ਦਿਲ ਨੂੰ ਸਿਹਤਮੰਦ ਰੱਖਦਾ ਹੈ 'ਨਾਰੀਅਲ', ਖੁਰਾਕ 'ਚ ਜ਼ਰੂਰ ਕਰੋ ਸ਼ਾਮਲ

04/20/2021 11:11:37 AM

ਨਵੀਂ ਦਿੱਲੀ— ਨਾਰੀਅਲ 'ਚ ਵਿਟਾਮਿਨ, ਖਣਿਜ, ਅਮੀਨੋ ਐਸਿਡ, ਫਾਈਬਰ, ਕਾਰਬੋਹਾਈਡ੍ਰੇਟ, ਪ੍ਰੋਟੀਨ ਆਦਿ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਨਾਰੀਅਲ ਨਾਲ ਕਈ ਤਰ੍ਹਾਂ ਦੇ ਪਕਵਾਨ, ਦੁੱਧ ਅਤੇ ਤੇਲ ਆਦਿ ਤਿਆਰ ਕੀਤਾ ਜਾਂਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਨਾਰੀਅਲ ਦਾ ਥੋੜ੍ਹਾ ਜਿਹਾ ਟੁੱਕੜਾ ਖਾਣ ਨਾਲ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਇਹ ਸਰੀਰ ਦੀ ਇਮਿਊਨਿਟੀ ਵਧਾਉਣ ਦੇ ਨਾਲ ਦਿਮਾਗ ਨੂੰ ਤੇਜ਼ ਕਰਨ 'ਚ ਵੀ ਮਦਦ ਕਰਦਾ ਹੈ। ਗਰਮੀਆਂ 'ਚ ਇਸ ਨੂੰ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਪਾਣੀ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ, ਜਿਸ ਨਾਲ ਬਾਡੀ ਹਾਈਡ੍ਰੇਟ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਨਾਲ ਹੋਣ ਵਾਲੇ ਫ਼ਾਇਦੇ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਰੋਜ਼ਾਨਾ ਰਾਤ ਨੂੰ ਇਸ ਨੂੰ ਜ਼ਰੂਰ ਖਾਓਗੇ।

PunjabKesari
ਕਬਜ਼ ਦੀ ਸਮੱਸਿਆ ਤੋਂ ਰਾਹਤ 
ਨਾਰੀਅਲ 'ਚ ਫਾਈਬਰ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ ਜੋ ਕਬਜ਼ ਦੀ ਸਮੱਸਿਆ ਨੂੰ ਖਤਮ ਕਰਨ 'ਚ ਮਦਦ ਕਰਦਾ ਹੈ। ਜੇਕਰ ਸਵੇਰੇ ਤੁਹਾਡਾ ਢਿੱਡ ਚੰਗੀ ਤਰ੍ਹਾਂ ਨਾਲ ਸਾਫ ਨਹੀਂ ਹੋ ਪਾਉਂਦਾ ਤਾਂ ਸੌਣ ਤੋਂ ਪਹਿਲਾਂ ਨਾਰੀਅਲ ਦਾ ਟੁੱਕੜਾ ਖਾ ਕੇ ਸੋਵੋ। 
ਨਕਸੀਰ ਫੱਟਣ 'ਤੇ 
ਜਿਨ੍ਹਾਂ ਲੋਕਾਂ ਨੂੰ ਗਰਮੀਆਂ 'ਚ ਨਕਸੀਰ ਫੱਟਣ ਦਾ ਖਤਰਾ ਰਹਿੰਦਾ ਹੈ ਉਨ੍ਹਾਂ ਲਈ ਨਾਰੀਅਲ ਦੀ ਗਿਰੀ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ। ਉਹ ਇਸ ਲਈ ਨਾਰੀਅਲ ਦੀ ਗਿਰੀ ਨੂੰ ਮਿਸ਼ਰੀ ਦੇ ਨਾਲ ਖਾਓ।

PunjabKesari
ਉਲਟੀ ਦੀ ਸਮੱਸਿਆ 
ਜੇਕਰ ਕਿਸੇ ਨੂੰ ਉਲਟੀ ਆ ਰਹੀ ਹੋਵੇ ਤਾਂ ਉਹ ਨਾਰੀਅਲ ਦੇ ਟੁੱਕੜੇ ਨੂੰ ਮੂੰਹ 'ਚ ਰੱਖ ਕੇ ਥੋੜ੍ਹੀ ਦੇਰ ਤਕ ਚਬਾਓ। 

