Health Tips: ਠੀਕ ਹੋਣ ਦੇ ਬਾਵਜੂਦ ਮਰੀਜ਼ਾਂ ’ਚ ਕਈ ਮਹੀਨੇ ਵਿਖਾਈ ਦਿੰਦੇ ਨੇ ‘ਡੇਂਗੂ’ ਦੇ ਇਹ ਸਾਈਡਇਫੈਕਟ,ਜਾਣੋ ਕਿਉਂ

10/28/2021 12:41:43 PM

ਜਲੰਧਰ (ਬਿਊਰੋ) - ਉੱਤਰੀ ਅਤੇ ਮੱਧ ਭਾਰਤ ਵਿੱਚ ਤੇਜ਼ੀ ਨਾਲ ਫੈਲ ਰਿਹਾ ਡੇਂਗੂ ਇਸ ਵਾਰ ਪਿਛਲੇ ਸਾਲ ਨਾਲੋਂ ਵੱਧ ਖ਼ਤਰਨਾਕ ਨਜ਼ਰ ਆ ਰਿਹਾ ਹੈ। ਯੂਪੀ, ਹਰਿਆਣਾ, ਦਿੱਲੀ ਅਤੇ ਮੱਧ ਪ੍ਰਦੇਸ਼ ਤੱਕ ਇਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਵੇਂ ਇਸ ਜਾਨਲੇਵਾ ਬੀਮਾਰੀ ਤੋਂ ਜ਼ਿਆਦਾਤਰ ਲੋਕ ਠੀਕ ਹੋ ਰਹੇ ਹਨ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਡੇਂਗੂ ਤੋਂ ਠੀਕ ਹੋਣ ਤੋਂ ਬਾਅਦ ਵੀ ਅਜਿਹੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਡੇਂਗੂ ਖਿਲਾਫ ਜੰਗ ਸਿਰਫ ਇਸ ਦੀ ਰੋਕਥਾਮ ਜਾਂ ਇਸ ਇਨਫੈਕਸ਼ਨ ਤੋਂ ਠੀਕ ਹੋਣ ਤੱਕ ਸੀਮਤ ਨਹੀਂ ਹੈ। ਕਿਉਂਕਿ ਸਾਧਾਰਨ ਬੁਖਾਰ ਤਾਂ ਆਉਂਦਾ ਤੇ ਜਾਂਦਾ ਹੈ ਪਰ ਡੇਂਗੂ ਠੀਕ ਹੋਣ ਤੋਂ ਬਾਅਦ ਵੀ ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।

ਕਈ ਮਾਹਿਰ ਡਾਕਟਰ ਡੇਂਗੂ ਕਾਰਨ ਸਰੀਰ 'ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਦੱਸਦੇ ਰਹਿੰਦੇ ਹਨ। ਇਸ ਲਈ ਲੋਕਾਂ ਨੂੰ ਪੌਸ਼ਟਿਕ ਭੋਜਨ ਕਰਨ ਵੱਲ ਆਪਣਾ ਧਿਆਨ ਦੇਣਾ ਚਾਹੀਦਾ ਹੈ। ਇਸ ਰਿਪੋਰਟ ਅਨੁਸਾਰ "ਡੇਂਗੂ ਤੋਂ ਠੀਕ ਹੋਣ ਤੋਂ ਬਾਅਦ ਮਰੀਜ਼ ਨੂੰ ਕਰੀਬ ਦੋ ਹਫ਼ਤਿਆਂ ਤੱਕ ਆਰਾਮ ਕਰਨਾ ਜ਼ਰੂਰੀ ਹੈ।

Health Tips : ਡੇਂਗੂ ਦੇ ਮੱਛਰਾਂ ਤੋਂ ਲੋਕ ਇੰਝ ਕਰਨ ਆਪਣਾ ਬਚਾਅ, ਖਾਣਾ ਖਾਣ ਸਣੇ ਵਰਤੋਂ ਇਹ ਸਾਵਧਾਨੀਆਂ

ਮਰੀਜ਼ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
. ਸੰਤੁਲਿਤ ਖੁਰਾਕ ਲਓ। 
. ਕਾਫ਼ੀ ਮਾਤਰਾ ਵਿੱਚ ਪਾਣੀ ਪੀਓ। 
. ਤਣਾਅ ਬਿਲਕੁਲ ਨਾ ਲਓ।
. ਹੌਲੀ-ਹੌਲੀ ਪੁਰਾਣੀ ਜੀਵਨ ਸ਼ੈਲੀ ਵੱਲ ਵਾਪਿਸ ਆਓ। 
. ਤੁਰੰਤ ਕੰਮ ਸ਼ੁਰੂ ਨਾ ਕਰੋ।

