ਕੋਲੈਸਟਰੋਲ ਤੋਂ ਹੋ ਪੀੜਤ ਤਾਂ ਇਨ੍ਹਾਂ ਨੁਸਖਿਆਂ ਨਾਲ ਮਿਲੇਗੀ ਰਾਹਤ

09/25/2019 5:24:22 PM

ਜਲੰਧਰ : ਅੱਜ ਦੇ ਬਦਲਦੇ ਲਾਈਫ ਸਟਾਈਲ ਕਾਰਨ ਅਸੀਂ ਕਈ ਬੀਮਾਰੀਆਂ ਦੀ ਗ੍ਰਿਫਤ ਵਿਚ ਆ ਰਹੇ ਹਾਂ। ਨਾ ਤਾਂ ਅਸੀਂ ਪੌਸ਼ਟਿਕ ਆਹਾਰ ਪੂਰੀ ਤਰ੍ਹਾਂ ਲੈਂਦੇ ਹਾਂ ਅਤੇ ਨਾ ਹੀ ਰੋਜ਼ਾਨਾ ਕਸਰਤ ਜਾਂ ਯੋਗਾ ਕਰਦੇ ਹਾਂ। ਖਾਣ ਵਿਚ ਵੀ ਸਾਨੂੰ ਜੋ ਮਿਲ ਜਾਂਦਾ ਹੈ ਉਹੀ ਖਾ ਲੈਂਦੇ ਹਾਂ। ਜਿਸ ਕਾਰਨ ਬਾਅਦ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਸਾਨੂੰ ਘੇਰ ਲੈਂਦੀਆਂ ਹਨ। ਅੱਜ ਅਸੀਂ ਤੁਹਾਨੂੰ ਕੋਲੈਸਟਰੋਲ ਬਾਰੇ ਦੱਸਣ ਜਾ ਰਹੇ ਹਾਂ। ਇਸ ਦਾ ਸਿੱਧਾ ਸੰਬੰਧ ਸਾਡੇ ਦਿਲ ਨਾਲ ਹੈ। ਇਕ ਵਾਰ ਕੋਲੈਸਟਰੋਲ ਦੀ ਪ੍ਰੇਸ਼ਾਨੀ ਆ ਜਾਵੇ ਫਿਰ ਸਾਨੂੰ ਸਾਵਧਾਨ ਰਹਿਣਾ ਪੈਂਦਾ ਹੈ। ਕੋਲੈਸਟਰੋਲ ਤੋਂ ਨਿਜ਼ਾਤ ਪਾਉਣ ਲਈ ਸਹੀ ਖਾਣ-ਪੀਣ ਦਾ ਪਤਾ ਹੋਣਾ ਬੇਹੱਦ ਜ਼ਰੂਰੀ ਹੈ। ਇਸ ਨੂੰ ਘੱਟ ਕਰਨ ਲਈ ਕਈ ਤਰ੍ਹਾਂ ਦੇ ਖਾਧ ਪਦਾਰਥਾਂ ਨੂੰ ਆਪਣੇ ਖਾਣੇ 'ਚ ਸ਼ਾਮਲ ਕਰਨਾ ਜ਼ਰੂਰੀ ਹੈ। 

ਕੀ ਹੈ ਕੋਲੈਸਟਰੋਲ
ਕੋਲੈਸਟਰੋਲ ਇਕ ਚਰਬੀ ਪਦਾਰਥ ਹੈ, ਜੋ ਲਿਵਰ ਤੋਂ ਪੈਦਾ ਹੁੰਦਾ ਹੈ। ਇਹ ਸਰੀਰ ਦੇ ਸਹੀ ਤਰੀਕੇ ਨਾਲ ਕੰਮ ਕਰਨ 'ਚ ਮਦਦ ਹੁੰਦਾ ਹੈ। ਇਹ ਸਰੀਰ ਲਈ ਜ਼ਰੂਰੀ ਵੀ ਹੈ ਪਰ ਇਸ ਦੀ ਜ਼ਿਆਦਾ ਮਾਤਰਾ ਨਾਲ ਹਾਰਟ ਅਟੈਕ ਤੇ ਸਟ੍ਰੋਕ ਦਾ ਖਤਰਾ ਪੈਦਾ ਹੋ ਜਾਂਦਾ ਹੈ। 

ਦੋ ਤਰ੍ਹਾਂ ਦੇ ਹੁੰਦੇ ਹਨवਕੋਲੈਸਟਰੋਲ 
ਕੋਲੈਸਟਰੋਲ ਦੋ ਤਰ੍ਹਾਂ ਦਾ ਹੁੰਦਾ ਹੈ। ਐੱਲ. ਡੀ. ਐੱਲ. (ਲੋ ਡੈਨਸਿਟੀ ਲਿਪੋਪ੍ਰੋਟੀਨ) ਅਤੇ ਐੱਚ. ਡੀ. ਐੱਲ. (ਹਾਈ ਡੈਨਸਿਟੀ ਲਿਪੋਪ੍ਰੋਟੀਨ)।

