ਖਾਣਾ ਬਣਾਉਣ ਤੋਂ ਲੈ ਕੇ ਖਾਣ ਤੱਕ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੇ ਨੁਕਸਾਨ

09/03/2020 6:18:46 PM

ਜਲੰਧਰ - ਹਰ ਕਿਸੇ ਦਾ ਖਾਣਾ ਪਕਾਉਣ ਦਾ ਤਰੀਕਾ ਵੱਖ-ਵੱਖ ਹੁੰਦਾ ਹੈ। ਸਬਜ਼ੀ ਦੇ ਪੌਸ਼ਟਿਕ ਗੁਣਾਂ ਨੂੰ ਬਰਕਰਾਰ ਰੱਖਣ ਲਈ ਉਸ ਨੂੰ ਬਣਾਉਣ ਦੀ ਸਹੀ ਵਿਧੀ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਜ਼ਿਆਦਾ ਵਿਟਾਮਿਨਸ ਜਾਂ ਮਿਨਰਲਸ ਦਾ ਫਾਇਦਾ ਇਕੱਠਾ ਪਾਉਣ ਲਈ ਅਸੀਂ ਇਕੱਠੀਆਂ ਕਈ ਸਬਜ਼ੀਆਂ ਨੂੰ ਮਿਲਾ ਕੇ ਪਕਾ ਲੈਂਦੇ ਹਾਂ ਪਰ ਹੋ ਸਕਦਾ ਹੈ ਕਿ ਇਨ੍ਹਾਂ ਦਾ ਗਲਤ ਕੰਬੀਨੇਸ਼ਨ ਫਾਇਦੇ ਦੀ ਥਾਂ ‘ਤੇ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚ ਰਿਹਾ ਹੈ। ਜਿਵੇਂ ਸੀ-ਫੂਡ ਦੇ ਨਾਲ ਦਹੀਂ, ਦੁੱਧ ਦੇ ਨਾਲ ਫਲ, ਸ਼ਹਿਦ ਦੇ ਨਾਲ ਮੱਖਣ ਆਦਿ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਇਕੱਠੇ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੈ। ਇਸ ਦੇ ਇਲਾਵਾ ਇਨ੍ਹਾਂ ਨੂੰ ਪਕਾਉਣ ਦਾ ਸਹੀ ਤਰੀਕਾ ਵੀ ਪਤਾ ਹੋਣਾ ਚਾਹੀਦਾ ਵੀ ਜ਼ਰੂਰੀ ਹੈ।

ਸਹੀ ਤਰੀਕਿਆਂ ਨਾਲ ਪਕਾ ਕੇ ਖਾਓ ਇਹ ਆਹਾਰ 
ਚਿਕਨ ਹੋਵੇ ਜਾਂ ਵੈਜੀਟੇਰੀਅਨ ਫੂਡਸ, ਇਨ੍ਹਾਂ ਨੂੰ ਪਕਾਉਣ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਖਾਣੇ ‘ਚ ਮੌਜੂਦ ਵਿਟਾਮਿਨਸ ਅਤੇ ਖਣਿਜ ਨੂੰ ਸਹੀ ਪੋਸ਼ਣ ਸਰੀਰ ਨੂੰ ਮਿਲਦਾ ਰਹੇ।

ਘੱਟ ਨਮਕ ਮਿਲਾਓ
ਨਾਨਵੈੱਜ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਦਾ ਫਲੇਵਰ ਮਸਾਲਿਆਂ ਨਾਲ ਹੀ ਆਉਂਦਾ ਹੈ। ਇਸ ਲਈ ਇਸ ‘ਚ ਜ਼ਿਆਦਾ ਮਾਤਰਾ ‘ਚ ਨਮਕ ਨਾ ਮਿਲਾਓ। ਇਸ ਦੀ ਵਜ੍ਹਾ ਨਾਲ ਸਬਜ਼ੀ ‘ਚ ਨਿੰਬੂ ਅਤੇ ਹਰਬਸ ਪਾਉਣ ਨਾਲ ਪੌਸ਼ਟਿਕਤਾ ਬਰਕਰਾਰ ਰਹਿੰਦੀ ਹੈ।

ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

PunjabKesari

ਦੁੱਧ ਨਾਲ ਨਾ ਖਾਓ ਇਹ ਚੀਜ਼ਾਂ 
ਦੁੱਧ ਦੇ ਨਾਲ ਨਮਕੀਨ ਨਹੀਂ ਖਾਣੀ ਚਾਹੀਦੀ। ਇਸ ਨਾਲ ਦੁੱਧ ਦੇ ਪ੍ਰੋਟੀਨ ਨਸ਼ਟ ਹੋ ਜਾਂਦੇ ਹਨ। ਇਸ ਤੋਂ ਇਲਾਵਾ ਦੁੱਧ ਨਾਲ ਫਲ ਮਿਲਾ ਕੇ ਖਾਣ ਨਾਲ ਦੁੱਧ ‘ਚ ਮੌਜੂਦ ਕੈਲਸ਼ੀਅਮ ਫਲਾਂ ਦੇ ਅੰਜਾਈਮ ਨੂੰ ਸੋਖ ਲੈਂਦਾ ਹੈ। ਇਸ ਨਾਲ ਸਰੀਰ ਨੂੰ ਭਰਪੂਰ ਪੋਸ਼ਣ ਨਹੀਂ ਮਿਲ ਪਾਉਂਦਾ। ਹਰੀਆਂ ਪੱਤੇਦਾਰ ਸਬਜ਼ੀਆਂ, ਅੰਡਾ,ਮੀਟ, ਚਿਕਨ ਖਾਣ ਦੇ ਇਕਦਮ ਬਾਅਦ ਵੀ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਸਬਜ਼ੀਆਂ 
ਸ਼ਿਮਲਾ ਮਿਰਚ ਪਾਲਕ, ਬੀਨਸ, ਅੰਡੇ, ਕਲੇਜੀ ਆਦਿ ‘ਚ ਫਾਈਬਰ, ਵਿਟਾਮਿਨ ਬੀ ਅਤੇ ਸੀ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਜਦੋਂ ਇਹ ਸਬਜ਼ੀਆਂ ਜ਼ਿਆਦਾ ਦੇਰ ਤਕ ਪਕਾਈ ਜਾਂਦੀਆਂ ਹਨ ਤਾਂ ਇਨ੍ਹਾਂ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਇਨ੍ਹਾਂ ਦੀ ਪੌਸ਼ਟਿਕਤਾਂ ਬਰਕਰਾਰ ਰੱਖਣ ਲਈ ਹਲਕੀ ਸਟੀਮ ਦੇ ਕੇ ਇਨ੍ਹਾਂ ਨੂੰ ਪਕਾਉਣਾ ਚੰਗਾ ਰਹਿੰਦਾ ਹੈ।

ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ

PunjabKesari

ਸਹੀ ਤਰੀਕਿਆਂ ਨਾਲ ਪਕਾਓ ਨਾਨਵੈੱਜ
ਇਸ ਨੂੰ ਪਕਾਉਂਦੇ ਸਮੇਂ ਘੱਟ ਤੇਲ ਦਾ ਇਸਤੇਮਾਲ ਕਰੋ। ਇਸ ਨੂੰ ਫ੍ਰਾਈ ਕਰਨ ਦੀ ਬਜਾਏ ਗ੍ਰਿਲਿੰਗ, ਰੋਸਟਿੰਗ,ਬੇਕਿੰਗ ਅਤੇ ਉਬਾਲਣਾ ਬੈਸਟ ਰਹਿੰਦਾ ਹੈ। ਨਾਨਵੈੱਜ ਫ੍ਰਾਈ ਕਰਨ ਨਾਲ ਇਸ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।

