Health Tips: ਗਰਮੀਆਂ ਦੇ ਮੌਸਮ 'ਚ ਸਰੀਰ 'ਚ ਨਾ ਹੋਣ ਦਿਓ ਪਾਣੀ ਦੀ ਘਾਟ, ਹੋ ਸਕਦੀਆਂ ਨੇ ਇਹ ਸਮੱਸਿਆਵਾਂ

Sunday, May 12, 2024 - 05:29 PM (IST)

Health Tips: ਗਰਮੀਆਂ ਦੇ ਮੌਸਮ 'ਚ ਸਰੀਰ 'ਚ ਨਾ ਹੋਣ ਦਿਓ ਪਾਣੀ ਦੀ ਘਾਟ, ਹੋ ਸਕਦੀਆਂ ਨੇ ਇਹ ਸਮੱਸਿਆਵਾਂ

ਜਲੰਧਰ - ਸਰੀਰ ਲਈ ਪਾਣੀ ਦੀ ਪੂਰੀ ਮਾਤਰਾ ਹੋਣੀ ਬਹੁਤ ਜ਼ਰੂਰੀ ਹੈ। ਜਦੋਂ ਸਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ, ਤਾਂ ਸਾਡੇ ਸਰੀਰ ਵਿੱਚ ਕਈ ਲੱਛਣ ਦਿਖਾਈ ਦੇਣ ਲੱਗਦੇ ਹਨ। ਅਸੀਂ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਅਤੇ ਪਾਣੀ ਦੀ ਘਾਟ ਕਾਰਨ ਸਰੀਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਲਈ ਚਾਹੇ ਕੋਈ ਵੀ ਮੌਸਮ ਹੋਵੇ ਸਾਨੂੰ ਪੂਰੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ। ਪਾਣੀ ਸਾਡੀਆਂ ਅੱਖਾਂ ਅਤੇ ਜੋੜਾਂ ਨੂੰ ਨਮੀ ਦਿੰਦਾ ਹੈ ਅਤੇ ਚਮੜੀ ਨੂੰ ਤੰਦਰੁਸਤ ਰੱਖਦਾ ਹੈ। ਪਾਣੀ ਸਰੀਰ ਦੇ ਜ਼ਹਿਰਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਅਤੇ ਹਾਜ਼ਮੇ ਨੂੰ ਠੀਕ ਰੱਖਦਾ ਹੈ। ਅੱਜ ਅਸੀਂ ਤੁਹਾਨੂੰ ਪਾਣੀ ਦੀ ਘਾਟ ਕਾਰਨ ਵਿਖਾਈ ਦੇਣ ਵਾਲੇ ਲੱਛਣਾਂ ਬਾਰੇ ਦੱਸਾਂਗੇ... 

ਥਕਾਵਟ ਅਤੇ ਚਿੜਚਿੜਾਪਣ
ਥਕਾਵਟ ਅਤੇ ਚਿੜਚਿੜਾਪਨ ਸਰੀਰ ਵਿੱਚ ਪਾਣੀ ਦੀ ਘਾਟ ਦਾ ਲੱਛਣ ਹੋ ਸਕਦਾ ਹੈ, ਕਿਉਂਕਿ ਜਦੋਂ ਸਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੁੰਦੀ ਹੈ, ਤਾਂ ਖੂਨ ਗਾੜ੍ਹਾ ਹੋ ਜਾਂਦਾ ਹੈ। ਇਸ ਨਾਲ ਦਿਲ ਤਕ ਆਕਸੀਜਨ ਅਤੇ ਹੋਰ ਪੋਸ਼ਕ ਤੱਤ ਸਰੀਰ ਵਿੱਚ ਸਰਕੂਲੇਟ ਕਰਨ ਵਿੱਚ ਜ਼ਿਆਦਾ ਊਰਜਾ ਲੱਗਦੀ ਹੈ। ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਹੈ ਅਤੇ ਚਿੜਚਿੜਾਪਣ ਮਹਿਸੂਸ ਹੁੰਦਾ ਹੈ ।

PunjabKesari

ਸਿਰਦਰਦ ਅਤੇ ਚੱਕਰ ਆਉਣੇ
ਜੇਕਰ ਤੁਹਾਨੂੰ ਸਿਰਦਰਦ ਦੀ ਸਮੱਸਿਆ ਰਹਿੰਦੀ ਹੈ ਅਤੇ ਚੱਕਰ ਆਉਂਦੇ ਹਨ, ਤਾਂ ਇਹ ਵੀ ਡੀਹਾਈਡ੍ਰੇਸ਼ਨ ਦਾ ਸੰਕੇਤ ਹੈ। ਸਰੀਰ ਵਿੱਚ ਪਾਣੀ ਦੀ ਘਾਟ ਕਾਰਨ ਦਿਮਾਗ ਤੱਕ ਖੂਨ ਦਾ ਸੰਚਾਰ ਅਤੇ ਆਕਸੀਜਨ ਦੀ ਘਾਟ ਹੋ ਜਾਂਦੀ ਹੈ। ਇਸ ਲਈ ਸਿਰ ਦਰਦ ਅਤੇ ਚੱਕਰ ਆਉਣ ਤੇ ਖੂਬ ਸਾਰਾ ਪਾਣੀ ਪੀਓ। ਇਸ ਨਾਲ ਸਿਰਦਰਦ ਠੀਕ ਹੋ ਜਾਵੇਗਾ।

