ਭੁੱਲ ਕੇ ਵੀ ਇਕੱਠੇ ਨਾ ਕਰੋ 'ਦੁੱਧ ਤੇ ਕੇਲੇ' ਦਾ ਸੇਵਨ, ਹੋ ਸਕਦੇ ਨੇ ਇਹ ਨੁਕਸਾਨ
Friday, Oct 25, 2024 - 04:01 PM (IST)
ਹੈਲਥ ਡੈਸਕ- ਅਜੌਕੇ ਸਮੇਂ ਦੀ ਨੌਜਵਾਨ ਪੀੜ੍ਹੀ ਆਪਣੇ ਸਰੀਰ ਨੂੰ ਸਿਹਤਮੰਦ ਤੇ ਫਿੱਟ ਰੱਖਣ ਲਈ ਜਿਮ ਜਾਂਦੀ ਹੈ। ਜਿਮ ਜਾਣ ਵਾਲੇ ਲੋਕ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਦੁੱਧ ਅਤੇ ਕੇਲੇ ਦਾ ਇਕੱਠੇ ਇਸਤੇਮਾਲ ਕਰਦੇ ਹਨ। ਦੁੱਧ ਤੇ ਕੇਲੇ ਨੂੰ ਸਾਡੀ ਸਿਹਤ ਲਈ ਪੌਸ਼ਟਿਕ ਖੁਰਾਕ ਵਜੋਂ ਦੇਖਿਆ ਜਾਂਦਾ ਹੈ ਪਰ ਇਨ੍ਹਾਂ ਦਾ ਇਕੱਠੇ ਸੇਵਨ ਕਰਨਾ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ। ਕੇਲਾ ਖਾਣ ਨਾਲ ਸਾਨੂੰ ਊਰਜਾ ਮਿਲਦੀ ਹੈ। ਇਸੇ ਲਈ ਵਰਕਆਊਟ ਕਰਨ ਵਾਲਿਆਂ ਨੂੰ ਕੇਲਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਦੁੱਧ ਨਾਲ ਇਸ ਦਾ ਮੇਲ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ। ਡਾਕਟਰਾਂ ਮੁਤਾਬਕ ਇਨ੍ਹਾਂ ਨੂੰ ਇਕੱਠੇ ਖਾਣਾ ਸਿਹਤ ਲਈ ਹਾਨੀਕਾਰਨ ਹੈ। ਇੰਨਾ ਹੀ ਨਹੀਂ, ਡਾਕਟਰ ਬਨਾਨਾ ਸ਼ੇਕ ਪੀਣ ਤੋਂ ਵੀ ਵਰਜਦੇ ਹਨ।
ਕੇਲੇ ’ਚ ਵਿਟਾਮਿਨ ਸਣੇ ਹੁੰਦੇ ਨੇ ਇਹ ਤੱਤ
ਕੇਲੇ ਵਿੱਚ ਮੈਂਗਨੀਜ਼, ਵਿਟਾਮਿਨ ਬੀ6, ਡਾਈਟਰੀ ਫਾਈਬਰ, ਪੋਟਾਸ਼ੀਅਮ, ਵਿਟਾਮਿਨ-ਸੀ ਅਤੇ ਬਾਇਓਟੀਨ ਵਰਗੇ ਵਿਟਾਮਿਨ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। 100 ਗ੍ਰਾਮ ਕੇਲੇ ਵਿੱਚ 82 ਕੈਲੋਰੀ ਪਾਈ ਜਾਂਦੀ ਹੈ। ਜੇ ਤੁਸੀਂ ਦਿਨ ਵਿੱਚ ਦੋ ਕੇਲੇ ਖਾਓਗੇ, ਤਾਂ ਇਸ ਨਾਲ ਢਿੱਡ ਭਰਿਆ ਲੱਗਦਾ ਹੈ।
ਇਹ ਵੀ ਪੜ੍ਹੋ- Dhanteras 'ਤੇ ਖਰੀਦਣ ਜਾ ਰਹੇ ਹੋ ਵਾਹਨ ਤਾਂ ਜਾਣ ਲਓ ਸ਼ੁੱਭ ਮਹੂਰਤ
ਦੁੱਧ ’ਚ ਹੁੰਦੇ ਹਨ ਇਹ ਤੱਤ
ਦੂਜੇ ਪਾਸੇ ਦੁੱਧ ਵਿੱਚ ਵਿਟਾਮਿਨ, ਪ੍ਰੋਟੀਨ, ਰਾਈਬੋਫਲੇਵਿਨ, ਵਿਟਾਮਿਨ-ਬੀ 12 ਵਰਗੇ ਖਣਿਜ ਪਾਏ ਜਾਂਦੇ ਹਨ। ਡਾਕਟਰਾਂ ਅਨੁਸਾਰ 100 ਗ੍ਰਾਮ ਦੁੱਧ ਵਿੱਚ ਤਕਰੀਬਨ 42 ਕੈਲੋਰੀਜ਼ ਹੁੰਦੀਆਂ ਹਨ। ਦੁੱਧ ਵਿੱਚ ਡਾਈਟਰੀ ਫਾਈਬਰ, ਵਿਟਾਮਿਨ ਸੀ ਤੇ ਕਾਰਬੋਹਾਈਡਰੇਟ ਵੀ ਘੱਟ ਹੁੰਦੇ ਹਨ।
ਖ਼ਰਾਬ ਹੁੰਦੀ ਹੈ ਪਾਚਨ ਪ੍ਰਣਾਲੀ
