ਰੋਜ਼ਾਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋ, ਨਹੀਂ ਹੋਵੇਗੀ ਜੋੜ੍ਹਾਂ ''ਚ ਦਰਦ ਦੀ ਸਮੱਸਿਆ
Tuesday, Jul 03, 2018 - 06:01 PM (IST)
ਨਵੀਂ ਦਿੱਲੀ— ਹੱਡੀਆਂ ਮਜ਼ਬੂਤ ਹੋਣ ਤਾਂ ਗਠੀਆ ਵਰਗੇ ਰੋਗ ਹੋਣ ਦੇ ਚਾਂਸ ਵੀ ਵਧ ਜਾਂਦੇ ਹਨ। ਜਦੋਂ ਹੱਡੀਆਂ ਦੀ ਕਮਜ਼ੋਰੀ ਦੀ ਗੱਲ ਆਉਂਦੀ ਹੈ ਤਾਂ ਇਸ ਦਾ ਕਾਰਨ ਸਰੀਰ 'ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ ਵੀ ਹੁੰਦੀ ਹੈ। ਮਜ਼ਬੂਤ ਹੱਡੀਆਂ ਭਰਪੂਰ ਮਾਤਰਾ 'ਚ ਕੈਲਸ਼ੀਅਮ ਬਣਾਉਂਦੀ ਹੈ ਅਤੇ ਸਟੋਰ ਕਰਦੀ ਹੈ। ਇਸ ਤੱਤ ਦੀ ਜ਼ਰੂਰਤ ਛੋਟੀ ਉਮਰ ਤੋਂ ਲੈ ਕੇ ਵਧਦੀ ਉਮਰ ਤਕ ਹੁੰਦੀ ਹੈ। ਜੇ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਇਸ ਨਾਲ ਜੋੜ੍ਹਾਂ ਦਾ ਦਰਦ ਅਤੇ ਗਠੀਆ ਰੋਗ ਜਲਦੀ ਹੋ ਜਾਂਦਾ ਹੈ। ਆਪਣੀ ਡਾਈਟ 'ਚ ਹੈਲਦੀ ਫੂਡਸ ਨੂੰ ਸ਼ਾਮਲ ਕਰਨ ਨਾਲ ਇਸ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜਿਸ ਨਾਲ ਗਠੀਆ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
1. ਕੈਲਸ਼ੀਅਮ ਅਤੇ ਵਿਟਾਮਿਨ ਡੀ ਯੁਕਤ ਚੀਜ਼ਾਂ
ਕੈਲਸ਼ੀਅਮ ਅਤੇ ਵਿਟਾਮਿਨ ਡੀ ਯੁਕਤ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਇਸ ਨਾਲ ਗਠੀਆ ਰੋਗ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
2. ਸਟ੍ਰਾਬੇਰੀ
ਸਟ੍ਰਾਬੇਰੀ ਵਰਗੇ ਸੂਪਰ ਫੂਡਸ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ। ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਹੱਡੀਆਂ ਦੀ ਬੀਮਾਰੀਆਂ 'ਚ ਫਾਇਦਾ ਮਿਲਦਾ ਹੈ।
3. ਦੁੱਧ
ਦੁੱਧ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ ਦਿਨ 'ਚ ਦੋ ਵਾਰ ਦੁੱਧ ਪੀਓ। ਇਸ ਨਾਲ ਕੈਲਸ਼ੀਅਮ ਦੀ ਪੂਰਤੀ ਹੁੰਦੀ ਹੈ।
4. ਸੋਇਆਬੀਨ
ਸੋਇਆਬੀਨ 'ਚ ਪ੍ਰੋਟੀਨ ਅਤੇ ਕੈਲਸ਼ੀਅਮ ਹੱਡੀਆਂ ਲਈ ਫਾਇਦੇਮੰਦ ਹੁੰਦੇ ਹਨ। ਦੁੱਧ ਜਾਂ ਦਹੀਂ ਖਾਣਾ ਪਸੰਦ ਨਹੀਂ ਕਰਦੇ ਤਾਂ ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ।
5. ਅਲਸੀ ਦੇ ਬੀਜ
ਅਲਸੀ ਦੇ ਬੀਜ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਲਈ ਇਨ੍ਹਾਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ।
6. ਅੰਡੇ
ਅੰਡੇ ਵੀ ਹੱਡੀਆਂ ਦੇ ਵਿਕਾਸ ਅਤੇ ਵਿਟਾਮਿਨ ਦੀ ਕਮੀ ਨੂੰ ਪੂਰਾ ਕਰਦੇ ਹਨ। ਇਸ ਦੀ ਸਫੈਦ ਹਿੱਸੇ 'ਚ ਕੈਲਸ਼ੀਅਮ ਅਤੇ ਪੀਲੇ ਹਿੱਸੇ 'ਚ ਵਿਟਾਮਿਨ ਡੀ ਹੁੰਦਾ ਹੈ।
