ਗਰਮੀਆਂ ''ਚ ਸਿਹਤ ਠੀਕ ਰੱਖਣ ਲਈ ਪੁਦੀਨਾ ਖਾਓ
Sunday, Mar 26, 2017 - 10:34 AM (IST)
ਨਵੀਂ ਦਿੱਲੀ— ਹਲਕੀ-ਹਲਕੀ ਖੁਸ਼ਬੂ ਵਾਲਾ ਪੁਦੀਨੇ ''ਚ ਦਵਾਈ ਵਾਲੇ ਗੁਣ ਹੁੰਦੇ ਹਨ। ਇਸ ''ਚ ਵਿਟਾਮਿਨ ਏ ਹੁੰਦਾ ਹੈ, ਜੋ ਸਰੀਰ ਲਈ ਚੰਗਾ ਹੁੰਦਾ ਹੈ। ਇਹ ਸਾਨੂੰ ਬੀਮਾਰੀਆਂ ਤੋਂ ਬਚਾਉਣ ਦੇ ਨਾਲ-ਨਾਲ ਸਾਡੇ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ''ਚ ਵੀ ਮਦਦ ਕਰਦਾ ਹੈ। ਤੁਸੀਂ ਇਸ ਨੂੰ ਘਰ ''ਚ ਪੌਦੇ ਵਜੋਂ ਲਗਾ ਸਕਦੇ ਹੋ। ਗਰਮੀਆਂ ''ਚ ਇਸ ਨੂੰ ਖਾਣਾ ਬਹੁਤ ਲਾਭਕਾਰੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਲਾਭਾਂ ਬਾਰੇ ਦੱਸਣ ਜਾ ਰਹੇ ਹਾਂ।
1. ਪੁਦੀਨੇ ਦੀਆਂ ਪੱਤੀਆਂ ਨੂੰ ਪੀਸ ਕੇ ਇਸ ਦੇ ਲੇਪ ਨੂੰ ਮੱਥੇ ''ਤੇ ਲਗਾਉਣ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ।
2. ਪੇਟ ''ਚ ਗੈਸ ਬਨਣ ''ਤੇ ਪੁਦੀਨਾ, ਤੁਲਸੀ ਅਤੇ ਕਾਲੀ ਮਿਰਚ ਦਾ ਕਾੜ੍ਹਾ ਬਣਾ ਕੇ ਪੀਓ।
3. ਇਸ ਦੀਆਂ ਪੱਤੀਆਂ ਦੇ ਚੂਰਨ ਨੂੰ ਮਿਸ਼ਰੀ ਦੇ ਨਾਲ ਖਾਣ ਨਾਲ ਪੇਟ ਦਰਦ ਤੋਂ ਰਾਹਤ ਮਿਲਦੀ ਹੈ।
4. ਪੁਦੀਨੇ ਦਾ ਤਾਜਾ ਰਸ ਪੀਣ ਨਾਲ ਸਰਦੀ ਅਤੇ ਖੰਘ ਤੋਂ ਆਰਾਮ ਮਿਲਦਾ ਹੈ।
5. ਬੁਖਾਰ ਹੋ ਜਾਣ ''ਤੇ ਪੁਦੀਨੇ ਅਤੇ ਤੁਲਸੀ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਪੀਓ। ਬੁਖਾਰ ਜ਼ਲਦੀ ਉੱਤਰ ਜਾਵੇਗਾ।
6. ਸਰੀਰ ਦੇ ਕਿਸੇ ਹੀ ਹਿੱਸੇ ''ਚ ਖਾਰਸ਼ ਹੋਣ ''ਤੇ ਇਸ ਦੀਆਂ ਪੱਤੀਆਂ ਨੂੰ ਪੀਸ ਕੇ ਲੇਪ ਲਗਾਉਣ ਨਾਲ ਆਰਾਮ ਮਿਲਦਾ ਹੈ।
7. ਹਿਚਕੀ ਆਉਣ ''ਤੇ ਪੁਦੀਨਾ ਖਾਣ ਨਾਲ ਆਰਾਮ ਮਿਲਦਾ ਹੈ।
8. ਗਰਮੀਆਂ ''ਚ ਲੂ ਤੋਂ ਬਚਣ ਲਈ ਇਸ ਨੂੰ ਖਾਂਦੇ ਰਹਿਣਾ ਚਾਹੀਦਾ ਹੈ।
9. ਜੇ ਸਰੀਰ ਦੇ ਕਿਸੇ ਹਿੱਸੇ ''ਤੇ ਸੱਟ ਲੱਗ ਜਾਏ ਤਾਂ ਸੱਟ ਲੱਗੇ ਹਿੱਸੇ ''ਤੇ ਪੁਦੀਨੇ ਦਾ ਪੇਸਟ ਬਣਾ ਕੇ ਲਗਾਓ। ਜ਼ਖਮ ਜ਼ਲਦੀ ਠੀਕ ਹੋ ਜਾਏਗਾ।
10. ਇਸ ਦੇ ਲੇਪ ਨੂੰ ਚਿਹਰੇ ''ਤੇ ਲਗਾਉਣ ਨਾਲ ਚਿਹਰੇ ਦੀਆਂ ਛਾਈਆਂ ਅਤੇ ਦਾਗ-ਧੱਬੇ ਘੱਟ ਜਾਂਦੇ ਹਨ।
11. ਜੇ ਛੋਟੇ ਬੱਚੇ ਨੂੰ ਦਸਤ ਲੱਗ ਜਾਣ ਤਾਂ ਉਸ ਨੂੰ ਪੁਦੀਨੇ ਦੇ ਪੱਤੇ ਦੁੱਧ ''ਚ ਉਬਾਲ ਕੇ ਦਿਨ ''ਚ ਦੋ ਜਾਂ ਤਿੰਨ ਵਾਰੀ ਦੋ ਚਮਚ ਦੇਣ ਨਾਲ ਆਰਾਮ ਮਿਲੇਗਾ।
12. ਇਸ ਦੀ ਚਟਨੀ ਪੇਟ ਦੇ ਹਰ ਤਰ੍ਹਾਂ ਦੇ ਦਰਦ ਨੂੰ ਠੀਕ ਕਰਦੀ ਹੈ।
