ਰਾਡਾਰ 'ਤੇ ਪੰਜਾਬ ਦੇ ਇਹ ਅਫ਼ਸਰ! ਹੋਣ ਜਾ ਰਿਹੈ ਵੱਡਾ ਐਕਸ਼ਨ, ਡਿੱਗ ਸਕਦੀ ਹੈ ਗਾਜ

Sunday, Oct 26, 2025 - 04:40 PM (IST)

ਰਾਡਾਰ 'ਤੇ ਪੰਜਾਬ ਦੇ ਇਹ ਅਫ਼ਸਰ! ਹੋਣ ਜਾ ਰਿਹੈ ਵੱਡਾ ਐਕਸ਼ਨ, ਡਿੱਗ ਸਕਦੀ ਹੈ ਗਾਜ

ਜਲੰਧਰ (ਖੁਰਾਣਾ)–ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਅਦ ਸਰਕਾਰੀ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਖ਼ਤਮ ਹੋਣ ਦੀ ਜੋ ਉਮੀਦ ਜਨਤਾ ਨੇ ਕੀਤੀ ਸੀ, ਉਹ ਹੁਣ ਤਕ ਪੂਰੀ ਹੁੰਦੀ ਵਿਖਾਈ ਨਹੀਂ ਦੇ ਰਹੀ। ਜਲੰਧਰ ਨਗਰ ਨਿਗਮ ਦਾ ਹਾਲ ਵੀ ਇਸ ਤੋਂ ਵੱਖ ਨਹੀਂ ਹੈ। ਨਿਗਮ ਦੇ ਸਿਸਟਮ ਵਿਚ ਸੁਧਾਰ ਦੀਆਂ ਗੱਲਾਂ ਭਾਵੇਂ ਵਾਰ-ਵਾਰ ਚੁੱਕੀਆਂ ਗਈਆਂ ਪਰ ਜ਼ਮੀਨੀ ਪੱਧਰ ’ਤੇ ਸਥਿਤੀ ਖ਼ਰਾਬ ਹੀ ਬਣੀ ਹੋਈ ਹੈ।

'ਆਪ' ਸਰਕਾਰ ਦੇ ਪਹਿਲੇ ਇਕ ਸਾਲ ਤਕ ਜਲੰਧਰ ਨਿਗਮ ਕਾਂਗਰਸ ਦੇ ਚੁਣੇ ਹੋਏ ਪ੍ਰਤੀਨਿਧੀਆਂ ਅਧੀਨ ਰਿਹਾ ਅਤੇ ਇਸ ਦੇ ਬਾਅਦ ਲਗਭਗ 2 ਸਾਲਾਂ ਤਕ ਨਿਗਮ ਚੋਣਾਂ ਨਾ ਹੋਣ ਕਾਰਨ ਅਫ਼ਸਰਸ਼ਾਹੀ ਦਾ ਰਾਜ ਚੱਲਦਾ ਰਿਹਾ। ਨਤੀਜੇ ਵਜੋਂ ਸਿਸਟਮ ਵਿਚ ਸੁਧਾਰ ਦੀ ਬਜਾਏ ਢਿੱਲ ਹੋਰ ਵਧ ਗਈ, ਹਾਲਾਂਕਿ ਹੁਣ ਜਦੋਂ ਨਿਗਮ ਚੋਣਾਂ ਤੋਂ ਬਾਅਦ ਮੇਅਰ ਵਿਨੀਤ ਧੀਰ ਦੀ ਟੀਮ ਨੂੰ 8-9 ਮਹੀਨੇ ਹੋ ਚੁੱਕੇ ਹਨ ਤਾਂ ਉਨ੍ਹਾਂ ਨੇ ਨਿਗਮ ਦੇ ਵੱਖ-ਵੱਖ ਵਿਭਾਗਾਂ ਵਿਚ ਫੈਲੀਆਂ ਗੜਬੜੀਆਂ ’ਤੇ ਸਖ਼ਤ ਰੁਖ਼ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਤੜਕਸਾਰ ਗੁਰੂ ਘਰ ਜਾ ਰਹੇ ਪਾਠੀ ਸਿੰਘ ਦੀ ਦਰਦਨਾਕ ਮੌਤ

