PGI ਜਾਣ ਵਾਲੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਪੁਰਾਣੇ ਕਮਰ ਦਰਦ ਲਈ ਹੁਣ ਸਿਰਫ 1500 ਰੁਪਏ ''ਚ...

Tuesday, Apr 14, 2026 - 01:45 PM (IST)

PGI ਜਾਣ ਵਾਲੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਪੁਰਾਣੇ ਕਮਰ ਦਰਦ ਲਈ ਹੁਣ ਸਿਰਫ 1500 ਰੁਪਏ ''ਚ...

ਚੰਡੀਗੜ੍ਹ (ਸ਼ੀਨਾ) : ਕਮਰ, ਰੀੜ੍ਹ ਦੀ ਹੱਡੀ, ਅੱਡੀਆਂ, ਟੇਲਬੋਨ ਅਤੇ ਜੋੜਾਂ ਦੇ ਪੁਰਾਣੇ ਦਰਦ ਨਾਲ ਜੂਝ ਰਹੇ ਮਰੀਜ਼ਾਂ ਲਈ ਪੀ. ਜੀ. ਆਈ. ਨੇ ਅਜਿਹੀ ਤਕਨੀਕ ਸ਼ੁਰੂ ਕੀਤੀ ਹੈ, ਜਿਸ ਨੂੰ ਡਾਕਟਰ ਦੁਨੀਆਂ 'ਚ (ਫਸਟ ਇਨ ਦਿ ਵਰਲਡ) ਪ੍ਰੀਸੀਜ਼ਨ ਪੇਨ ਥੈਰੇਪੀ ਦੱਸ ਰਹੇ ਹਨ। ਪੀ. ਜੀ. ਆਈ. ਦੇ ਨਿਊਕਲੀਅਰ ਮੈਡੀਸਨ ਵਿਭਾਗ ਨੇ ਆਰਥੋਪੈਡਿਕਸ ਵਿਭਾਗ ਨਾਲ ਮਿਲ ਕੇ ਫਲੋਰੀਨ 18 ਸੋਡੀਅਮ ਫਲੋਰਾਈਡ (18ਐੱਫ ਐੱਨ.ਏ.ਐੱਫ.) ਪੀ. ਈ. ਟੀ. ਸੀ. ਟੀ. ਗਾਈਡਡ ਸਟੀਰੌਇਡ ਇੰਜੈਕਸ਼ਨ ਤਕਨੀਕ ਸ਼ੁਰੂ ਕੀਤੀ ਹੈ, ਜਿਸ 'ਚ ਦਰਦ ਦੀ ਅਸਲ ਜਗ੍ਹਾ ਦੀ ਸਟੀਕ ਪਛਾਣ ਕਰਕੇ ਉਸ ਪੁਆਇੰਟ 'ਤੇ ਟੀਕਾ ਲਗਾਇਆ ਜਾਂਦਾ ਹੈ। ਇਸ ਦਾ ਵੱਡਾ ਫ਼ਾਇਦਾ ਇਹ ਕਿ ਮਰੀਜ਼ ਨੂੰ ਵਾਰ-ਵਾਰ ਦਵਾਈ, ਟ੍ਰਾਇਲ ਟੀਕੇ ਜਾਂ ਬੇਅਸਰ ਇਲਾਜ ਇਲਾਜ ਨਾਲ ਲੰਘਣਾ ਨਹੀਂ ਪੈਂਦਾ ਹੈ। ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਇਸ ਤਕਨੀਕ ਨੂੰ ਮਰੀਜ਼ ਕੇਂਦਰਿਤ ਵੱਡੀ ਉਪਲੱਬਧੀ ਦੱਸਦੇ ਹੋਏ ਕਿਹਾ ਕਿ ਇਹ ਤਕਨੀਕ ਕ੍ਰੌਨਿਕ ਮਸਕਿਊ ਲੋਸਕੇਲੇਟਲ ਪੇਨ ਮੈਨੇਜਮੈਂਟ 'ਚ ਵਿਸ਼ਵ ਪੱਧਰ 'ਤੇ ਬਦਲਾਅ ਲਿਆ ਸਕਦੀ ਹੈ।

