ਸ਼ੂਗਰ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਨੁਸਖੇ, ਮਿਲਣਗੇ ਫਾਇਦੇ

Saturday, Jul 13, 2019 - 04:48 PM (IST)

ਸ਼ੂਗਰ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਨੁਸਖੇ, ਮਿਲਣਗੇ ਫਾਇਦੇ

ਜਲੰਧਰ— ਸ਼ੂਗਰ ਦਾ ਵੱਧਣਾ ਜਾਂ ਘੱਟਣਾ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ। ਸ਼ੂਗਰ ਦਾ ਪੱਧਰ ਕੰਟਰੋਲ ਤੋਂ ਬਾਹਰ ਹੋਣ 'ਤੇ ਸਰੀਰ ਦੇ ਕਈ ਅੰਗ ਡੈਮੇਜ਼ ਹੋ ਸਕਦੇ ਹਨ। ਇਸ ਲਈ ਸਰੀਰ 'ਚ ਸ਼ੂਗਰ ਦਾ ਪੱਧਰ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਸ਼ੂਗਰ ਦੇ ਪੱਧਰ ਨੂੰ ਕੰਟਰੋਲ 'ਚ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ। 
ਨਿੰਮ ਦੀਆਂ ਪੱਤੀਆਂ ਰੱਖੇ ਸ਼ੂਗਰ ਨੂੰ ਕੰਟਰੋਲ 
ਨਿੰਮ ਦੀਆਂ ਪੱਤੀਆਂ ਸ਼ੂਗਰ ਨੂੰ ਕੰਟਰੋਲ ਕਰਨ 'ਚ ਬੇਹੱਦ ਲਾਹੇਵੰਦ ਸਾਬਤ ਹੁੰਦੀਆਂ ਹਨ। ਨਿੰਮ ਦੀਆਂ ਪੱਤੀਆਂ ਸਰੀਰ 'ਚ ਇੰਸੁਲਿਨ ਦੀ ਮਾਤਰਾ ਨੂੰ ਵਧਾ ਕੇ ਸ਼ੂਗਰ ਕੰਟਰੋਲ ਕਰਨ 'ਚ ਮਦਦ ਕਰਦੀਆਂ ਹਨ। ਸਵੇਰੇ ਇਕ ਗਿਲਾਸ ਪਾਣੀ 'ਚ 8 ਨਿੰੰਮ ਦੀਆਂ ਪੱਤੀਆਂ ਉਬਾਲ ਕੇ ਛਾਣ ਲਵੋ। ਫਿਰ ਇਸ ਪਾਣੀ ਦਾ ਸੇਵਨ ਕਰੋ। ਅਜਿਹਾ ਕਰਨ ਦੇ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। 

PunjabKesari
ਆਂਵਲੇ ਕਰਨ ਸ਼ੂਗਰ ਨੂੰ ਕੰਟਰੋਲ  
ਵਿਟਾਮਿਨ-ਸੀ ਦੇ ਗੁਣਾਂ ਨਾਲ ਭਰਪੂਰ ਆਂਵਲਿਆਂ ਦਾ ਸੇਵਨ ਪੇਨਕ੍ਰਿਆਜ਼ ਦੇ ਕਾਰਜ ਨੂੰ ਬਿਹਤਰ ਬਣਾਉਂਦਾ ਹੈ, ਜਿਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਇਸ ਲਈ ਤੁਸੀਂ ਰੋਜ਼ਾਨਾ ਸਵੇਰੇ 1 ਕੱਪ ਪਾਣੀ 'ਚ 2 ਚੱਮਚ ਆਂਵਲੇ ਦਾ ਰਸ ਪਾ ਕੇ ਪੀਓ।

PunjabKesari
ਮੇਥੀ ਦੇ ਦਾਣਿਆਂ ਦੀ ਕਰੋ ਵਰਤੋਂ
ਮੇਥੀ 'ਚ ਹਾਇਪੋਗਲਾਇਮਿਕ ਪ੍ਰਾਪਰਟੀ ਹੁੰਦੀ ਹੈ, ਜੋ ਬਾਡੀ 'ਚ ਗਲੂਕੋਜ਼ ਦੀ ਮਾਤਰਾ ਨੂੰ ਕੰਟਰੋਲ ਕਰਕੇ ਬਲੱਡ ਸ਼ੂਗਰ ਲੈਵਲ ਨੂੰ ਘਟਾਉਣ 'ਚ ਮਦਦ ਕਰਦੀ ਹੈ। ਰਾਤਭਰ 1 ਚੱਮਚ ਮੇਥੀ ਦੇ ਦਾਣਿਆਂ ਨੂੰ ਭਿਓਂ ਕੇ ਸਵੇਰੇ ਖਾਲੀ ਪੇਟ ਉਸ ਪਾਣੀ ਦਾ ਸੇਵਨ ਕਰੋ।
ਅਲਸੀ ਦੇ ਬੀਜ 
ਅਲਸੀ ਦੇ ਬੀਜਾਂ 'ਚ ਭਾਰੀ ਮਾਤਰਾ 'ਚ ਫਾਈਬਰ ਹੁੰਦੇ ਹਨ, ਜੋ ਸਰੀਰ ਦੀ ਸ਼ੂਗਰ ਅਤੇ ਫੈਟ ਨੂੰ ਅਬਜ਼ਾਬਰ ਕਰਨ 'ਚ ਮਦਦ ਕਰਦੇ ਹਨ। ਰੋਜ਼ ਸਵੇਰੇ 1 ਚੱਮਚ ਅਲਸੀ ਦੇ ਬੀਜ ਚਬਾਓ ਅਤੇ ਫਿਰ 1 ਗਿਲਾਸ ਪਾਣੀ ਪੀਓ।

PunjabKesari
ਭਿੰਡੀ ਦਾ ਕਰੋ ਸੇਵਨ 
ਭਿੰਡੀ 'ਚ ਪਾਏ ਜਾਣ ਵਾਲੇ ਫਾਈਟੋਸਟੇਰੋਲਸ ਤੱਤ ਵੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਕੇ ਡਾਇਬਟੀਜ਼ ਰੋਗੀਆਂ ਨੂੰ ਰਾਹਤ ਦਿੰਦੇ ਹਨ। ਭਿੰਡੀ ਨੂੰ ਕੱਟ ਕੇ ਰਾਤਭਰ ਭਿਓਂ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਪੀਣ ਨਾਲ ਤੁਹਾਡੀ ਸ਼ੂਗਰ ਕੰਟਰੋਲ 'ਚ ਰਹੇਗੀ।

PunjabKesari
ਕੜੀ ਪੱਤਿਆਂ ਦਾ ਕਰੋ ਸੇਵਨ
ਕੜੀ ਪੱਤਿਆਂ 'ਚ ਐਂਟੀ-ਬਾਇਓਟਿਕ ਪ੍ਰਾਪਟੀ ਹੁੰਦੀ ਹੈ, ਜਿਸ ਨਾਲ ਸ਼ੂਗਰ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ। ਸ਼ੂਗਰ ਕੰਟਰੋਲ 'ਚ ਕਰਨ ਲਈ ਰੋਜ਼ਾਨਾ 9 ਦੇ ਕਰੀਬ ਪੱਤੇ ਚਬਾਉਣੇ ਚਾਹੀਦੇ ਹਨ। ਡਾਇਬਿਟੀਜ਼ ਦੇ ਨਾਲ-ਨਾਲ ਇਹ ਭਾਰ ਘਟਾਉਣ ਅਤੇ ਦਿਲ ਨੂੰ ਸਿਹਤਮੰਦ ਰੱਖਣ 'ਚ ਵੀ ਮਦਦ ਕਰਦੇ ਹਨ।

PunjabKesari
ਅਮਰੂਦ ਵੀ ਰੱਖਦੇ ਨੇ ਸ਼ੂਗਰ ਨੂੰ ਕੰਟਰੋਲ
ਅਮਰੂਦ 'ਚ ਵਿਟਾਮਿਨ-ਸੀ ਅਤੇ ਫਾਈਬਰ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ ਲਈ ਰੋਜ਼ਾਨਾ 1 ਅਮਰੂਦ ਦਾ ਸੇਵਨ ਸਰੀਰ 'ਚ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਕਰਦਾ ਹੈ।
ਜਾਮੁਨ ਰੱਖੇ ਸ਼ੂਗਰ ਨੂੰ ਕੰਟਰੋਲ
ਜਾਮੁਨ ਬਾਡੀ 'ਚ ਸਟਾਰਚ ਨੂੰ ਸ਼ੂਗਰ 'ਚ ਕਨਵਰਟ ਹੋਣ ਤੋਂ ਰੋਕ ਕੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਇਸ ਲਈ ਰੋਜ਼ਾਨਾ ਖਾਲੀ ਪੇਟ 5-6 ਜਾਮੁਨ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।


author

shivani attri

Content Editor

Related News