ਚੰਡੀਗੜ੍ਹ ਏਅਰਪੋਰਟ ਦੇ ਬੰਦ ਹੋਣ ਨੂੰ ਲੈ ਕੇ ਤਾਜ਼ਾ ਅਪਡੇਟ, ਅਥਾਰਟੀ ਨੇ ਜਾਰੀ ਕੀਤੀ ਨਵੀਂ Notification
Saturday, Oct 25, 2025 - 09:37 AM (IST)
ਚੰਡੀਗੜ੍ਹ (ਲਲਨ) : ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਹੁਣ 24 ਦਿਨਾਂ ਲਈ ਬੰਦ ਨਹੀਂ ਰਹੇਗਾ। ਹੁਣ ਹਵਾਈ ਅੱਡੇ ਦੀ ਮੁਰੰਮਤ ਦਾ ਕੰਮ ਪੜਾਅਵਾਰ ਕੀਤਾ ਜਾਵੇਗਾ। ਇਸ ਕਾਰਨ ਉਡਾਣ ਸੰਚਾਲਨ ਵੀ ਜਾਰੀ ਰਹੇਗਾ। ਏਅਰਪੋਰਟ ਦੇ ਸੀ. ਈ. ਓ ਅਜੇ ਵਰਮਾ ਨੇ ਦੱਸਿਆ ਕਿ ਉਡਾਣ ਸੰਚਾਲਨ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਜਾਵੇਗਾ। ਪਹਿਲੇ ਪੜਾਅ 'ਚ 26 ਅਕਤੂਬਰ ਤੋਂ 6 ਨਵੰਬਰ ਤੱਕ 7 ਘੰਟੇ ਅਤੇ ਦੂਜੇ ਪੜਾਅ 'ਚ 7 ਤੋਂ 18 ਨਵੰਬਰ ਤੱਕ 18 ਘੰਟੇ ਲਈ ਉਡਾਣਾਂ ਚਲਾਈਆਂ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ ਦੀਆਂ ਧੀਆਂ ਨੂੰ ਮਾਨ ਸਰਕਾਰ ਦਾ ਤੋਹਫ਼ਾ, ਵਿਦਿਆਰਥੀਆਂ ਨੂੰ ਵੀ ਮਿਲੀ ਵੱਡੀ ਰਾਹਤ
ਇਸ ਸਮੇਂ ਦੌਰਾਨ, ਰਨਵੇ-29 ਅਤੇ 11 'ਤੇ ਪੋਲੀਮਰ ਮੋਡੀਫਾਈਡ ਇਮਲਸ਼ਨ ਦਾ ਕੰਮ ਕੀਤਾ ਜਾਣਾ ਹੈ। ਇਸ ਨਾਲ ਯਾਤਰੀਆਂ ਨੂੰ ਕੋਈ ਅਸੁਵਿਧਾ ਨਹੀਂ ਹੋਵੇਗੀ। ਹਵਾਈ ਅੱਡੇ ਦੇ ਹੁਕਮ ਤੋਂ ਬਾਅਦ ਏਅਰਲਾਈਨ ਕੰਪਨੀਆਂ ਨੇ ਉਪਰੋਕਤ ਦੱਸੀਆਂ ਤਾਰੀਖ਼ਾਂ ਦੌਰਾਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਪਿਛਲੀ ਨੋਟੀਫਿਕੇਸ਼ਨ ਦੇ ਅਨੁਸਾਰ ਮੁਰੰਮਤ ਦੇ ਕਾਰਨ 26 ਅਕਤੂਬਰ ਤੋਂ 7 ਨਵੰਬਰ ਤੱਕ ਏਅਰਪੋਰਟ ਬੰਦ ਕਰਨ ਦੀ ਯੋਜਨਾ ਸੀ। ਹੁਣ, ਰਨਵੇਅ ਮੁਰੰਮਤ ਦੇ ਨਾਲ ਹੀ ਉਡਾਣ ਸੰਚਾਲਨ ਜਾਰੀ ਰੱਖਣ ਦੇ ਕਾਰਨ, ਮੁਰੰਮਤ ਦੇ ਕੰਮ ਨੂੰ 11 ਦਿਨ ਵਧਾ ਦਿੱਤਾ ਗਿਆ ਹੈ।
ਰਨਵੇਅ ਦਾ ਮੁਰੰਮਤ ਕੰਮ
26 ਅਕਤੂਬਰ ਤੋਂ 6 ਨਵੰਬਰ : ਸਵੇਰ 5 ਤੋਂ ਦੁਪਹਿਰ 12 ਵਜੇ ਤੱਕ ਫਲਾਈਟ ਆਪਰੇਸ਼ਨ।
7 ਤੋਂ 18 ਨਵੰਬਰ : ਸਵੇਰ 5 ਤੋਂ ਰਾਤ 11 ਵਜੇ ਤੱਕ ਫਲਾਈਟ ਆਪਰੇਸ਼ਨ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਧਿਆਨ ਦੇਣ ਯਾਤਰੀ
ਅਥਾਰਟੀ ਵੱਲੋਂ ਰਨਵੇਅ-11 ’ਤੇ ਆਈ.ਐੱਲ.ਐੱਸ. ਕੈਟ-2 ਨੂੰ ਅਪਗ੍ਰੇਡ ਕੀਤਾ ਜਾ ਸਕਦਾ ਹੈ।
ਸੂਤਰਾਂ ਦੇ ਅਨੁਸਾਰ ਅਥਾਰਟੀ ਵੱਲੋਂ ਇੰਟਰੂਮੈਂਟ ਲੈਂਡਿੰਗ ਸਿਸਟਮ (ਆਈ.ਐੱਲ.ਐੱਸ) ਕੈਟ-2 ਨੂੰ ਅਪਗ੍ਰੇਡ ਕਰਨ ਦੀ ਗੱਲ ਕੁਝ ਦਿਨ ਪਹਿਲਾਂ ਹੀ ਕੀਤੀ ਗਈ ਸੀ। ਸੰਭਾਵਨਾ ਹੈ ਕਿ ਆਉਣ ਵਾਲੀਆਂ ਸਰਦੀ ਨੂੰ ਧਿਆਨ ਵਿਚ ਰੱਖ ਕੇ ਅਥਾਰਟੀ ਰਨਵੇਅ-11 ’ਤੇ ਲਾਈਟ ਅਪਗ੍ਰੇਡ ਕਰ ਸਕਦੀ ਹੈ, ਜਿਸ ਨਾਲ 750 ਮੀਟਰ ਦੀ ਵਿਜ਼ੀਬਿਲਟੀ ਵਿਚ ਲੈਂਡਿੰਗ ਹੋ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