ਆਪਣੇ ਜੀਵਨ ਸਾਥੀ ਦੀਆਂ ਇਨ੍ਹਾਂ ਗੱਲਾਂ ’ਤੇ ਕਦੇ ਨਾ ਕਰੋ ਸ਼ੱਕ, ਜਾਣੋ ਕਿਉਂ

ਦਾਲਾ ਅਤੇ ਸਪਰਾਊਟਸ 
ਦਾਲਾਂ ਅਤੇ ਅੰਕੁਰਿਤ ਅਨਾਜ ਸਿਹਤ ਲਈ ਬਹੁਤ ਹੀ ਲਾਭਕਾਰੀ ਮੰਨੇ ਜਾਂਦੇ ਹਨ ਪਰ ਇਨ੍ਹਾਂ ਨੂੰ ਸਿਰਫ ਭਿਓਂ ਕੇ ਖਾਣਾ ਸਹੀ ਨਹੀਂ ਹੈ। ਇਸ ਨਾਲ ਬਦਹਜ਼ਮੀ ਹੋ ਸਕਦੀ ਹੈ ਭਿਓਂਣ ਦੇ ਬਾਅਦ ਇਸ ਨੂੰ ਪਕਾ ਕੇ ਖਾਓ। ਜਦੋਂ ਅਨਾਜ ਅੰਕੁਰਿਤ ਹੋ ਜਾਂਦਾ ਹੈ ਤਾਂ ਇਸ ਨੂੰ ਸਟੀਮ ਦੁਆਰਾ ਪਕਾ ਕੇ ਖਾਣਾ ਫਾਇਦੇਮੰਦ ਹੈ।

ਸਿਹਤਮੰਦ ਰਹਿਣ ਲਈ ਆਪਣੇ ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ, ਤੇਜ਼ੀ ਨਾਲ ਘਟੇਗਾ ਮੋਟਾਪਾ

ਇਕੱਠੀਆਂ ਨਾ ਖਾਓ ਇਹ ਚੀਜ਼ਾਂ 
ਕੁਝ ਚੀਜ਼ਾਂ ਦੀ ਤਾਸੀਰ ਗਰਮ ਤਾਂ ਕੁਝ ਦੀ ਠੰਡੀ ਹੁੰਦੀ ਹੈ। ਅਜਿਹੇ ‘ਚ ਇਨ੍ਹਾਂ ਦਾ ਇਕੱਠੇ ਸੇਵਨ ਕਰਨ ਨਾਲ ਨੁਕਸਾਨ ਹੋ ਸਕਦਾ ਹੈ।

PunjabKesari

ਸੀ-ਫੂਡ ਅਤੇ ਮੀਟ 
ਆਇਰਨ ਅਤੇ ਪ੍ਰੋਟੀਨ ਨਾਲ ਭਰਪੂਰ ਇਹ ਨਾਨ-ਵੈਜੀਟੇਰੀਅਨ ਫੂਡਸ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਪਰ ਇਨ੍ਹਾਂ ਨੂੰ ਕੱਚਾ ਖਾਣ ਨਾਲ ਫੂਡ ਪੁਆਇਜ਼ਨਿੰਗ ਵੀ ਹੋ ਸਕਦੀ ਹੈ। ਇਸ ਨੂੰ ਚੰਗੀ ਤਰ੍ਹਾਂ ਨਾਲ ਪਕਾ ਕੇ ਹੀ ਖਾਣਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ ਨੂੰ ਮਾਈਕ੍ਰੋਵੇਵ, ਤੰਦੂਰ ਜਾਂ ਘੱਟ ਗੈਸ ‘ਤੇ ਪਕਾ ਕੇ ਖਾਓ। ਇਸ ਨਾਲ ਖਾਣੇ ਦਾ ਸੁਆਦ ਵੀ ਵਧੇਗਾ ਅਤੇ ਪ੍ਰੋਟੀਨ ਦੀ ਮਾਤਰਾ ਵੀ ਬਰਕਰਾਰ ਰਹੇਗੀ।