ਕਿਸ ਤਰ੍ਹਾਂ ਘੱਟ ਕੀਤਾ ਜਾ ਸਕਦਾ ਹੈ ਕੋਲੈਸਟਰੋਲ 
ਖਾਣਾ ਬਨਾਉਣ ਵਿਚ ਤੇਲ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਪਰ ਜ਼ਿਆਦਾ ਤੇਲ ਸਿਹਤ ਲਈ ਹਾਨੀਕਾਰਕ ਹੈ। ਉਂਝ ਤਾਂ ਉਬਲਿਆ ਹੋਇਆ ਖਾਣਾ ਸਿਹਤ ਲਈ ਫਾਇਦੰਮੇਦ ਹੁੰਦਾ ਹੈ ਪਰ ਰੋਜ਼ ਅਜਿਹਾ ਖਾਣਾ ਨਹੀਂ ਖਾਇਆ ਜਾ ਸਕਦਾ। ਇਸ ਲਈ, ਹਮੇਸ਼ਾ ਅਜਿਹੇ ਖਾਧ ਤੇਲ ਦਾ ਇਸਤੇਮਾਲ ਕਰੋ ਜੋ ਤੁਹਾਡੀ ਸਿਹਤ ਲਈ ਨੁਕਸਾਨ ਨਾ ਪਹੁੰਚਾਏ। ਨਾਲ ਹੀ ਖਾਣਾ ਬਣਾਉਂਦੇ ਸਮੇਂ ਤੇਲ ਦੀ ਮਾਤਰਾ ਦਾ ਵੀ ਖਾਸ ਧਿਆਨ ਰੱਖੋ। 

ਓਟਸ
ਓਟਸ ਮਤਲਬ ਜੌਂਆਂ ਨੂੰ ਜੇਕਰ ਤੁਸੀਂ ਰੋਜ਼ ਆਪਣੇ ਨਾਸ਼ਤੇ ਵਿਚ ਸ਼ਾਮਲ ਕਰਦੇ ਹੋ ਤਾਂ 6 ਫੀਸਦੀ ਐੱਲ. ਡੀ. ਐੱਲ. ਘੱਟ ਹੋ ਸਕਦਾ ਹੈ। ਇਸ ਵਿਚ ਬੀਟਾ ਗਲੂਕਾਨ ਨਾਮ ਦਾ ਗਾੜ੍ਹਾ ਚਿਪਚਿਪਾ ਤੱਤ ਸਾਡੀਆਂ ਅੰਤੜੀਆਂ ਸਾਫ ਕਰਦਾ ਹੈ ਅਤੇ ਕਬਜ਼ ਦੀ ਸ਼ਿਕਾਇਤ ਦੂਰ ਕਰਦਾ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਖਰਾਬ ਕੋਲੈਸਟਰੋਲ ਦੀ ਸ਼ਿਕਾਇਤ ਨਹੀਂ ਰਹਿੰਦੀ। 

ਫਾਈਬਰ
ਡਾਕਟਰਾਂ ਵਲੋਂ ਰੋਜ਼ਾਨਾ 20-35 ਗ੍ਰਾਮ ਫਾਈਬਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਐੱਲ. ਡੀ. ਐੱਲ. ਕੋਲੈਸਟਰੋਲ ਘਟਾਉਣਾ ਚਾਹੁੰਦੇ ਹੋ ਤਾਂ ਘੱਟੋ ਘੱਟ 10 ਗ੍ਰਾਮ ਫਾਈਬਰ ਜ਼ਰੂਰ ਲਵੋ। 

ਸੋਇਆਬੀਨ
ਸੋਇਆਬੀਨ ਤੋਂ ਬਿਨਾਂ ਸੋਇਆ ਦੁੱਧ, ਦਹੀਂ ਜਾਂ ਟੋਫੂ ਦਾ ਸੇਵਨ ਕਰਨ ਨਾਲ ਐੱਲ. ਡੀ. ਐੱਲ. ਕੋਲੈਸਟਰੋਲ ਦਾ ਪੱਧਰ ਘੱਟ ਹੁੰਦਾ ਹੈ। ਇਹ ਪਦਾਰਥ ਕੋਲੈਸਟਰੋਲ ਨੂੰ ਬਾਹਰ ਕੱਠਣ ਵਿਚ ਲਿਵਰ ਦੀ ਮਦਦ ਕਰਦੇ ਹਨ ਅਤੇ ਚੰਗੇ ਕੋਲੈਸਟਰੋਲ ਨੂੰ ਵਧਾਉਂਦੇ ਹਨ। ਇਕ ਦਿਨ 'ਚ 25 ਗ੍ਰਾਮ ਸੋਇਆਬੀਨ ਲੈਣ ਨਾਲ ਐੱਲ. ਡੀ. ਐੱਲ. ਕੋਲੈਸਟਰੋਲ ਕਾਫੀ ਹੱਦ ਤਕ ਘਟਾਇਆ ਜਾ ਸਕਦਾ ਹੈ। ਇਹ 6 ਫੀਸਦੀ ਖਰਾਬ ਕੋਲੈਸਟਰੋਲ ਘਟਾਉਣ ਵਿਚ ਮਦਦਗਾਰ ਹੁੰਦਾ ਹੈ। 