PunjabKesari

ਠੀਕ ਹੋਣ ਤੋਂ ਬਾਅਦ ਵੀ ਡੇਂਗੂ ਦੇ ਮਰੀਜ਼ਾਂ ’ਚ ਵਿਖਾਈ ਦਿੰਦੇ ਨੇ ਇਹ ਸਾਈਡਇਫੈਕਟ

ਮਾਸਪੇਸ਼ੀਆਂ ਵਿੱਚ ਦਰਦ
ਡੇਂਗੂ ਦੇ ਮਰੀਜ਼ਾਂ ਵਿੱਚ ਮਾਸਪੇਸ਼ੀਆਂ ਵਿੱਚ ਦਰਦ ਸਭ ਤੋਂ ਆਮ ਗੱਲ ਹੈ। ਪਰ ਇਹ ਸਮੱਸਿਆ ਠੀਕ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਬਣੀ ਰਹਿ ਸਕਦੀ ਹੈ। ਇਹ ਸਮੱਸਿਆਵਾਂ ਹਨ ਜੋ ਡੇਂਗੂ ਤੋਂ ਠੀਕ ਹੋਣ ਤੋਂ ਬਾਅਦ ਵੀ ਮਰੀਜ਼ ਵਿੱਚ ਰਹਿੰਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - Health Tips : ਤੇਜ਼ੀ ਨਾਲ ਫ਼ੈਲ ਰਹੇ ਡੇਂਗੂ ਦੇ ‘ਸਿਰ ਦਰਦ’ ਸਣੇ ਜਾਣੋ ਮੁੱਖ ਲੱਛਣ, ਬਚਣ ਲਈ ਅਪਣਾਓ ਇਹ ਤਰੀਕੇ

ਕਮਜ਼ੋਰੀ : 
ਪਲੇਟਲੈਟਸ ਦੀ ਕਮੀ ਕਾਰਨ ਮਰੀਜ਼ ਠੀਕ ਹੋਣ ਤੋਂ ਬਾਅਦ ਵੀ ਕਮਜ਼ੋਰੀ ਮਹਿਸੂਸ ਕਰਦਾ ਹੈ। ਉਨ੍ਹਾਂ ਲੋਕਾਂ ਨੂੰ ਜ਼ਿਆਦਾ ਕਮਜ਼ੋਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ। ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਠੀਕ ਹੋਣ ਤੋਂ ਬਾਅਦ ਲੰਬੇ ਸਮੇਂ ਤੱਕ ਸਮੱਸਿਆਵਾਂ ਹੋ ਸਕਦੀਆਂ ਹਨ।

ਡਿਪਰੈਸ਼ਨ : 
ਇੰਟਰਨੈਸ਼ਨਲ ਜਰਨਲ ਆਫ ਮੈਂਟਲ ਹੈਲਥ ਸਿਸਟਮਸ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ, ਡੇਂਗੂ ਬੁਖ਼ਾਰ ਤੋਂ ਪੀੜਤ ਲੋਕਾਂ ਵਿੱਚ ਤਣਾਅ, ਡਿਪਰੈਸ਼ਨ ਅਤੇ ਚਿੰਤਾ ਦੇ ਪੱਧਰ ਵਿੱਚ ਵਾਧਾ ਹੋਇਆ ਹੈ। ਇਹ ਸਮੱਸਿਆ ਠੀਕ ਹੋਣ ਤੋਂ ਬਾਅਦ ਵੀ ਕੁਝ ਸਮੇਂ ਲਈ ਬਣੀ ਰਹਿ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਡੇਂਗੂ ਕਾਰਨ ਹੋਣ ਵਾਲੇ ਬੁਖ਼ਾਰ ਤੋਂ ਰਾਹਤ ਦਿਵਾਉਣਗੇ ‘ਨਾਰੀਅਲ ਪਾਣੀ’ ਸਣੇ ਇਹ ਘਰੇਲੂ ਨੁਸਖ਼ੇ

PunjabKesari

ਵਾਲ ਝੜਨਾ : 
ਡੇਂਗੂ ਮਰੀਜ਼ਾਂ ਦੇ ਵਾਲਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਾਰਨ ਕਈ ਮਰੀਜ਼ਾਂ ਵਿੱਚ ਵਾਲ ਝੜਨ ਦੀ ਸਮੱਸਿਆ ਵੀ ਦੇਖਣ ਨੂੰ ਮਿਲਦੀ ਹੈ।

