ਅਖਰੋਟ-ਬਦਾਮ ਖਾਣ ਨਾਲ ਭਾਰ ਘਟਾਉਣਾ ਹੋਵੇਗਾ ਸੌਖਾ

Friday, Jul 12, 2019 - 11:12 AM (IST)

ਅਖਰੋਟ-ਬਦਾਮ ਖਾਣ ਨਾਲ ਭਾਰ ਘਟਾਉਣਾ ਹੋਵੇਗਾ ਸੌਖਾ

ਨਵੀਂ ਦਿੱਲੀ(ਇੰਟ.)- ਇਕ ਤਾਜ਼ਾ ਖੋਜ ਮੁਤਾਬਕ ਨਿਯਮਤ ਤੌਰ ’ਤੇ ਅਖਰੋਟ ਅਤੇ ਬਦਾਮ ਖਾਣ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ ਘੱਟ ਹੁੰਦਾ ਹੈ ਅਤੇ ਭਾਰ ਕਾਬੂ ਰੱਖਣ ’ਚ ਵੀ ਮਦਦ ਮਿਲਦੀ ਹੈ। ਸਾਰੇ ਜਾਣਦੇ ਹਨ ਕਿ ਅਖਰੋਟ ਅਤੇ ਬਦਾਮ ਸਿਹਤ ਲਈ ਚੰਗੇ ਹੁੰਦੇ ਹਨ ਪਰ ਇਨ੍ਹਾਂ ਨੂੰ ਲੋੜ ਤੋਂ ਜ਼ਿਆਦਾ ਨਹੀਂ ਖਾਣਾ ਚਾਹੀਦਾ। ਯੇਨਾ ਯੂਨੀਵਰਸਿਟੀ ਦੇ ਪ੍ਰੋਫੈਸਰ ਮਿਸਾਜ਼ਿਲ ਗਲਾਈ ਦੱਸਦੇ ਹਨ ਕਿ ਇਸ ਨਾਲ ਬਲੱਡ ਸ਼ੂਗਰ ਅਤੇ ਲਿਪਿਡ ਮੈਟਾਬੋਲੀਜ਼ਮ ਦੇ ਪੈਰਾਮੀਟਰ ’ਤੇ ਅਸਰ ਹੁੰਦਾ ਹੈ, ਜਿਸ ਨਾਲ ਟਾਈਪ ਟੂ ਡਾਇਬਟੀਜ਼ ਤੋਂ ਇਲਾਵਾ ਦਿਲ ਦੀਆਂ ਬੀਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਜੋਖਮ ਘੱਟ ਹੁੰਦਾ ਹੈ। ਪ੍ਰੋ. ਗਲਾਈ ਦੇ ਮੁਤਾਬਕ ਬਦਾਮ ਸਾਡਾ ਜੀਵਨ ਲੰਬਾ ਕਰਦਾ ਹੈ।

ਬੈਡ ਕੋਲੇਸਟ੍ਰੋਲ ’ਚ ਆਉਂਦੀ ਹੈ ਕਮੀ

ਮਿਊਨਿਖ ਮੈਡੀਕਲ ਕਾਲਜ ’ਚ ਅਖਰੋਟ ’ਤੇ ਖੋਜ ਕੀਤੀ ਗਈ। ਖੋਜ ’ਚ ਭਾਗ ਲੈਣ ਵਾਲੇ ਇਕ ਵਿਅਕਤੀ ਹਨ ਡੀਟਰ ਗੈਰਸ਼ਵਿਤਸ। ਅੱਠ ਹਫਤਿਆਂ ਤੱਕ ਉਨ੍ਹਾਂ ਨੇ ਹਰ ਦਿਨ ਇਕ ਮੁੱਠੀ ਯਾਨੀ 43 ਗ੍ਰਾਮ ਅਖਰੋਟ ਖਾਧੇ। ਉਸਦੇ ਬਾਅਦ ਅਧਿਐਨ ਲਈ 8 ਹਫਤੇ ਤੱਕ ਕੋਈ ਅਖਰੋਟ ਨਹੀਂ ਖਾਧਾ। ਉਨ੍ਹਾਂ ਕਿਹਾ ਕਿ ਹਰ ਦਿਨ ਬਰਾਬਰ ਕੈਲਰੀ ਦਾ ਸੇਵਨ ਕੀਤਾ। ਅਖਰੋਟ ਦਾ ਸਭ ਤੋਂ ਮਹੱਤਵਪੂਰਨ ਅਸਰ ਖੂਨ ’ਚ ਮੌਜੂਦ ਫੈਟ ’ਤੇ ਸੀ। ਖਰਾਬ ਕੋਲੇਸਟ੍ਰੋਲ ਸਮਝੇ ਜਾਣ ਵਾਲੇ ਐੱਲ. ਡੀ. ਐੱਲ. ’ਚ ਅਖਰੋਟ ਕਾਰਨ 7 ਫੀਸਦੀ ਦੀ ਕਮੀ ਆਈ।

ਦਿਲ ਦਾ ਦੌਰੇ ਦਾ ਖਤਰਾ ਘੱਟ

ਮਿਊਨਿਖ ਮੈਡੀਕਲ ਕਾਲਜ ਦੇ ਪ੍ਰੋਫੈਸਰ ਪਾਰ ਹੋਫਰਲ ਦਾ ਕਹਿਣਾ ਹੈ ਕਿ ਸ਼ਾਇਦ ਇਹੋ ਸੰਭਵ ਕਾਰਨ ਹੈ ਕਿ ਨਿਯਮਤ ਰੂਪ ਨਾਲ ਅਖਰੋਟ ਖਾਣ ਵਾਲੇ ਮਰੀਜ਼ਾਂ ਨੂੰ ਦਿਲ ਦਾ ਦੌਰਾ ਘੱਟ ਪੈਂਦਾ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਐੱਚ. ਡੀ. ਐੱਲ. ਕੋਲੇਸਟ੍ਰੋਲ ਦਿਲ ਦੀਆਂ ਬੀਮਾਰੀਆਂ ’ਚ ਅਤਿਅੰਤ ਅਹਿਮ ਭੂਮਿਕਾ ਨਿਭਾਉਂਦਾ ਹੈ।


author

manju bala

Content Editor

Related News