋਨ ਦਾ ਸਵਿੱਚ ਬੰਦ ਨਹੀਂ ਕਰ ਸਕੇਗਾ। ਅਜਿਹਾ ਦੇਸ਼ ਵਿਚ ਚੱਲ ਰਹੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਕੀਤਾ ਜਾ ਗਿਆ ਹੈ। ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਮੈਡੀਕਲ ਅਫਸਰ ਨੂੰ ਲੋੜ ਪੈਣ ’ਤੇ ਕਿਸੇ ਹੋਰ ਸਟੇਸ਼ਨ ’ਤੇ ਵੀ ਭੇਜਿਆ ਜਾ ਸਕਦਾ ਹੈ। ਹਸਪਤਾਲਾਂ ਵਿਚ ਐਮਰਜੈਂਸੀ ਵਿਭਾਗਾਂ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਜੰਗ ਦੀ ਸਥਿਤੀ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈ ਵੱਡੀ ਪਾਬੰਦੀ, ਵਿਆਹ-ਸ਼ਾਦੀਆਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8