ਪੰਜਾਬ ਸਰਕਾਰ ਨੇ ਹਾਲ ਹੀ ਵਿਚ ਆਈ. ਏ. ਐੱਸ. ਅਧਿਕਾਰੀ ਸੰਦੀਪ ਰਿਸ਼ੀ ਨੂੰ ਜਲੰਧਰ ਨਿਗਮ ਦਾ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ ਪਹਿਲਾਂ ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ਵੀ ਨਿਗਮ ਕਮਿਸ਼ਨਰ ਰਹਿ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਨਿਗਮ ਦੇ ਸਿਸਟਮ ਦੀ ਡੂੰਘਾਈ ਤਕ ਜਾਣਕਾਰੀ ਹੈ। ਉਨ੍ਹਾਂ ਅਹੁਦਾ ਸੰਭਾਲਦੇ ਹੀ ਜਲੰਧਰ ਨਿਗਮ ਦੀ ਕਾਰਜਪ੍ਰਣਾਲੀ ਦਾ ਡੂੰਘਾਈ ਨਾਲ ਅਧਿਐਨ ਕੀਤਾ ਅਤੇ ਹੁਣ ਉਹ ਮੇਅਰ ਦੇ ਨਾਲ ਮਿਲ ਕੇ ਭ੍ਰਿਸ਼ਟਾਚਾਰ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ਵਿਚ ਹਨ। ਸੂਤਰਾਂ ਅਨੁਸਾਰ ਫਿਲਹਾਲ ਜਲੰਧਰ ਨਿਗਮ ਵਿਚ ਸਭ ਤੋਂ ਵਧੇਰੇ ਭ੍ਰਿਸ਼ਟਾਚਾਰ ਤਹਿਬਾਜ਼ਾਰੀ ਵਿਭਾਗ ਵਿਚ ਫੈਲਿਆ ਹੋਇਆ ਹੈ, ਜਿਸ ’ਤੇ ਪਹਿਲਾਂ ਕਿਸੇ ਵੀ ਨਿਗਮ ਕਮਿਸ਼ਨਰ ਨੇ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਸੀ। ਹੁਣ ਮੇਅਰ ਵਿਨੀਤ ਧੀਰ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਸ ਵਿਭਾਗ ਨੂੰ ਆਪਣੇ ਰਾਡਾਰ ’ਤੇ ਲੈ ਲਿਆ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਨਾਂ ਦਾ ਬਣਿਆ ਪਾਰਕ, ਧੀ ਨੇ ਕੀਤਾ ਉਦਘਾਟਨ ਤੇ ਦਿੱਤਾ ਇਹ ਸੰਦੇਸ਼

ਦੱਸਿਆ ਜਾ ਰਿਹਾ ਹੈ ਕਿ ਫੀਲਡ ਵਿਚ ਜਾਣ ਵਾਲੇ ਅਧਿਕਾਰੀਆਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ ਕਿ ਉਹ ਨਿਗਮ ਦਾ ਰੈਵੇਨਿਊ ਵਧਾਉਣ ਦੀ ਦਿਸ਼ਾ ਵਿਚ ਕੰਮ ਕਰਨ, ਨਹੀਂ ਤਾਂ ਉਨ੍ਹਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੇਅਰ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਤਹਿਬਾਜ਼ਾਰੀ ਤੋਂ ਨਿਗਮ ਨੂੰ ਉਮੀਦ ਤੋਂ ਬਹੁਤ ਘੱਟ ਰੈਵੇਨਿਊ ਪ੍ਰਾਪਤ ਹੋ ਰਿਹਾ ਹੈ, ਜਦਕਿ ਸ਼ਹਿਰ ਵਿਚ ਗੈਰ-ਕਾਨੂੰਨੀ ਢੰਗ ਨਾਲ ਲੱਗਣ ਵਾਲੀਆਂ ਰੇਹੜੀਆਂ-ਫੜ੍ਹੀਆਂ ਅਤੇ ਖੋਖੇ ਲਗਾਤਾਰ ਵਧ ਰਹੇ ਹਨ।

