Health Tips : ਇਨ੍ਹਾਂ ਕਾਰਨਾਂ ਕਰ ਕੇ ਤੁਹਾਡੇ ਮੂੰਹ ’ਚੋਂ ਆ ਸਕਦੀ ਹੈ ਬਦਬੂ, ਇੰਝ ਪਾਓ ਰਾਹਤ

Friday, Aug 16, 2024 - 01:33 PM (IST)

Health Tips : ਇਨ੍ਹਾਂ ਕਾਰਨਾਂ ਕਰ ਕੇ ਤੁਹਾਡੇ ਮੂੰਹ ’ਚੋਂ ਆ ਸਕਦੀ ਹੈ ਬਦਬੂ, ਇੰਝ ਪਾਓ ਰਾਹਤ

ਜਲੰਧਰ- ਮੂੰਹ ਦੀ ਬਦਬੂ ਜਿਸ ਨੂੰ ਮੈਡੀਕਲੀ ਤੌਰ ’ਥੇ ਹੈਲੀਟੋਸਿਸ ਕਿਹਾ ਜਾਂਦਾ ਹੈ, ਇਕ ਆਮ ਸਮੱਸਿਆ ਹੈ ਜੋ ਕਈ ਕਾਰਨਾਂ ਕਾਰਨ ਹੋ ਸਕਦੀ ਹੈ ਪਰ ਇਸ ਨੂੰ ਸਹੀ ਇਲਾਜ ਅਤੇ ਦੇਖਭਾਲ ਨਾਲ ਕੰਟ੍ਰੋਲ ਕੀਤਾ ਜਾ ਸਕਦਾ ਹੈ। ਰੈਗੂਲਰ ਤੌਰ ’ਤੇ ਮੂੰਹ ਦੀ ਸਫਾਈ ਬਣਾਈ ਰੱਖਣਾ, ਸਹੀ ਖੁਰਾਕੀ ਪਦਾਰਥਾਂ ਦੀ ਵਰਤੋ ਅਤੇ ਸਿਹਤ ਸਮੱਸਿਆਵਾਂ ਦਾ ਸਮੇਂ ’ਤੇ ਇਲਾਜ ਕਰਾਉਣਾ ਇਸ ਲਈ ਮਹੱਤਵਪੂਰਨ ਹਨ।

ਮੂੰਹ ਦੀ ਬਦਬੂ ਦੇ ਕਾਰਨ

ਖਰਾਬ ਮੂੰਹ ਦੀ ਸਫਾਈ
ਦੰਦਾਂ ਅਤੇ ਜੀਭ ਦੀ ਸਫਾਈ ਨਾ ਕਰਨ ਨਾਲ ਬੈਕਟੀਰੀਆ ਪੈਦਾ ਹੋ ਸਕਦੇ ਹਨ ਜੋ ਬਦਬੂ ਦਾ ਕਾਰਨ ਬਣਦੇ ਹਨ।

ਖੁਰਾਕੀ ਪਦਾਰਥ
ਪਿਆਜ਼, ਲੱਸਣ ਅਤੇ ਮਸਾਲੇਦਾਰ ਭੋਜਨ ਖਆਣ ਨਾਲ ਮੂੰਹ ’ਚੋਂ ਬਦਬੂ ਆ ਸਕਦੀ ਹੈ। 

ਖੁਸ਼ਕ ਮੂੰਹ
ਲਾਰ ਦੀ ਕਮੀ ਕਾਰਨ ਮੂੰਹ ’ਚ ਬੈਕਟੀਰੀਆ ਪੈਦਾ ਹੋ ਸਕਦੇ ਹਨ ਜੋ ਬਦਬੂ ਪੈਦਾ ਕਰਦੇ ਹਨ। ਖੁਸ਼ ਮੂੰਹ ਦਵਾਈਆਂ, ਸਿਗਰਟਨੋਸ਼ੀ ਜਾਂ ਕਿਸੇ ਮੈਡੀਕਲਸ ਸਥਿਤੀ ਕਾਰਨ ਹੋ ਸਕਦਾ ਹੈ।

