ਰੋਜ਼ਾਨਾ ਇਕ ਸੇਬ ਖਾਓ ਅਤੇ ਡਾਕਟਰ ਦੂਰ ਭਜਾਓ
Sunday, Jan 03, 2016 - 09:50 AM (IST)
ਤੁਸੀਂ ਬਚਪਨ ਤੋਂ ਹੀ ਵੱਡਿਆਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਰੋਜ਼ ਇਕ ਸੇਬ ਖਾਣ ਨਾਲ ਸਿਹਤ ਠੀਕ ਰਹਿੰਦੀ ਹੈ ਅਤੇ ਬੀਮਾਰੀਆਂ ਦਰ ਹੁੰਦੀਆਂ ਹਨ ਪਰ ਕੀ ਤੁਸੀਂ ਇਸ ਗੱਲ ''ਤੇ ਯਕੀਨ ਕਰਦੇ ਹੋ ਕਿ ਸੱਚੀ ਰੋਜ਼ਾਨਾ ਇਕ ਸੇਬ ਖਾਣ ਨਾਲ ਸਾਡੇ ਸਰੀਰ ਨੂੰ ਫਾਇਦਾ ਹੁੰਦਾ ਹੈ। ਰੋਜ਼ ਇਕ ਸੇਬ ਖਾਣ ਨਾਲ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ, ਕਿਉਂਕਿ ਇਹ ਸਿਰਫ ਇਕ ਫਲ ਹੀ ਨਹੀਂ ਸਗੋਂ ਦਵਾਈ ਵੀ ਹੈ।
ਇਸ ''ਚ ਪੂਰੀ ਮਾਤਰਾ ''ਚ ਐਂਟੀ-ਆਕਸੀਡੈਂਟ ਅਤੇ ਬੀਮਾਰੀਆਂ ਨਾਲ ਲੜਨ ਵਾਲੇ ਤੱਤ ਪਾਏ ਜਾਂਦੇ ਹਨ। ਸੇਬ ''ਚ ਕੁਝ ਅਜਿਹੇ ਹੀ ਤੱਤ ਪਾਏ ਜਾਂਦੇ ਹਨ, ਜੋ ਸਰੀਰ ''ਚ ਨਵੀਂਆਂ ਕੋਸ਼ਿਕਾਵਾਂ ਨੂੰ ਬਣਾਉਂਦੇ ਹਨ। ਇਸ ''ਚ ਪੈਕਟਿਨ ਵਰਗੇ ਫਾਇਦੇਮੰਦ ਫਾਈਬਰਸ ਪਾਏ ਜਾਂਦੇ ਹਨ, ਜਿਸ ਨਾਲ ਕੈਂਸਰ, ਹਾਈਪਰਟੈਨਸ਼ਨ, ਸ਼ੂਗਰ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।ਜਾਣੋ ਸੇਬ ਖਾਣ ਨਾਲ 9 ਅਜਿਹੇ ਫਾਇਦੇ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ।
1. ਰੋਜ਼ ਸੇਬ ਖਾਣ ਨਾਲ ਦੰਦਾਂ ਤੋਂ ਪੀਲਾਪਣ ਦੂਰ ਹੁੰਦਾ ਹੈ।
2. ਦਿਮਾਗ ''ਤੇ ਪੈਣ ਵਾਲੇ ਪ੍ਰਭਾਵ ਨੂੰ ਦੂਰ ਕਰਨ ਲਈ ਵੀ ਸੇਬ ਬਹੁਤ ਮਦਦਗਾਰ ਹੈ।
3. ਸੇਬ ''ਚ ਭਰਪੂਰ ਮਾਤਰਾ ''ਚ ਡਾਈਟ੍ਰੀ ਫਾਈਬਰਸ ਪਾਏ ਜਾਂਦੇ ਹਨ, ਜੋ ਪਾਚਨ ਕ੍ਰਿਆ ਨੂੰ ਸਹੀ ਰੱਖਣ ''ਚ ਮਦਦ ਕਰਦੇ ਹਨ।
4. ਸੇਬ ''ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦੇ ਹਨ।
5. ਡਾਇਬਟੀਜ਼ ਦੇ ਮਰੀਜ਼ਾਂ ਨੂੰ ਵੀ ਨਿਯਮਿਤ ਰੂਪ ਨਾਲ ਸੇਬ ਦੇ ਸੇਵਨ ਕਰਨਾ ਚਾਹੀਦਾ।
6. ਸੇਬ ਦਾ ਸੇਵਨ ਕਰਨਾ ਦਿਲ ਲਈ ਬਹੁਤ ਚੰਗਾ ਹੁੰਦਾ ਹੈ।
7. ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ''ਚ ਵੀ ਸੇਬ ਕਾਫੀ ਫਾਇਦੇਮੰਦ ਹੈ।
8. ਜੇਕਰ ਤੁਸੀਂ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਸੇਬ ਖਾਣਾ ਇਕ ਬਿਹਤਰ ਬਦਲ ਹੈ।
9. ਸਰੀਰ ਦੇ ਅੰਦਰ ਮੌਜੂਦ ਕਈ ਜ਼ਹਿਰੀਲੇ ਪਦਾਰਥ ਬਾਹਰ ਨਿਕਲਣ ''ਚ ਵੀ ਸੇਬ ਦਾ ਨਿਯਮਿਤ ਇਸਤੇਮਾਲ ਫਾਇਦੇਮੰਦ ਹੈ।