PunjabKesari
ਦਿਲ ਨੂੰ ਸਿਹਤਮੰਦ ਰੱਖੇ 
ਦਿਲ ਨੂੰ ਹੈਲਦੀ ਰੱਖਣ ਲਈ ਵੀ ਨਾਰੀਅਲ ਦੀ ਗਿਰੀ ਕਾਫ਼ੀ ਫ਼ਾਇਦੇਮੰਦ ਹੈ ਕਿਉਂਕਿ ਇਸ 'ਚ ਚੰਗਾ ਕੋਲੈਸਟਰੋਲ ਪਾਇਆ ਜਾਂਦਾ ਹੈ।

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ 
ਐਲਰਜੀ ਨੂੰ ਦੂਰ ਕਰੇ 
ਇਹ ਇਕ ਤਰ੍ਹਾਂ ਦਾ ਚੰਗਾ ਐਂਟੀ-ਬਾਇਓਟਿਕ ਹੈ। ਇਸ ਨੂੰ ਖਾਣ ਨਾਲ ਹਰ ਤਰ੍ਹਾਂ ਦੀ ਐਲਰਜੀ ਦੂਰ ਰਹਿੰਦੀ ਹੈ।
ਯਾਦਦਾਸ਼ਤ ਤੇਜ਼ ਕਰੇ 
ਨਾਰੀਅਲ ਦੀ ਗਿਰੀ ਖਾਣ ਨਾਲ ਯਾਦਦਾਸ਼ਤ ਵਧਦੀ ਹੈ। ਇਸ ਲਈ ਨਾਰੀਅਲ ਦੀ ਗਿਰੀ 'ਚ ਬਾਦਾਮ, ਅਖਰੋਟ ਅਤੇ ਮਿਸ਼ਰੀ ਮਿਲਾ ਕੇ ਹਰ ਰੋਜ਼ ਖਾਓ। 

PunjabKesari
ਭਾਰ ਘੱਟ ਕਰੇ 
ਨਾਰੀਅਲ ਦੀ ਗਿਰੀ ਦੀ ਵਰਤੋਂ ਨਾਲ ਭਾਰ ਘਟਾਇਆ ਜਾ ਸਕਦਾ ਹੈ ਕਿਉਂਕਿ ਇਸ 'ਚ ਵਸਾ ਨਹੀਂ ਹੁੰਦਾ। ਇਸ ਨੂੰ ਖਾਣ ਨਾਲ ਢਿੱਡ ਭਰਿਆ-ਭਰਿਆ ਰਹਿੰਦਾ ਹੈ ਜਿਸ ਨਾਲ ਵਾਰ-ਵਾਰ ਭੁੱਖ ਵੀ ਨਹੀਂ ਲੱਗਦੀ।

PunjabKesari
ਨੀਂਦ ਨਾ ਆਉਣ ਦੀ ਸਮੱਸਿਆ 
ਨੀਂਦ ਨਾ ਆਉਣ ਦੀ ਸਮੱਸਿਆ ਹੋਣ 'ਤੇ ਰਾਤ ਨੂੰ ਡਿਨਰ ਕਰਨ ਦੇ ਬਾਅਦ ਅੱਧਾ ਗਲਾਸ ਨਾਰੀਅਲ ਪਾਣੀ ਪੀਓ। ਇਸ ਨਾਲ ਤੁਹਾਨੂੰ ਨੀਂਦ ਚੰਗੀ ਆਵੇਗੀ। 

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਢਿੱਡ 'ਚ ਕੀੜੇ ਹੋਣਾ
ਢਿੱਡ 'ਚ ਕੀੜੇ ਹੋਣ 'ਤੇ ਸਵੇਰੇ ਨਾਸ਼ਤੇ 'ਚ 1 ਚਮਚਾ ਪੀਸੇ ਹੋਏ ਨਾਰੀਅਲ ਦੀ ਵਰਤੋਂ ਕਰੋ। ਇਸ ਨਾਲ ਕੀੜੇ ਬਹੁਤ ਜਲਦੀ ਮਰ ਜਾਂਦੇ ਹਨ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News