ਉੱਨਤ ਤਕਨਾਲੋਜੀ ਹੋਣ ਦੇ ਨਾਲ-ਨਾਲ, ਹੀ ਇਸ ਨੂੰ ਸਸਤਾ ਅਤੇ ਆਮ ਮਰੀਜ਼ ਦੀ ਪਹੁੰਚ 'ਚ ਰੱਖਿਆ ਗਿਆ ਹੈ। ਡਾਕਟਰਾਂ ਦੇ ਅਨੁਸਾਰ ਪੁਰਾਣੇ ਕਮਰ ਅਤੇ ਜੋੜਾਂ ਦੇ ਦਰਦ 'ਚ ਸਭ ਤੋਂ ਵੱਡੀ ਦਿੱਕਤ ਇਹ ਹੁੰਦੀ ਹੈ ਕਿ ਮਰੀਜ਼ ਜਿੱਥੇ ਦਰਦ ਮਹਿਸੂਸ ਕਰਦਾ ਹੈ, ਅਸਲੀ ਸਮੱਸਿਆ ਕਈ ਵਾਰ ਉੱਥੇ ਨਹੀਂ ਹੁੰਦੀ। ਐਕਸ ਰੇਅ, ਸੀ. ਟੀ. ਅਲਟ੍ਰਾਸਾਊਂਡ ਅਤੇ ਐੱਮ. ਆਰ. ਆਈ. ਹੱਡੀ ਜਾ ਜੋੜ ਦੀ ਬਨਾਵਟ ਤਾਂ ਦਿਖਾਉਂਦੇ ਹਨ ਪਰ ਹਮੇਸ਼ਾ ਇਹ ਨਹੀਂ ਦੱਸ ਪਾਉਂਦੇ ਕਿ ਦਰਦ ਪੈਦਾ ਕਰਨ ਵਾਲਾ ਐਕਟਿਵ ਹਿੱਸਾ ਕਿਹੜਾ ਹੈ। ਇਹੀ, ਐੱਨ. ਏ. ਐੱਫ. ਪੀ. ਈ. ਟੀ. ਸੀ. ਟੀ. ਫ਼ਰਕ ਪੈਦਾ ਕਰਦਾ ਹੈ। ਇਸ ਫੰਕਸ਼ਨਲ ਇਮੇਜਿੰਗ ਤਕਨੀਕ 'ਚ ਉਸ ਹਿੱਸੇ ਨੂੰ ਹਾਈਲਾਈਟ ਕਰਦੀ ਹੈ, ਜਿੱਥੇ ਹੱਡੀ ਜਾਂ ਜੋੜ 'ਚ ਮੈਟਾਬੋਲਿਕ ਗਤੀਵਿਧੀ ਵਧੀ ਹੋਈ ਹੈ। ਭਾਵ ਡਾਕਟਰ ਸਿੱਧੇ ਉਸ ਜੋੜ, ਫੈਸਟ ਜਾਂ ਸੈਕਰੋਇਲੀਆਕ ਪੁਆਇੰਟ ਨੂੰ ਪਛਾਣ ਲੈਂਦੇ ਹਨ ਜੋ ਅਸਲੀ ਦਰਦ ਦਾ ਕਾਰਨ ਹੈ।
ਮਰੀਜ਼ਾਂ ਨੂੰ ਇਸ ਤਰ੍ਹਾਂ ਮਿਲੇਗਾ ਫਾਇਦਾ
ਇਕ ਵਾਰ ਦਰਦ ਦੀ ਸਹੀ ਜਗ੍ਹਾ ਮਿਲ ਜਾਣ ਤੋਂ ਬਾਅਦ ਡਾਕਟਰ ਰੀਅਲ ਟਾਈਮ ਪੈਟ ਸੀ. ਟੀ. ਗਾਈਡੈਂਸ ਅਤੋ ਰੋਬੋਟਿਕ ਸਹਾਇਤਾ ਨਾਲ ਉਸੇ ਪੁਆਇੰਟ ’ਤੇ ਸਟੀਰਾਇਡ ਟੀਕਾ ਲਗਾਉਂਦੇ ਹਨ। ਇਸ ਨਾਲ ਟੀਕਾ ਬਿਲਕੁਲ ਸਹੀ ਜਗ੍ਹਾ ਪਹੁੰਚਦਾ ਹੈ ਅਤੇ ਦੂਜੇ ਹਿੱਸਿਆ 'ਚ ਦਵਾਈ ਨਹੀਂ ਜਾਂਦੀ। ਪੀ. ਜੀ. ਆਈ. ਦੇ ਅੰਕੜਿਆਂ ਅਨੁਸਾਰ ਇਸ ਤਕਨੀਕ ਨਾਲ ਇਲਾਜ ਕਰਵਾਉਣ ਵਾਲੇ ਕਰੀਬ 84 ਫੀਸਦੀ ਮਰੀਜ਼ਾਂ ਨੂੰ 3 ਮਹੀਨੇ 'ਚ 50 ਫ਼ੀਸਦੀ ਜਾਂ ਉਸ ਤੋਂ ਜ਼ਿਆਦਾ ਦਰਦ ਤੋਂ ਰਾਹਤ ਮਿਲੀ ਹੈ। ਸਿਰਫ਼ ਦਰਦ ਹੀ ਨਹੀਂ, ਮਰੀਜ਼ਾਂ ਦੀ ਚੱਲਣ-ਫਿਰਨ ਦੀ ਸਮਰੱਥਾ, ਬੈਠਣ-ਉੱਠਣ ਵਿਚ ਆਸਾਨੀ ਅਤੇ ਰੋਜ਼ਾਨਾ ਦੇ ਕੰਮ ਕਰਨ ਦੀ ਸਮਰੱਥਾ ਵਿਚ ਵੀ ਸਾਫ਼ ਤੌਰ ’ਤੇ ਸੁਧਾਰ ਦਰਜ ਹੋਇਆ।
ਗਰੀਬ ਮਰੀਜ਼ਾਂ ਲਈ ਸਭ ਤੋਂ ਵੱਡੀ ਰਾਹਤ, ਘੱਟ ਖ਼ਰਚ
ਇਸ ਤਕਨੀਕ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦਾ ਘੱਟ ਖ਼ਰਚ ਹੈ। ਇਸ ਪ੍ਰਕਿਰਿਆ ਦੇ ਇਲਾਜ ਦੀ ਫ਼ੀਸ ਕਰੀਬ 1000 ਰੁਪਏ ਹੈ ਅਤੇ ਬਾਕੀ ਜ਼ਰੂਰੀ ਚੀਜ਼ਾਂ 500 ਰੁਪਏ ਦੇ ਆਸ-ਪਾਸ ਆਉਂਦੀਆਂ ਹਨ। ਭਾਵ ਕਰੀਬ 1500 ਰੁਪਏ 'ਚ ਮਰੀਜ਼ ਨੂੰ ਐਡਵਾਂਸ ਪ੍ਰਿਸੀਜ਼ਨ ਇਲਾਜ ਮਿਲ ਰਿਹਾ ਹੈ, ਜੋ ਨਿੱਜੀ ਹਸਪਤਾਲਾਂ ਦੇ ਮੁਕਾਬਲੇ ਕਾਫੀ ਸਸਤਾ ਹੈ। ਇਸ ਤਕਨੀਕ ਦੇ ਮਿਲਣ ਤੋਂ ਬਾਅਦ ਹੁਣ ਮਰੀਜ਼ਾ ਦੀ ਵੇਟਿੰਗ ਘੱਟ ਹੋਈ ਅਤੇ ਪੀ. ਜੀ. ਆਈ. ਵਿਚ ਇਕ ਤੋਂ 2 ਹਫ਼ਤੇ ਦੇ ਅੰਦਰ ਅਪੁਆਇੰਟਮੈਂਟ ਵੀ ਮਿਲ ਰਹੀ ਹੈ।


author

Babita

Content Editor

Related News