PunjabKesari

ਸੈਟਿੰਗ ਦੀ ਸਭ ਤੋਂ ਵੱਡੀ ਮਿਸਾਲ ਹੈ ਮਾਡਲ ਟਾਊਨ ਐਕਸਚੇਂਜ ਦੇ ਸਾਹਮਣੇ ਖੁੱਲ੍ਹਿਆ ਢਾਬਾ
ਫੀਲਡ ਵਿਚ ਰਹਿਣ ਵਾਲੇ ਤਹਿਬਾਜ਼ਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਹਰ ਕੋਨੇ ਵਿਚ ਲੱਗੀ ਰੇਹੜੀ, ਫੜ੍ਹੀ ਅਤੇ ਖੋਖਿਆਂ ਦੀ ਪੂਰੀ ਜਾਣਕਾਰੀ ਰਹਿੰਦੀ ਹੈ, ਫਿਰ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਹਾਲ ਹੀ ਵਿਚ ਮਾਡਲ ਟਾਊਨ ਐਕਸਚੇਂਜ ਵਿਚੋਂ ਜੀ. ਟੀ. ਬੀ. ਨਗਰ ਸਾਈਡ ਵਾਲੇ ਕਾਰਨਰ ’ਤੇ ਸੜਕ ਦੇ ਕੰਢੇ ਇਕ ਬਹੁਤ ਵੱਡਾ ਢਾਬਾ ਖੋਲ੍ਹਿਆ ਗਿਆ ਹੈ। ਦੇਖਣ ਵਿਚ ਅਜਿਹਾ ਜਾਪਦਾ ਹੈ ਕਿ ਇਹ ਕਿਸੇ ਨਿੱਜੀ ਪਲਾਟ ’ਤੇ ਖੋਲ੍ਹਿਆ ਗਿਆ ਹੋਵੇ, ਅਸਲ ਵਿਚ ਇਹ ਸੜਕ ’ਤੇ ਖਾਲੀ ਪਲਾਟ ਦੇ ਸਾਹਮਣੇ ਕਬਜ਼ਾ ਕਰ ਕੇ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੁਅੱਤਲ DIG ਭੁੱਲਰ ਦਾ ਵਿਦੇਸ਼ੀ ਕੁਨੈਕਸ਼ਨ ਆਇਆ ਸਾਹਮਣੇ! ਜਾਇਦਾਦਾਂ ਬਾਰੇ CBI ਦੇ ਵੱਡੇ ਖ਼ੁਲਾਸੇ

ਪਹਿਲਾਂ ਇਥੇ ਸਿਰਫ਼ 2-3 ਸਬਜ਼ੀਆਂ ਦੀਆਂ ਰੇਹੜੀਆਂ ਲੱਗਦੀਆਂ ਸਨ ਪਰ ਹੁਣ ਇਨ੍ਹਾਂ ਦੇ ਨਾਲ-ਨਾਲ ਖਾਣ-ਪੀਣ ਦੀਆਂ ਵੱਡੀਆਂ ਦੁਕਾਨਾਂ ਅਤੇ ਇਕ ਤਰ੍ਹਾਂ ਦੀ ਛੋਟੀ ਮੰਡੀ ਬਣ ਚੁੱਕੀ ਹੈ। ਸੜਕ ’ਤੇ ਗਾਹਕਾਂ ਦੇ ਵਾਹਨ ਖੜ੍ਹੇ ਰਹਿੰਦੇ ਹਨ, ਜਿਸ ਨਾਲ ਆਵਾਜਾਈ ਵਿਚ ਰੁਕਾਵਟ ਆਉਂਦੀ ਹੈ। ਦੱਸਿਆ ਜਾਂਦਾ ਹੈ ਕਿ ਇਹ ਪੂਰਾ ਕਾਰੋਬਾਰ ਤਹਿਬਾਜ਼ਾਰੀ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ ਅਤੇ ਇਥੋਂ ਮਹੀਨਾਵਾਰ ਵਸੂਲੀ ਤਕ ਹੁੰਦੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮੇਅਰ ਅਤੇ ਕਮਿਸ਼ਨਰ, ਜਿਹੜੇ ਇਸ ਭ੍ਰਿਸ਼ਟਾਚਾਰ ’ਤੇ ਲਗਾਮ ਕੱਸਣ ਦੀ ਯੋਜਨਾ ਬਣਾ ਰਹੇ ਹਨ, ਕੀ ਅਸਲ ਵਿਚ ਇਸ ਗੈਰ-ਕਾਨੂੰਨੀ ਕਬਜ਼ੇ ਖ਼ਿਲਾਫ਼ ਠੋਸ ਕਦਮ ਚੁੱਕਦੇ ਹਨ ਜਾਂ ਨਹੀਂ।