10 ਮਿੰਟ ’ਚ ਅੱਖਾਂ ਦੇ ਕਾਲੇ ਘੇਰਿਆਂ ਤੋਂ ਨਿਜ਼ਾਤ ਪਾਉਣ ਲਈ ਵਰਤੋ ਇਹ ਘਰੇਲੂ ਚੀਜ਼ਾਂ

ਦਹੀਂ ਦੇ ਨਾਲ ਕੀ ਨਾ ਖਾਈਏ?
ਦਹੀਂ ‘ਚ ਖਟਾਸ ਹੁੰਦੀ ਹੈ ਅਤੇ ਆਯੁਰਵੇਦ ਮੁਤਾਬਕ ਇਸ ਦੀ ਤਾਸੀਰ ਗਰਮ ਹੁੰਦੀ ਹੈ। ਦਹੀਂ ਨੂੰ ਫਲਾਂ ਦੇ ਨਾਲ ਨਾ ਖਾਓ। ਇਨ੍ਹਾਂ ਦੇ ਵੱਖ-ਵੱਖ ਅੰਜਾਈਮ ਪਚਾਉਣ ‘ਚ ਮੁਸ਼ਕਲ ਪੈਦਾ ਕਰਦਾ ਹੈ ਮੱਛੀ ਨਾਲ ਵੀ ਦਹੀਂ ਨਹੀਂ ਖਾਣਾ ਚਾਹੀਦਾ। ਇਸ ਤੋਂ ਇਲਾਵਾ ਪੂੜੀ ਜਾਂ ਬਾਕੀ ਤਲੀਆਂ ਹੋਈਆਂ ਚੀਜ਼ਾਂ ਦੇ ਨਾਲ ਇਸ ਦਾ ਸੇਵਨ ਕਰਨ ਨਾਲ ਵੀ ਪਾਚਨ ਕਿਰਿਆ ‘ਚ ਗੜਬੜੀ ਪੈਦਾ ਹੋ ਸਕਦੀ ਹੈ। ਖਜੂਰ ਅਤੇ ਦਹੀਂ ਦੇ ਪੌਸ਼ਟਿਕ ਤੱਤ ਵੀ ਵੱਖ-ਵੱਖ ਹੁੰਦੇ ਹਨ। ਇਨ੍ਹਾਂ ਦਾ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ।

PunjabKesari

ਸ਼ਹਿਦ ਨਾਲ ਇਹ ਆਹਾਰ ਖਾਣ ਤੋਂ ਕਰੋ ਪਰਹੇਜ਼ 
ਸ਼ਹਿਦ ਨੂੰ ਗਰਮ ਕਰਕੇ ਨਹੀਂ ਖਾਣਾ ਚਾਹੀਦਾ। ਇਸ ਨਾਲ ਉਸ ਦੇ ਕੁਦਰਤੀ ਐਂਟੀ-ਆਕਸੀਡੈਂਟ ਗੁਣ ਖਤਮ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸ਼ਹਿਦ ਦੇ ਨਾਲ ਮੱਖਣ, ਸ਼ਹਿਦ ਦੇ ਨਾਲ ਘਿਉ ਅਤੇ ਸ਼ਹਿਦ ਦੇ ਨਾਲ ਪਾਣੀ ਮਿਲਾ ਕੇ ਖਾਣ ਨਾਲ ਵੀ ਸਿਹਤ ਨੂੰ ਨੁਕਸਾਨ ਹੁੰਦਾ ਹੈ।

ਸੰਤਰਾ ਅਤੇ ਕੇਲਾ ਨਾ ਖਾਓ ਇਕੱਠੇ 
ਫਰੂਟ ਸਲਾਦ ਖਾ ਰਹੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਸੰਤਰਾ ਅਤੇ ਕੇਲਾ ਇਕੱਠਾ ਨਾ ਖਾਓ। ਖੱਟੇ ਫਲ ਅਤੇ ਮਿੱਠੇ ਫਲ ‘ਚੋਂ ਨਿਕਲਣ ਵਾਲੀ ਸ਼ੂਗਰ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ। ਇਸ ‘ਚ ਪੌਸ਼ਟਿਕਤਾ ਨਸ਼ਟ ਹੋਣ ਦੇ ਨਾਲ-ਨਾਲ ਪਾਚਨ ਕਿਰਿਆ ‘ਚ ਵੀ ਗੜਬੜੀ ਪੈਦਾ ਹੋ ਜਾਂਦੀ ਹੈ।

PunjabKesari


rajwinder kaur

Content Editor

Related News