ਬਿਨਾਂ ਰਿਕਾਰਡ ਵਿਕ ਰਹੀਆਂ ਸਨ ਪ੍ਰੈਗਾਬਾਲਿਨ ਤੇ ਅਲਪਰਾਜ਼ੋਲਮ ਦੀਆਂ ਗੋਲੀਆਂ, ਸਿਹਤ ਵਿਭਾਗ ਨੇ ਮਾਰਿਆ ਛਾਪਾ

Thursday, Apr 09, 2026 - 03:44 AM (IST)

ਬਿਨਾਂ ਰਿਕਾਰਡ ਵਿਕ ਰਹੀਆਂ ਸਨ ਪ੍ਰੈਗਾਬਾਲਿਨ ਤੇ ਅਲਪਰਾਜ਼ੋਲਮ ਦੀਆਂ ਗੋਲੀਆਂ, ਸਿਹਤ ਵਿਭਾਗ ਨੇ ਮਾਰਿਆ ਛਾਪਾ

ਲੁਧਿਆਣਾ (ਸਹਿਗਲ) : ਸਿਹਤ ਵਿਭਾਗ ਦੇ ਡਰੱਗ ਕੰਟਰੋਲ ਵਿਭਾਗ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਚ ਕਨੇਜਾ ਖੇਤਰ ’ਚ ਸਥਿਤ ਇਕ ਮੈਡੀਕਲ ਸਟੋਰ ’ਤੇ ਚੈਕਿੰਗ ਕੀਤੀ। ਇਹ ਕਾਰਵਾਈ ਡਰੱਗਜ਼ ਕੰਟਰੋਲ ਅਫ਼ਸਰ ਲੁਧਿਆਣਾ-3 ਵੱਲੋਂ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਤੇ ਇਸ ਦੇ ਅਧੀਨ ਬਣਾਏ ਗਏ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ।

ਇਹ ਵੀ ਪੜ੍ਹੋ : ਮਨੀ ਐਕਸਚੇਂਜਰ ਦੀ ਮਹਿਲਾ ਕੈਸ਼ੀਅਰ 20 ਲੱਖ ਰੁਪਏ ਦੀ ਚੋਰੀ ਕਰ ਕੇ ਹੋਈ ਫ਼ਰਾਰ

ਚੈਕਿੰਗ ਦੌਰਾਨ ਫਰਮ ’ਚ ਪ੍ਰੈਗਾਬਾਲਿਨ ਅਤੇ ਅਲਪਰਾਜ਼ੋਲਮ ਸਾਲਟ ਵਾਲੀਆਂ 9 ਕਿਸਮਾਂ ਦੀਆਂ ਐਲੋਪੈਥਿਕ ਦਵਾਈਆਂ ਸਟਾਕ ’ਚ ਪਾਈਆਂ ਗਈਆਂ। ਹਾਲਾਂਕਿ ਫਰਮ ਵੱਲੋਂ ਇਨ੍ਹਾਂ ਦਵਾਈਆਂ ਦੇ ਜ਼ਰੂਰੀ ਖਰੀਦ ਰਿਕਾਰਡ ਪੇਸ਼ ਨਹੀਂ ਕੀਤੇ ਗਏ, ਜੋ ਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੇ ਤਹਿਤ ਲਾਜ਼ਮੀ ਹਨ। ਇਸ ਉਲੰਘਣਾ ਨੂੰ ਦੇਖਦੇ ਹੋਏ ਲਗਭਗ 47,640 ਰੁਪਏ ਦੀ ਕੀਮਤ ਦੀਆਂ ਦਵਾਈਆਂ ਨੂੰ ਮੌਕੇ ’ਤੇ ਹੀ ਜ਼ਬਤ ਕਰ ਲਿਆ ਗਿਆ। ਡਰੱਗਜ਼ ਕੰਟਰੋਲ ਅਫ਼ਸਰ, ਲੁਧਿਆਣਾ-3 ਨਵਦੀਪ ਸੰਧੂ ਨੇ ਦੱਸਿਆ ਕਿ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ ਅਤੇ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News