ਸ਼ਹਿਦ ਵਾਲਾ ਪਾਣੀ ਪੀਣ ਨਾਲ ਹੁੰਦੇ ਹਨ ਕਈ ਫਾਇਦੇ

09/21/2017 3:29:10 PM

ਮੁੰਬਈ— ਸ਼ਹਿਦ ਇਕ ਅਜਿਹਾ ਪਦਾਰਥ ਹੈ, ਜੋ ਖਾਣ 'ਚ ਕਾਫੀ ਮਿੱਠਾ ਅਤੇ ਸੁਆਦੀ ਹੁੰਦਾ ਹੈ। ਤੁਸੀਂ ਜਾਣਦੇ ਹੀ ਹੋਵੋਗੇ ਕਿ ਸ਼ਹਿਦ ਸਰੀਰ 'ਚ ਦਵਾਈ ਦਾ ਵੀ ਕੰਮ ਕਰਦਾ ਹੈ। ਇਸ 'ਚ ਮੌਜੂਦ ਵਿਟਾਮਿਨ ਏ, ਬੀ, ਸੀ, ਆਇਰਨ, ਕੈਲਸ਼ੀਅਮ, ਸੋਡੀਅਮ, ਫਾਸਫੋਰਸ ਅਤੇ ਆਇਓਡੀਨ ਸਰੀਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ ਅਤੇ ਤੁਹਾਨੂੰ ਸਿਹਤਮੰਦ ਬਣਾਈ ਰੱਖਦੇ ਹਨ। ਜੇ ਤੁਸੀਂ ਹਰ ਰੋਜ਼ ਸ਼ਹਿਦ ਖਾਓ ਤਾਂ ਤੁਹਾਨੂੰ ਬਹੁਤ ਲਾਭ ਹੋਵੇਗਾ। ਅੱਜ ਅਸੀਂ ਤੁਹਾਨੂੰ ਖਾਲੀ ਪੇਟ ਸ਼ਹਿਦ ਵਾਲਾ ਪਾਣੀ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ।
1. ਇਮਨਿਊਟੀ 'ਚ ਵਾਧਾ
ਰੋਜ਼ਾਨਾ ਸ਼ਹਿਦ ਵਾਲਾ ਪਾਣੀ ਪੀਣ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ। ਸਰੀਰ ਨੂੰ ਭਰਪੂਰ ਮਾਤਰਾ 'ਚ ਊਰਜਾ ਪ੍ਰਾਪਤ ਹੁੰਦੀ ਹੈ।
2. ਮੂੰਹ ਦੀ ਬਦਬੂ
ਸ਼ਹਿਦ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਮੂੰਹ ਸੰਬੰਧੀ ਪਰੇਸ਼ਾਨੀਆਂ ਨੂੰ ਖਤਮ ਕਰਦੇ ਹਨ।
3. ਕਮਜ਼ੋਰੀ ਨੂੰ ਕਰੇ ਦੂਰ
ਸ਼ਹਿਦ 'ਚ ਵਿਟਾਮਿਨ ਸੀ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰ ਊਰਜਾ ਪ੍ਰਦਾਨ ਕਰਦਾ ਹੈ।
4. ਬੀ. ਪੀ. ਨੂੰ ਰੱਖੇ ਕੰਟਰੋਲ
ਇਸ 'ਚ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਬੀ. ਪੀ. ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।
5. ਭਾਰ ਘਟਾਉਂਦਾ ਹੈ
ਜੇ ਤੁਸੀਂ ਸਰੀਰ ਦਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸ਼ਹਿਦ ਵਾਲਾ ਪਾਣੀ ਪਿਓ। ਇਸ ਪਾਣੀ ਨੂੰ ਪੀਣ ਨਾਲ ਭੁੱਖ ਘੱਟ ਲੱਗਦੀ ਹੈ, ਜਿਸ ਨਾਲ ਵਜ਼ਨ ਕੰਟਰੋਲ 'ਚ ਰਹਿੰਦਾ ਹੈ।
6. ਇਨਫ਼ੈਕਸ਼ਨ ਤੋਂ ਬਚਾਅ
ਸ਼ਹਿਦ ਸਰੀਰ ਨੂੰ ਹਰ ਤਰ੍ਹਾਂ ਦੇ ਇਨਫ਼ੈਕਸ਼ਨ ਤੋਂ ਬਚਾਉਂਦਾ ਹੈ।
7. ਪਾਚਨ ਸ਼ਕਤੀ ਦਾ ਠੀਕ ਹੋਣਾ
ਇਸ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ , ਜੋ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦੀ ਹੈ। ਇਸ ਨੂੰ ਨਿਯਮਿਤ ਰੂਪ 'ਚ ਖਾਣ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।


Related News