ਫਲੀਆਂ 
ਐੱਲ. ਡੀ. ਐੱਲ. ਕੋਲੈਸਟਰੋਲ ਦੀ ਮਾਤਰਾ ਘੱਟ ਕਰਨ ਲਈ ਫਲੀਆਂ ਖਾਓ। ਜੇਕਰ ਤੁਸੀਂ ਆਪਣੀ ਡਾਈਟ ਵਿਚ ਰੋਜ਼ਾਨਾ ਅੱਧਾ ਕੱਪ ਫਲੀਆਂ ਸ਼ਾਮਲ ਕਰਦੇ ਹੋ ਤਾਂ ਤੁਹਾਡੇ ਦਿਲ ਲਈ ਇਹ ਬਹੁਤ ਚੰਗਾ ਹੈ। ਇਹबਕੋਲੈਸਟਰੋਲ ਦੀ ਮਾਤਰਾ 5-6 ਫੀਸਦੀ ਘੱਟ ਕਰਦਾ ਹੈ। ਇਹ ਫਾਈਬਰ ਦੀ ਜ਼ਰੂਰਤ ਨੂੰ ਵੀ ਪੂਰਾ ਕਰਦਾ ਹੈ। 

ਸਬੂਤਾ ਆਨਾਜ
ਸਬੂਤੇ ਆਨਾਜ ਨੂੰ ਆਪਣੀ ਖੁਰਾਕ ਵਿਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਹ ਸਰੀਰ ਨੂੰ ਬਹੁਤ ਫਾਇਦਾ ਪਹੁੰਚਾਉਂਦੇ ਹਨ। ਸਬੂਤਾ ਆਨਾਜ ਨੂੰ ਪੂੰਗਰ ਕੇ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਘੱਟ ਜਾਂਦਾ ਹੈ। 

ਡਰਾਈ ਫਰੂਟ
ਬਾਦਾਮ, ਅਖਰੋਟ ਅਤੇ ਪਿਸਤੇ 'ਚ ਫਾਈਬਰ ਪਾਇਆ ਜਾਂਦਾ ਹੈ। ਇਹ ਖਰਾਬ ਕੋਲੈਸਟਰੋਲ ਨੂੰ ਘੱਟ ਅਤੇ ਚੰਗ ਕੋਲੈਸਟਰੋਲ ਨੂੰ ਵਧਾਉਂਦੇ ਹਨ। ਖਾਣਾ ਖਾਣ ਤੋਂ ਬਾਅਦ ਅਖਰੋਟ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।

ਨਿੰਬੂ
ਨਿੰਬੂ ਤੇ ਹੋਰ ਖੱਟੇ ਫਲਾਂ 'ਚ ਵਿਟਾਮਿਨ-ਸੀ ਹੁੰਦਾ ਹੈ। ਘੁਲਣਸ਼ੀਲ ਫਾਈਬਰ ਹੋਣ ਕਾਰਨ ਇਹ ਫਲ ਐੱਲ. ਡੀ. ਐੱਲ. ਕੋਲੈਸਟਰੋਲ ਨੂੰ ਖੂਨ ਦਾ ਪ੍ਰਵਾਹ ਵਿਚ ਜਾਣ ਤੋਂ ਰੋਕਦਾ ਹੈ। ਇਨ੍ਹਾਂ ਖੱਟੇ ਫਲਾਂ 'ਚ ਅਜਿਹੇ ਅੰਜਾਈਮਸ ਵੀ ਪਾਏ ਜਾਂਦੇ ਹਨ, ਜਿਹੜੇ ਮੋਟਾਬਾਲਿਜ਼ਮ ਦੀ ਪ੍ਰਕਿਰਿਆ ਤੇਜ਼ ਕਰਕੇ ਖਰਾਬ ਕੋਲੈਸਟਰੋਲ ਨੂੰ ਸ਼ਰੀਰ ਤੋਂ ਬਾਹਰ ਕੱਢਦੇ ਹਨ।


Gurminder Singh

Content Editor

Related News