ਤੰਬਾਕੂ ਅਤੇ ਸਿਗਰਟਨੋਸ਼ੀ
ਤੰਬਾਕੂ ਉਤਪਾਦਾਂ ਤੇ ਸਿਗਰਨੋਸ਼ੀ ਕਾਰਨ ਮੂੰਹ ’ਚੋਂ ਬਦਬੂ ਆ ਸਕਦੀ ਹੈ ਅਤੇ ਮੂੰਹ ਦੀ ਸਫਾਈ  ਖਰਾਬ ਹੋ ਸਕਦੀ ਹੈ।

ਸਿਹਤ ਸਬੰਧੀ ਸਮੱਸਿਆਵਾਂ
ਸਾਇਨਸ ਇਨਫੈਕਸ਼ਨ, ਗਲੇ ’ਚ ਇਨਫੈਕਸ਼ਨ, ਫੇਫੜਿਆਂ ’ਚ ਇਨਫੈਕਸ਼ਨ, ਗੁਰਦੇ ਦੀ ਸਮੱਸਿਆ ਜਾਂ ਸ਼ੂਗਰ  ਵਰਗੀਆਂ ਹਾਲਤਾਂ ਕਾਰਨ ਪੈਦਾ ਹੋ ਸਕਦੀਆਂ ਹਨ।

ਡੈਂਟਲ ਸਮੱਸਿਆਵਾਂ
ਦੰਦਾਂ ’ਚ ਸਾੜ, ਮਸੂੜਿਆਂ ਦੀ ਬਿਮਾਰੀ ਜਾਂ ਫਸੇ ਹੋਏ ਖੁਰਾਕੀ ਕਣ ਬਦਬੂ ਪੈਦਾ ਕਰ ਸਕਦੇ ਹਨ। 

ਮੂੰਹ ਦੀ ਬਦਬੂ ਦਾ ਇਲਾਜ :

. ਦਿਨ ਵਿਚ ਘੱਟੋ-ਘੱਟ ਦੋ ਵਾਰ ਦੰਦਾਂ ਨੂੰ ਬੁਰਸ਼ ਕਰੋ ਅਤੇ ਇਕ ਵਾਰ ਫਲਾਸ ਕਰੋ।
. ਆਪਣੀ ਜੀਭ ਨੂੰ ਸਾਫ਼ ਕਰੋ। ਚੈੱਕਅਪ ਲਈ  ਰੈਗੂਲਰ ਤੌਰ 'ਤੇ ਦੰਦਾਂ ਦੇ ਡਾਕਟਰ ਕੋਲ ਜਾਓ।
. ਜ਼ਿਆਦਾ ਪਾਣੀ ਪੀਓ। ਸ਼ੂਗਰ-ਮੁਕਤ ਗੱਮ ਚਬਾਓ।
. ਸ਼ਰਾਬ ਅਤੇ ਕੈਫੀਨ ਦੀ ਵਰਤੋ ਘੱਟ ਮਾਤਰਾ ’ਚ ਕਰੋ।
. ਪਿਆਜ਼, ਲਸਣ ਅਤੇ ਮਸਾਲੇਦਾਰ ਭੋਜਨ ਦੀ ਵਰਤੋ ਘੱਟ ਕਰੋ।
. ਤੰਬਾਕੂ ਉਤਪਾਦਾਂ ਦੀ ਵਰਤੋਂ ਬੰਦ ਕਰੋ ਅਤੇ ਸਿਗਰਟਨੋਸ਼ੀ ਛੱਡੋ।
. ਐਂਟੀਬੈਕਟੀਰੀਅਲ ਮਾਊਥਵਾਸ਼ ਦੀ ਵਰਤੋਂ ਕਰੋ ਜੋ ਬੈਕਟੀਰੀਆ ਨੂੰ ਮਾਰਨ ’ਚ ਮਦਦ ਕਰਦਾ ਹੈ।
. ਜੇਕਰ ਤੁਹਾਡੀ ਬਦਬੂ ਦਾ ਕਾਰਨ ਕਿਸੇ ਸਿਹਤ ਸਮੱਸਿਆ ਨਾਲ ਜੁੜਿਆ ਹੋਇਆ ਹੈ, ਤਾਂ ਡਾਕਟਰ ਦੀ ਸਲਾਹ ਲਓ ਅਤੇ ਸਹੀ ਇਲਾਜ ਕਰੋ। 


author

Sunaina

Content Editor

Related News