ਖੋਜ ਮੁਤਾਬਕ ਕੇਲੇ ਤੇ ਦੁੱਧ ਦਾ ਇੱਕੋ ਵੇਲੇ ਸੇਵਨ ਕਰਨ ਨਾਲ ਪਾਚਨ ਪ੍ਰਣਾਲੀ ਖ਼ਰਾਬ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੇ ਸਾਈਨਸ ਦੇ ਮਰੀਜ਼ ਕੇਲਾ ਤੇ ਦੁੱਧ ਦਾ ਇਕੱਠੇ ਸੇਵਨ ਕਰਦੇ ਹਨ ਤਾਂ ਉਨ੍ਹਾਂ ਦੇ ਸਾਈਨਸ ਦੇ ਸੁੰਗੜਨ ਦੀ ਸੰਭਾਵਨਾ ਵੱਧ ਜਾਂਦੀ ਹੈ।
ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪੀੜਤ
ਇਕ ਖੋਜ ਅਨੁਸਾਰ ਜੇਕਰ ਤੁਸੀਂ ਕੇਲੇ ਨੂੰ ਦੁੱਧ ਨਾਲ ਲੈਂਦੇ ਹੋ ਜਾਂ ਬਨਾਨਾ ਸ਼ੇਕ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਣ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਤੁਸੀਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਵੀ ਪੀੜਤ ਹੋ ਸਕਦੇ ਹੋ। ਜੇਕਰ ਤੁਸੀਂ ਇਸ ਦਾ ਸੇਵਨ ਕਰਨਾ ਚਾਹੁੰਦੇ ਹੋ, ਤਾਂ ਇਸ ਨੂੰ ਦੁੱਧ ਪੀਣ ਤੋਂ ਬਾਅਦ ਅੱਧਾ ਜਾਂ ਇਕ ਘੰਟਾ ਬਾਅਦ ਲਓ।
ਇਹ ਵੀ ਪੜ੍ਹੋ- Dhanteras 'ਤੇ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਖਰੀਦਾਰੀ, ਹੋ ਸਕਦੈ ਭਾਰੀ ਨੁਕਸਾਨ
ਦਮਾ ਦੇ ਮਰੀਜ਼ ਇਸ ਦਾ ਸੇਵਨ ਨਾ ਕਰਨ
ਜੇ ਤੁਹਾਨੂੰ ਦਮਾ ਦੀ ਸਮੱਸਿਆ ਹੈ, ਤਾਂ ਤੁਸੀ ਇਸ ਦਾ ਸੇਵਨ ਕਦੇ ਨਾ ਕਰੋ। ਇਸ ਦੇ ਸੇਵਨ ਨਾਲ ਤੁਹਾਨੂੰ ਬਲਗਮ ਸਮੱਸਿਆਵਾਂ ਹੋਣ ਦਾ ਖ਼ਤਰਾ ਰਹਿੰਦਾ ਹੈ, ਜੋ ਬਾਅਦ ਵਿੱਚ ਇਕ ਗੰਭੀਰ ਬੀਮਾਰੀ ਬਣ ਸਕਦੀ ਹੈ।
ਐਲਰਜੀ ਤੋਂ ਹੋ ਸਕਦੇ ਹੋ ਪੀੜਤ
ਮਾਹਰਾਂ ਅਨੁਸਾਰ ਦੁੱਧ ਅਤੇ ਕੇਲੇ ਦਾ ਸੇਵਨ ਇਕੱਠੇ ਕਰਨ ਨਾਲ ਢਿੱਡ ਖ਼ਰਾਬ ਹੋ ਸਕਦਾ ਹੈ, ਕਿਉਂਕਿ ਇਨ੍ਹਾਂ ਨਾਲ ਸਰੀਰ ਵਿੱਚ ਜ਼ਹਿਰੀਲੇ ਤੱਤ ਪੈਦਾ ਹੁੰਦੇ ਹਨ। ਇਸ ਕਾਰਨ ਜ਼ੁਕਾਮ ਅਤੇ ਐਲਰਜੀ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਸਾਈਨਸ ਦੇ ਮਰੀਜ਼ਾਂ ਲਈ ਹਾਨੀਕਾਰਨ
ਜੇਕਰ ਸਾਈਨਸ ਦੇ ਮਰੀਜ਼ ਕੇਲਾ ਅਤੇ ਦੁੱਧ ਦਾ ਇਕੱਠਿਆਂ ਸੇਵਨ ਕਰਦੇ ਹਨ, ਤਾਂ ਉਨ੍ਹਾਂ ਦਾ ਸਰੀਰ ਕਮਜ਼ੋਰ ਹੋ ਸਕਦਾ ਹੈ। ਕੇਲੇ ਅਤੇ ਦੁੱਧ ਦੇ ਇਸਤੇਮਾਲ ਨਾਲ ਸਰੀਰ ਵਿੱਚ ਜ਼ਹਿਰੀਲੇ ਤੱਤ ਬਣਨੇ ਸ਼ੁਰੂ ਹੋ ਜਾਂਦੇ ਹਨ, ਜੋ ਨੁਕਸਾਨਦਾਇਕ ਸਾਬਿਤ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