ਗੰਦਗੀ ਅਤੇ ਚੂਹਿਆਂ ਤੋਂ ਪ੍ਰੇਸ਼ਾਨ ਹੋ ਰਹੇ ਹਨ ਜੀ. ਟੀ. ਬੀ. ਨਗਰ ਨਿਵਾਸੀ
ਮਾਡਲ ਟਾਊਨ ਟੈਲੀਫੋਨ ਐਕਸਚੇਂਜ ਦੇ ਸਾਹਮਣੇ ਸੜਕ ’ਤੇ ਖੁੱਲ੍ਹੇ ਇਸ ਗੈਰ-ਕਾਨੂੰਨੀ ਢਾਬੇ ਅਤੇ ਮੰਡੀ ਦੇ ਆਲੇ-ਦੁਆਲੇ ਦੇ ਇਲਾਕੇ ਵਿਚ ਗੰਦਗੀ ਅਤੇ ਚੂਹਿਆਂ ਦੀ ਭਰਮਾਰ ਹੋ ਗਈ ਹੈ। ਇਹ ਚੂਹੇ ਆਲੇ-ਦੁਆਲੇ ਦੀਆਂ ਕੋਠੀਆਂ ਵਿਚ ਦਾਖਲ ਹੋ ਕੇ ਕਾਫੀ ਨੁਕਸਾਨ ਵੀ ਪਹੁੰਚਾ ਰਹੇ ਹਨ। ਇਸ ਨਾਲ ਇਲਾਕੇ ਦੀ ਸੁੰਦਰਤਾ ’ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਤਰ੍ਹਾਂ-ਤਰ੍ਹਾਂ ਦੇ ਗਾਹਕ ਇਥੇ ਆ ਕੇ ਪਾਸ਼ ਕਾਲੋਨੀ ਦੇ ਸਿਸਟਮ ਨੂੰ ਖਰਾਬ ਕਰ ਰਹੇ ਹਨ। ਸਥਾਨਕ ਨਿਵਾਸੀਆਂ ਨੇ ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਲਈ ਚਲਾਈ ਜਾ ਰਹੀ ਸੁੰਦਰੀਕਰਨ ਦੀ ਮੁਹਿੰਮ ਦੇ ਨਾਲ-ਨਾਲ ਇਨ੍ਹਾਂ ਸੜਕਾਂ ਕਿਨਾਰੇ ਹੋ ਰਹੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਵੀ ਹਟਾਇਆ ਜਾਵੇ ਤਾਂ ਕਿ ਸ਼ਹਿਰ ਦੇ ਅਕਸ ਅਤੇ ਨਾਗਰਿਕਾਂ ਦੀ ਸਹੂਲਤ ਦੋਵਾਂ ਨੂੰ ਬਣਾਈ ਰੱਖਿਆ ਜਾ ਸਕੇ।

ਇਹ ਵੀ ਪੜ੍ਹੋ: ਪੰਜਾਬ 'ਚ ਸਸਪੈਂਡ SHO ਭੂਸ਼ਣ ਦਾ ਪਰਿਵਾਰ ਆਇਆ ਸਾਹਮਣੇ, ਕਰ ਦਿੱਤੇ ਵੱਡੇ ਖ਼ੁਲਾਸੇ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News