ਪਿੰਡ ਨਰਾਇਣਗੜ੍ਹ ਸੋਹੀਆ ’ਚ ਦਿਨ-ਦਿਹਾੜੇ ਡਾਕਾ! ਨਕਦੀ ਤੇ ਸੋਨਾ ਲੈ ਕੇ ਫਰਾਰ

Monday, Oct 27, 2025 - 03:07 PM (IST)

ਪਿੰਡ ਨਰਾਇਣਗੜ੍ਹ ਸੋਹੀਆ ’ਚ ਦਿਨ-ਦਿਹਾੜੇ ਡਾਕਾ! ਨਕਦੀ ਤੇ ਸੋਨਾ ਲੈ ਕੇ ਫਰਾਰ

ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਆਉਂਦੇ ਪਿੰਡ ਨਰਾਇਣਗੜ੍ਹ ਸੋਹੀਆ ਵਿਖੇ  ਦਿਨ ਦਿਹਾੜੇ ਲੁਟੇਰਿਆਂ ਵੱਲੋਂ ਇਕ ਘਰ ਵਿੱਚ ਦਾਖਲ ਹੋ ਕੇ 30 ਨਗਦੀ ਅਤੇ ਸੋਨਾ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਘਰ ਮਾਲਕ ਬੂਟਾ ਸਿੰਘ ਪੁੱਤਰ ਗੋਰਖ ਸਿੰਘ ਨੇ ਦੱਸਿਆ ਕਿ ਦਿਨ ਦੇ ਲਗਭਗ 12 ਵਜੇ ਦੇ ਕਰੀਬ, ਉਹ ਖੁਦ ਪਿੰਡ ਵਿੱਚ ਦਿਹਾੜੀ ਦਾ ਕੰਮ ਕਰਨ ਲਈ ਗਿਆ ਹੋਇਆ ਸੀ ਜਦਕਿ ਉਸ ਦੀ ਪਤਨੀ ਕਿਰਨ ਕੌਰ ਲੁਧਿਆਣਾ ਵਿਖੇ ਧਾਗਾ ਫੈਕਟਰੀ ਵਿਚ ਕੰਮ ਕਰਨ ਗਈ ਹੋਈ ਸੀ। 

ਬੂਟਾ ਸਿੰਘ ਦੇ ਮੁਤਾਬਕ, “ਦਿਨ ਦੇ ਸਮੇਂ ਘਰ ਸੁੰਨਾ ਸੀ ਕਿ ਇਸ ਦੌਰਾਨ ਬਿਨਾਂ ਨੰਬਰ ਪਲੇਟ ਵਾਲੀ ਪਲਸਰ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਲੁਟੇਰੇ ਮੇਰੇ ਘਰ ਵਿਚ ਦਾਖਲ ਹੋਏ ਅਤੇ ਘਰ ਦੀਆਂ ਤਿਜ਼ੋਰੀਆਂ ਖੋਲ੍ਹ ਕੇ 30,000 ਰੁਪਏ ਨਕਦ ਅਤੇ ਇੱਕ ਤੋਲਾ ਸੋਨਾ ਲੈ ਕੇ ਮੌਕੇ ਤੋਂ ਫਰਾਰ ਹੋ ਗਏ।” ਉਸ ਨੇ ਕਿਹਾ ਕਿ ਘਰ ਵਾਪਸ ਆ ਕੇ ਜਦੋਂ ਉਸ ਨੇ ਸਾਰਾ ਮਾਮਲਾ ਦੇਖਿਆ ਤਾਂ ਤੁਰੰਤ ਪਿੰਡ ਦੇ ਲੋਕਾਂ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਤੋਂ ਬਾਅਦ ਪਿੰਡ ਵਿਚ ਸਹਿਮ ਅਤੇ ਅਣਸੁਰੱਖਿਆ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਟੱਲੇਵਾਲ ਦੇ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਣਕਾਰੀ ਮਿਲਣ ਨਾਲ ਹੀ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News