ਕਬਜ਼ ਤੇ ਕੋਲੈਸਟਰੋਲ ਦੀ ਸਮੱਸਿਆ
ਕਬਜ਼ ਦੀ ਸਮੱਸਿਆ ਹੋਣ ’ਤੇ ਆਪਣੀ ਡਾਈਟ ਵਿੱਚ ਫਾਈਬਰ ਵਾਲੀਆਂ ਚੀਜ਼ਾਂ ਖਾਓ ਅਤੇ ਪੂਰਾ ਪਾਣੀ ਪੀਓ। ਕਬਜ਼ ਹੋਣਾ ਵੀ ਸਰੀਰ ਵਿੱਚ ਪਾਣੀ ਦੀ ਘਾਟ ਦਾ ਸੰਕੇਤ ਹੁੰਦਾ ਹੈ। ਸਰੀਰ ਵਿੱਚ ਪਾਣੀ ਦੀ ਘਾਟ ਹੋਣ ’ਤੇ ਕੋਲੈਸਟ੍ਰੋਲ ਦਾ ਪ੍ਰੋਡਕਸ਼ਨ ਵੱਧਣ ਲੱਗ ਜਾਂਦਾ ਹੈ। ਇਸ ਨਾਲ ਸਰੀਰ ਵਿੱਚ ਕੋਲੈਸਟਰੋਲ ਦਾ ਸੰਤੁਲਨ ਵਿਗੜ ਜਾਂਦਾ ਹੈ।

ਇਹ ਵੀ ਪੜ੍ਹੋ : Health Tips: ਗਰਮੀਆਂ 'ਚ ਬਦਹਜ਼ਮੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਇਨ੍ਹਾਂ ਜੂਸ ਦਾ ਕਰਨ ਸੇਵਨ, ਮਿਲੇਗੀ ਰਾਹਤ

PunjabKesari

ਜੋੜਾਂ ਵਿੱਚ ਦਰਦ
ਸਾਡੀਆਂ ਹੱਡੀਆਂ ਨੂੰ ਇੱਕ ਦੂਜੇ ਤੋਂ ਰਗੜ ਖਾਣ ਤੋਂ ਬਚਾਉਣ ਲਈ ਸਰੀਰ ਵਿੱਚ ਪਾਣੀ ਦਾ ਪੂਰੀ ਮਾਤਰਾ ’ਚ ਹੋਣਾ ਬਹੁਤ ਜ਼ਰੂਰੀ ਹੈ। ਪਾਣੀ ਸਾਡੀ ਚੌਲਾਂ ਦੀ ਮੂਵਮੈਂਟ ਨੂੰ ਵਧਾਉਂਦਾ ਹੈ। ਜੇਕਰ ਸਰੀਰ ਵਿਚ ਪਾਣੀ ਦੀ ਘਾਟ ਹੋ ਜਾਵੇ, ਤਾਂ ਫਿਰ ਵੀ ਸਾਡੇ ਜੋੜਾਂ ਵਿੱਚ ਦਰਦ ਰਹਿਣਾ ਲਗਦਾ ਹੈ।

ਪਿਸ਼ਾਬ ਦੀ ਇਨਫੈਕਸ਼ਨ
ਸਰੀਰ ਵਿੱਚ ਪਾਣੀ ਦੀ ਘਾਟ ਹੋਣ ’ਤੇ ਪਿਸ਼ਾਬ ਦੀ ਨਲੀ ਵਿੱਚ ਇਨਫੈਕਸ਼ਨ ਹੋ ਸਕਦੀ ਹੈ। ਇਸ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਪਾਣੀ ਪੂਰੀ ਮਾਤਰਾ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਪਾਣੀ ਦੀ ਘਾਟ ਹੋਣ ’ਤੇ ਸਾਡੀਆਂ ਕਿਡਨੀਆਂ ਅਤੇ ਬਲੈਂਡਰ ਵਿੱਚੋਂ ਬੈਕਟੀਰੀਆ ਅਤੇ ਵਿਸ਼ੈਲੇ ਤੱਤ ਸਰੀਰ ਤੋਂ ਬਾਹਰ ਨਹੀਂ ਨਿਕਲ ਪਾਉਂਦੇ ਅਤੇ ਇਨਫੈਕਸ਼ਨ ਹੋ ਜਾਂਦੀ ਹੈ।