ਵਿਟਾਮਿਨ ਅਤੇ ਖਣਿਜ ਦੀ ਘਾਟ : 
ਡੇਂਗੂ ਦੇ ਮਰੀਜ਼ਾਂ ਵਿੱਚ ਵਿਟਾਮਿਨ ਏ, ਡੀ, ਬੀ12, ਈ ਸਮੇਤ ਕਈ ਵਿਟਾਮਿਨਾਂ ਅਤੇ ਖਣਿਜਾਂ ਦੀ ਘਾਟ ਹੁੰਦੀ ਹੈ। ਇਸ ਨਾਲ ਜੋੜਾਂ ਦਾ ਦਰਦ ਹੋਰ ਵਧ ਜਾਂਦਾ ਹੈ। ਕੁਝ ਲੋਕਾਂ ਵਿੱਚ ਸਕਿਨ ਨਾਲ ਸਬੰਧਤ ਸਮੱਸਿਆਵਾਂ ਵੀ ਦੇਖਣ ਨੂੰ ਮਿਲਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - Health Tips : ਕੈਂਸਰ ਹੋਣ ਤੋਂ ਪਹਿਲਾਂ ‘ਭਾਰ ਘੱਟ’ ਹੋਣ ਸਣੇ ਵਿਖਾਈ ਦਿੰਦੇ ਹਨ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼

ਤੁਹਾਨੂੰ ਡੇਂਗੂ ਤੋਂ ਠੀਕ ਹੋਣ ਤੋਂ ਬਾਅਦ ਕੁੱਝ ਗੱਲਾਂ 'ਤੇ ਖਾਸ ਧਿਆਨ ਦੇਣਾ ਹੋਵੇਗਾ : 
ਸੰਤੁਲਿਤ ਖੁਰਾਕ ਦੇ ਨਾਲ, ਕੁਝ ਦਿਨ ਨਿੰਬੂ ਪਾਣੀ ਅਤੇ ਓਆਰਐਸ ਘੋਲ ਲੈਂਦੇ ਰਹੋ ਅਤੇ ਸਰੀਰ ਵਿੱਚ ਤਰਲ ਦੀ ਘਾਟ ਨਾ ਆਉਣ ਦਿਓ। ਖੂਨ ਦੀ ਮਾਤਰਾ ਵਧਾਉਣ ਲਈ ਅਨਾਰ, ਸੰਤਰੇ ਅਤੇ ਗੰਨੇ ਦਾ ਰਸ ਪੀਣਾ ਜ਼ਰੂਰੀ ਹੈ। ਅੰਡੇ, ਚਿਕਨ ਅਤੇ ਮੱਛੀ ਖਾਣਾ ਫ਼ਾਇਦੇਮੰਦ ਹੋ ਸਕਦਾ ਹੈ।

ਡੇਂਗੂ ਤੋਂ ਠੀਕ ਹੋਣ ਮਗਰੋਂ ਇਹ ਕੰਮ ਬਿਲਕੁਲ ਨਹੀਂ ਕਰਨੇ : 
ਮੱਛਰਦਾਨੀ ਤੋਂ ਬਿਨਾਂ ਨਾ ਸੌਂਵੋ, ਇਸ ਨਾਲ ਇਨਫੈਕਸ਼ਨ ਨੂੰ ਰੋਕਣ ਵਿੱਚ ਮਦਦ ਮਿਲੇਗੀ। ਇਹ ਨਾ ਸੋਚੋ ਕਿ ਡੇਂਗੂ ਦੁਬਾਰਾ ਨਹੀਂ ਹੋ ਸਕਦਾ, ਇਹ ਸਿਰਫ਼ ਇੱਕ ਭੁਲੇਖਾ ਹੈ। ਭਾਰੀ ਕਸਰਤ ਜਾਂ ਭਾਰੀ ਕੰਮ ਨਾ ਕਰੋ। ਜੰਕ ਫੂਡ ਬਿਲਕੁਲ ਨਾ ਖਾਓ।

ਪੜ੍ਹੋ ਇਹ ਵੀ ਖ਼ਬਰ - Health Tips:ਚਾਹ ’ਚ ਖੰਡ ਦੀ ਥਾਂ ਕਰੋ ਗੁੜ ਦੀ ਵਰਤੋ,‘ਮਾਈਗ੍ਰੇਨ’ ਸਣੇ ਇਨ੍ਹਾਂ ਬੀਮਾਰੀਆਂ ਤੋਂ ਹੋਵੇਗਾ ਤੁਹਾਡਾ ਬਚਾਅ

PunjabKesari


rajwinder kaur

Content Editor

Related News