ਇਹ ਵੀ ਪੜ੍ਹੋ : Health Tips : ਗਰਮੀਆਂ ਦੇ ਮੌਸਮ 'ਚ ਲੋਕ ਜ਼ਰੂਰ ਪੀਣ ਇਨ੍ਹਾਂ 5 ਸਬਜ਼ੀਆਂ ਦਾ ਜੂਸ, ਸਰੀਰ ਨੂੰ ਮਿਲੇਗੀ ਠੰਡਕ

PunjabKesari

ਉਮਰ ਤੋਂ ਪਹਿਲਾਂ ਬੁੱਢੇ ਹੋਣਾ
ਡੀਹਾਈਡ੍ਰੇਸ਼ਨ ਦੇ ਕਾਰਨ ਚਮੜੀ ਦਾ ਲਚੀਲਾਪਣ ਘੱਟ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਖੂਨ ਦਾ ਪ੍ਰਭਾਵ ਘਟਦਾ ਹੈ, ਜਿਸ ਕਾਰਨ ਚਮੜੀ ਦੇ ਸੈਲਸ ਨੂੰ ਠੀਕ ਤਰ੍ਹਾਂ ਨਿਊਟ੍ਰੀਐਂਟਸ ਨਹੀਂ ਮਿਲ ਪਾਉਂਦੇ। ਇਸ ਲਈ ਪਾਣੀ ਦੀ ਘਾਟ ਹੋਣ ’ਤੇ ਚਿਹਰੇ ’ਤੇ ਝੁਰੜੀਆਂ, ਰੇਖਾਵਾਂ ਅਤੇ ਚਮੜੀ ਦਾ ਢਿੱਲਾਪਣ ਹੋ ਜਾਂਦਾ ਹੈ, ਜਿਸ ਕਾਰਨ ਉਮਰ ਤੋਂ ਪਹਿਲਾਂ ਬੁੱਢੇ ਦਿਖਾਈ ਦੇਣ ਲੱਗਦੇ ਹਾਂ।

ਮੂੰਹ ਵਿੱਚੋਂ ਬਦਬੂ ਆਉਣਾ
ਸਰੀਰ ਵਿੱਚ ਪਾਣੀ ਦੀ ਘਾਟ ਦਾ ਸਭ ਤੋਂ ਵੱਡਾ ਸੰਕੇਤ ਮੂੰਹ ਵਿਚੋਂ ਬਦਬੂ ਆਉਣਾ ਹੁੰਦਾ ਹੈ। ਡੀਹਾਈਡਰੇਸ਼ਨ ਕਾਰਨ ਮੂੰਹ ਵਿੱਚ ਲਾਰ ਘੱਟ ਬਣਨ ਲੱਗਦੀ ਹੈ। ਇਸ ਕਾਰਨ ਮੂੰਹ, ਦੰਦ ਅਤੇ ਜੀਭ ਤੇ ਬੈਕਟੀਰੀਆ ਵਧ ਜਾਂਦੇ ਹਨ ਅਤੇ ਮੂੰਹ ਵਿੱਚੋਂ ਗੰਦੀ ਬਦਬੂ ਆਉਣ ਲੱਗਦੀ ਹੈ।

ਇਹ ਵੀ ਪੜ੍ਹੋ : Health Tips: ਗਰਮੀਆਂ 'ਚ ਤੁਹਾਡੇ ਹੱਥਾਂ-ਪੈਰਾਂ 'ਚ ਹੁੰਦੀ ਜਲਨ ਜਾਂ ਤਲੀਆਂ 'ਚੋਂ ਨਿਕਲਦੈ ਸੇਕ ਤਾਂ ਅਪਣਾਓ ਇਹ ਤਰੀਕੇ

PunjabKesari

ਬੀਮਾਰ ਰਹਿਣਾ
ਜ਼ਿਆਦਾ ਸਮਾਂ ਬੀਮਾਰ ਰਹਿਣਾ ਵੀ ਸਰੀਰ ਵਿੱਚ ਪਾਣੀ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ। ਜਦੋਂ ਅਸੀਂ ਪਾਣੀ ਸਹੀ ਮਾਤਰਾ ਵਿੱਚ ਨਹੀਂ ਪੀਂਦੇ, ਤਾਂ ਸਾਡੇ ਸਰੀਰ ਦੇ ਵਿਸ਼ੈਲੇ ਤੱਤ ਬਾਹਰ ਨਹੀਂ ਨਿਕਲ ਪਾਉਂਦੇ। ਇਸ ਲਈ ਬੀਮਾਰ ਹੋਣ ਤੇ ਵੱਧ ਤੋਂ ਵੱਧ ਪਾਣੀ ਪੀਓ। ਇਸ ਨਾਲ ਬੀਮਾਰੀ ਜਲਦ ਠੀਕ ਹੋ ਜਾਂਦੀ ਹੈ।


author

rajwinder kaur

Content Editor

Related News